ਇਹ ਹਨ 12 ਅਪ੍ਰੈਲ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਮੁੰਬਈ ਨੇ ਦਿੱਲੀ ਨੂੰ ਹਰਾ ਕੇ ਹਾਸਲ ਕੀਤੀ ਪਹਿਲੀ ਜਿੱਤ
Top-5 Cricket News of the Day : 12 ਅਪ੍ਰੈਲ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. IPL 2023 ਦੇ 16ਵੇਂ ਮੈਚ 'ਚ ਰੋਹਿਤ ਸ਼ਰਮਾ ਦੇ ਅਰਧ ਸੈਂਕੜੇ ਅਤੇ ਪਿਊਸ਼ ਚਾਵਲਾ ਦੀਆਂ 3 ਵਿਕਟਾਂ ਦੀ ਮਦਦ ਨਾਲ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 6 ਵਿਕਟਾਂ ਨਾਲ ਹਰਾਇਆ। ਟੂਰਨਾਮੈਂਟ 'ਚ ਪਿਛਲੇ 3 ਮੈਚਾਂ 'ਚ ਮੁੰਬਈ ਦੀ ਇਹ ਪਹਿਲੀ ਜਿੱਤ ਹੈ। ਦਿੱਲੀ ਨੂੰ ਅਜੇ ਵੀ ਪਹਿਲੀ ਜਿੱਤ ਦੀ ਉਡੀਕ ਹੈ। ਉਹ ਹੁਣ ਤੱਕ 4 ਮੈਚ ਖੇਡ ਚੁੱਕੇ ਹਨ ਅਤੇ ਸਾਰੇ ਹਾਰ ਚੁੱਕੇ ਹਨ।
2. ਦਿੱਲੀ ਨੂੰ ਹਰਾਉਣ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਖੁਸ਼ ਨਜ਼ਰ ਆਏ ਅਤੇ ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਉਨ੍ਹਾਂ ਨੇ ਮੈਦਾਨ ਤੋਂ ਹੀ ਆਪਣੀ ਪਤਨੀ ਰਿਤਿਕਾ ਨੂੰ ਵੀਡੀਓ ਕਾਲ ਕੀਤੀ। ਜੀ ਹਾਂ, ਰੋਹਿਤ ਅਤੇ ਰਿਤਿਕਾ ਦੀ ਵੀਡੀਓ ਕਾਲ ਦਾ ਵੀਡੀਓ ਖੁਦ ਮੁੰਬਈ ਇੰਡੀਅਨਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ ਵੀਡੀਓ ਨੂੰ ਕਾਫੀ ਸ਼ੇਅਰ ਵੀ ਕੀਤਾ ਜਾ ਰਿਹਾ ਹੈ।
3. ਆਈਪੀਐਲ ਦੀ ਸਭ ਤੋਂ ਮਸ਼ਹੂਰ ਫਰੈਂਚਾਇਜ਼ੀ ਚੇਨਈ ਸੁਪਰ ਕਿੰਗਜ਼ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਪੀਐਮਕੇ ਦੇ ਇੱਕ ਵਿਧਾਇਕ ਨੇ ਇਸ ਫ੍ਰੈਂਚਾਇਜ਼ੀ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਜਿਵੇਂ ਹੀ ਇਹ ਖਬਰ ਆਈ ਤਾਂ CSK ਦੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ। ਧਰਮਪੁਰੀ ਪੱਤਲੀ ਮੱਕਲ ਕਾਚੀ (ਪੀਐਮਕੇ) ਦੇ ਵਿਧਾਇਕ ਐਸਪੀ ਵੈਂਕਟੇਸ਼ਵਰਨ ਨੇ ਤਾਮਿਲਨਾਡੂ ਸਰਕਾਰ ਨੂੰ ਚੇਨਈ ਸੁਪਰ ਕਿੰਗਜ਼ (ਸੀਐਸਕੇ) 'ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ, ਉਹਨਾਂ ਦੋਸ਼ ਲਾਇਆ ਹੈ ਕਿ ਆਈਪੀਐਲ ਫਰੈਂਚਾਈਜ਼ੀ ਕੋਲ ਕੋਈ ਸਥਾਨਕ ਖਿਡਾਰੀ (ਤਮਿਲ ਖਿਡਾਰੀ) ਨਹੀਂ ਹੈ, ਇਸ ਲਈ ਟੀਮ 'ਤੇ ਪਾਬੰਦੀ ਲਗਾਉਣ ਦੀ ਲੋੜ ਹੈ।
4. ਆਈਪੀਐਲ 2023 ਦੇ 16ਵੇਂ ਮੈਚ ਵਿੱਚ ਜਦੋਂ ਦਿੱਲੀ ਕੈਪੀਟਲਜ਼ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਮੁੰਬਈ ਇੰਡੀਅਨਜ਼ ਖ਼ਿਲਾਫ਼ ਖੇਡਣ ਉਤਰੇ ਤਾਂ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ 3 ਮੈਚਾਂ ਵਿੱਚ ਨਾਕਾਮ ਰਹਿਣ ਤੋਂ ਬਾਅਦ ਉਹ ਮੁੰਬਈ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰੇਗਾ ਪਰ ਇਸ ਵਾਰ ਵੀ ਉਸ ਨੇ ਨਿਰਾਸ਼ ਕੀਤਾ। ਮੁੰਬਈ ਖਿਲਾਫ 3 ਚੌਕਿਆਂ ਦੀ ਮਦਦ ਨਾਲ 10 ਗੇਂਦਾਂ 'ਚ 15 ਦੌੜਾਂ ਬਣਾ ਕੇ ਉਹ ਰਿਤਿਕ ਸ਼ੋਕੀਨ ਦੀ ਗੇਂਦ ਤੇ ਆਊਟ ਹੋਇਆ।
Also Read: Cricket Tales
5. ਲਖਨਊ ਦੇ ਖਿਲਾਫ ਮੁਕਾਬਲੇ ਵਿਚ ਵਿਰਾਟ ਕੋਹਲੀ ਨੇ ਪਾਵਰਪਲੇ ਦੌਰਾਨ ਆਪਣੀ ਪਾਰੀ ਦੀਆਂ 42 ਦੌੜਾਂ ਬਣਾਈਆਂ। ਜੋ ਪਾਵਰਪਲੇ ਵਿੱਚ ਉਸ ਵੱਲੋਂ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ। ਪਰ ਇਸ ਤੋਂ ਬਾਅਦ ਕੋਹਲੀ ਨੇ ਅਰਧ ਸੈਂਕੜਾ ਪੂਰਾ ਕਰਨ ਲਈ 10 ਗੇਂਦਾਂ ਖੇਡੀਆਂ। ਜਿਸ ਤੋਂ ਬਾਅਦ ਕੁਮੈਂਟੇਟਰ ਸਾਈਮਨ ਡੁੱਲ ਨੇ ਲਾਈਵ ਮੈਚ 'ਚ ਕੋਹਲੀ 'ਤੇ ਸਵਾਲ ਖੜ੍ਹੇ ਕੀਤੇ। ਲਾਈਵ ਮੈਚ 'ਤੇ ਟਿੱਪਣੀ ਕਰਦੇ ਹੋਏ, ਡੱਲ ਨੇ ਕਿਹਾ, "ਕੋਹਲੀ ਆਪਣੀਆਂ 'ਨਿੱਜੀ ਪ੍ਰਾਪਤੀਆਂ' ਨੂੰ ਲੈ ਕੇ ਚਿੰਤਤ ਸੀ, ਉਸਨੇ 8 ਦੌੜਾਂ ਬਣਾਉਣ ਲਈ 10 ਗੇਂਦਾਂ ਲਈਆਂ।"