ਇਹ ਹਨ 13 ਜੂਨ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਆਸਟ੍ਰੇਲੀਆ ਨੇ ਜਿੱਤਿਆ WTC Final

Updated: Tue, Jun 13 2023 13:26 IST
Image Source: Google

Top-5 Cricket News of the Day : 13 ਜੂਨ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਉਸਮਾਨ ਖਵਾਜਾ ਨੇ ਸਾਬਕਾ ਕੋਚ ਜਸਟਿਨ ਲੈਂਗਰ ਨੂੰ ਲੈ ਕੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਖਵਾਜਾ ਨੇ ਕਿਹਾ ਹੈ ਕਿ ਉਸ ਨੇ ਵਨਡੇ ਫਾਰਮੈਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਇਸ ਦੇ ਬਾਵਜੂਦ ਕੋਚ ਜਸਟਿਨ ਲੈਂਗਰ ਨੇ ਉਸ ਨੂੰ ਵਨਡੇ ਟੀਮ ਤੋਂ ਬਾਹਰ ਕਰ ਦਿੱਤਾ ਸੀ। 50 ਓਵਰਾਂ ਦੀ ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਖਵਾਜਾ ਕਾਫੀ ਨਾਰਾਜ਼ ਹੋ ਗਏ ਸਨ ਅਤੇ ਉਨ੍ਹਾਂ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ।

2. ਗੁਜਰਾਤ ਟਾਈਟਨਜ਼ ਦੇ ਨੌਜਵਾਨ ਸਟਾਰ ਬੱਲੇਬਾਜ਼ ਸਾਈ ਸੁਦਰਸ਼ਨ ਦਾ ਬੱਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇੰਡੀਅਨ ਪ੍ਰੀਮੀਅਰ ਲੀਗ 2023 ਵਿਚ ਜਲਵਾ ਦਿਖਾਉਣ ਤੋਂ ਬਾਅਦ, ਸੁਦਰਸ਼ਨ ਹੁਣ ਤਾਮਿਲਨਾਡੂ ਪ੍ਰੀਮੀਅਰ ਲੀਗ 2023 (TNPL 2023) ਵਿੱਚ ਅੱਗ ਲਾ ਰਿਹਾ ਹੈ। ਟੂਰਨਾਮੈਂਟ ਦੀ ਸ਼ੁਰੂਆਤ ਸੋਮਵਾਰ (12 ਜੂਨ) ਨੂੰ ਹੋਈ ਅਤੇ ਪਹਿਲੇ ਹੀ ਮੈਚ ਵਿੱਚ ਸਾਈ ਸੁਦਰਸ਼ਨ ਨੇ 45 ਗੇਂਦਾਂ ਵਿੱਚ 86 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਸਾਰਿਆਂ ਦਾ ਦਿਲ ਜਿੱਤ ਲਿਆ।

3. ਵਿਸ਼ਵ ਟੈਸਟ ਚੈਂਪੀਅਨਸ਼ਿਪ (ਆਸਟ੍ਰੇਲੀਆ ਬਨਾਮ ਭਾਰਤ) ਦੇ ਫਾਈਨਲ ਦੌਰਾਨ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਦਿਨੇਸ਼ ਕਾਰਤਿਕ ਨੇ ਕੁਮੈਂਟਰੀ ਦੌਰਾਨ ਖੁਲਾਸਾ ਕੀਤਾ ਹੈ ਕਿ ਹੁਣ ਬੁਮਰਾਹ ਜਲਦ ਹੀ ਭਾਰਤੀ ਟੀਮ 'ਚ ਵਾਪਸੀ ਕਰ ਸਕਦੇ ਹਨ। ਦਿਨੇਸ਼ ਕਾਰਤਿਕ ਮੁਤਾਬਕ ਬੁਮਰਾਹ ਭਾਰਤ ਅਤੇ ਆਇਰਲੈਂਡ ਵਿਚਾਲੇ ਹੋਣ ਵਾਲੀ ਟੀ-20 ਸੀਰੀਜ਼ 'ਚ ਭਾਰਤੀ ਟੀਮ ਦਾ ਹਿੱਸਾ ਬਣ ਕੇ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਰ ਸਕਦੇ ਹਨ।

4. 'ਆਜ ਤਕ' ਨਾਲ ਹਾਲ ਹੀ 'ਚ ਗੱਲਬਾਤ ਦੌਰਾਨ ਸੌਰਵ ਨੇ ਖੁਲਾਸਾ ਕੀਤਾ ਕਿ ਕੋਹਲੀ ਨੂੰ ਯੂਏਈ 'ਚ 2021 ਵਿਸ਼ਵ ਕੱਪ ਤੋਂ ਪਹਿਲਾਂ ਟੀ-20 ਦੀ ਕਪਤਾਨੀ ਛੱਡਣ ਲਈ ਨਹੀਂ ਕਿਹਾ ਗਿਆ ਸੀ। ਗਾਂਗੁਲੀ ਨੇ ਕਿਹਾ, “ਨਹੀਂ (ਬੋਰਡ ਕੋਹਲੀ ਲਈ ਟੈਸਟ ਕਪਤਾਨੀ ਛੱਡਣ ਲਈ ਤਿਆਰ ਨਹੀਂ ਸੀ)। ਦੱਖਣੀ ਅਫਰੀਕਾ ਸੀਰੀਜ਼ ਤੋਂ ਬਾਅਦ ਨਹੀਂ। ਮੈਨੂੰ ਨਹੀਂ ਪਤਾ ਕਿ ਉਸਨੇ ਅਜਿਹਾ ਕਿਉਂ ਕੀਤਾ, ਸਿਰਫ ਉਹ ਹੀ ਦੱਸ ਸਕਦਾ ਹੈ।'

Also Read: Cricket Tales

5. ਚੇਨਈ ਸੁਪਰ ਕਿੰਗਜ਼ (CSK) ਲਈ IPL 2023 ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਤੁਸ਼ਾਰ ਦੇਸ਼ਪਾਂਡੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਤੁਸ਼ਾਰ ਨੇ ਸੋਮਵਾਰ, 12 ਜੂਨ ਨੂੰ ਇੱਕ ਰਵਾਇਤੀ ਸਮਾਰੋਹ ਵਿੱਚ ਆਪਣੇ 'ਸਕੂਲ ਕ੍ਰਸ਼' ਨਾਭਾ ਗੱਦਮਵਾਰ ਨਾਲ ਮੰਗਣੀ ਕਰ ਲਈ। ਤੁਸ਼ਾਰ ਨੇ ਆਪਣੇ ਖਾਸ ਦਿਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕੀਤੀਆਂ ਹਨ।

TAGS