ਇਹ ਹਨ 14 ਅਪ੍ਰੈਲ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਗੁਜਰਾਤ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ

Updated: Mon, Apr 17 2023 06:21 IST
Cricket Image for ਇਹ ਹਨ 14 ਅਪ੍ਰੈਲ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਗੁਜਰਾਤ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ (Image Source: Google)

Top-5 Cricket News of the Day : 14 ਅਪ੍ਰੈਲ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਸਪਨਾ ਗਿੱਲ ਵਿਵਾਦ 'ਚ ਹੁਣ ਬੰਬੇ ਹਾਈ ਕੋਰਟ ਨੇ ਪ੍ਰਿਥਵੀ ਸ਼ਾਅ ਨੂੰ ਨੋਟਿਸ ਜਾਰੀ ਕੀਤਾ ਹੈ। ਜਿਨ੍ਹਾਂ ਲੋਕਾਂ ਨੂੰ ਨੋਟਿਸ ਭੇਜਿਆ ਗਿਆ ਹੈ, ਉਨ੍ਹਾਂ 'ਚ ਪ੍ਰਿਥਵੀ ਸਮੇਤ 11 ਲੋਕਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ 11 ਲੋਕਾਂ 'ਚ ਪ੍ਰਿਥਵੀ ਸ਼ਾਅ ਦੇ ਕਈ ਪੁਲਿਸ ਅਧਿਕਾਰੀਆਂ ਅਤੇ ਦੋਸਤਾਂ ਦੇ ਨਾਂ ਵੀ ਸ਼ਾਮਲ ਹਨ। ਅਦਾਲਤ ਨੇ ਇਹ ਨੋਟਿਸ ਸਪਨਾ ਗਿੱਲ ਖ਼ਿਲਾਫ਼ ਦਰਜ ਐਫਆਈਆਰ ਬਾਰੇ ਭੇਜਿਆ ਹੈ।

2. ਪੰਜਾਬ ਖਿਲਾਫ ਬੇਸ਼ਕ ਗੁਜਰਾਤ ਦੀ ਟੀਮ ਜਿੱਤ ਗਈ ਹੈ ਪਰ ਸ਼ੁਭਮਨ ਗਿੱਲ ਦੀ ਧੀਮੀ ਬੱਲੇਬਾਜੀ ਲਾਈਮਲਾਈਟ ਵਿਚ ਆ ਗਈ ਹੈ। ਸ਼ੁਭਮਨ ਗਿੱਲ ਮੈਚ ਦੇ ਆਖਰੀ ਓਵਰ ਵਿਚ ਆਊਟ ਹੋ ਗਿਆ ਸੀ ਅਤੇ ਮਾਮਲਾ ਦੋ ਗੇਂਦਾਂ 'ਚ ਚਾਰ ਦੌੜਾਂ 'ਤੇ ਪਹੁੰਚ ਗਿਆ ਸੀ, ਇਹ ਉਹ ਪਲ ਸੀ ਜਿੱਥੋਂ ਮੈਚ ਕਿਸੇ ਵੀ ਪਾਸੇ ਜਾ ਸਕਦਾ ਸੀ ਪਰ ਰਾਹੁਲ ਤੇਵਤੀਆ ਨੇ ਸੈਮ ਕਰਨ ਦੀ ਪੰਜਵੀਂ ਗੇਂਦ 'ਤੇ ਚੌਕਾ ਜੜ ਦਿੱਤਾ ਅਤੇ ਗੁਜਰਾਤ ਨੂੰ ਮੈਚ ਵਿਚ ਜਿੱਤ ਦਿਵਾ ਦਿੱਤੀ। ਮੈਚ ਤੋਂ ਬਾਅਦ ਵਰਿੰਦਰ ਸਹਿਵਾਗ ਨੇ ਸ਼ੁਭਮਨ ਗਿੱਲ ਨੂੰ ਤਾੜਨਾ ਕੀਤੀ ਕਿ ਜੇਕਰ ਸ਼ੁਭਮਨ ਨੇ ਆਪਣਾ ਫਿਫਟੀ ਨਾ ਖੇਡਿਆ ਹੁੰਦਾ ਤਾਂ ਸ਼ਾਇਦ ਇਹ ਮੈਚ ਜਲਦੀ ਖਤਮ ਹੋ ਸਕਦਾ ਸੀ।

3. ਮਾਹੀ ਦੀ ਫਿਟਨੈਸ ਬਾਰੇ ਅਪਡੇਟ ਦਿੰਦੇ ਹੋਏ, CSK ਦੇ ਸੀਈਓ ਕਾਸ਼ੀ ਵਿਸ਼ਵਨਾਥਨ ਨੇ ਉਸਦੀ ਉਪਲਬਧਤਾ ਦੀ ਪੁਸ਼ਟੀ ਕੀਤੀ। ਉਹਨਾਂ ਕਿਹਾ ਹੈ ਕਿ ਧੋਨੀ ਦੀ ਸੱਟ ਜਿਆਦਾ ਗੰਭੀਰ ਨਹੀਂ ਹੈ ਇਸ ਲਈ ਉਹ ਆਉਣ ਵਾਲੇ ਮੈਚਾਂ ਵਿਚ ਖੇਡਦੇ ਨਜਰ ਆਉਣਗੇ।

4. ਆਈਪੀਐਲ 2023 ਦੇ 18ਵੇਂ ਮੈਚ ਵਿੱਚ ਮੋਹਿਤ ਸ਼ਰਮਾ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਸ਼ੁਭਮਨ ਗਿੱਲ ਦੇ ਅਰਧ ਸੈਂਕੜੇ ਦੀ ਮਦਦ ਨਾਲ ਗੁਜਰਾਤ ਟਾਈਟਨਜ਼ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਮੈਚ 'ਚ ਗੁਜਰਾਤ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਸੀ ਅਤੇ ਅੰਤ ਵਿਚ ਇਹ ਫੈਸਲਾ ਸਹੀ ਸਾਬਿਤ ਹੋਇਆ।

Also Read: Cricket Tales

5. ਯਸ਼ ਦਿਆਲ ਨੇ ਕੇਕੇਆਰ ਦੇ ਖਿਲਾਫ ਮੈਚ 'ਚ ਆਖਰੀ ਓਵਰ 'ਚ 5 ਛੱਕੇ ਖਾਏ ਸਨ ਅਤੇ ਉਨ੍ਹਾਂ ਦੇ ਖਰਾਬ ਪ੍ਰਦਰਸ਼ਨ ਕਾਰਨ ਗੁਜਰਾਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ 'ਚ ਉਸ ਬੁਰੇ ਦਿਨ ਤੋਂ ਬਾਅਦ ਹਰ ਕੋਈ ਚਾਹੁੰਦਾ ਸੀ ਕਿ ਯਸ਼ ਦਿਆਲ ਨੂੰ ਬਾਹਰ ਨਾ ਕਰਕੇ ਹੋਰ ਮੌਕੇ ਦਿੱਤੇ ਜਾਣ ਪਰ ਗੁਜਰਾਤ ਟੀਮ ਪ੍ਰਬੰਧਨ ਨੇ ਉਨ੍ਹਾਂ 'ਤੇ ਭਰੋਸਾ ਨਹੀਂ ਕੀਤਾ ਅਤੇ ਉਨ੍ਹਾਂ ਦੀ ਜਗ੍ਹਾ ਮੋਹਿਤ ਸ਼ਰਮਾ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ।

TAGS