ਇਹ ਹਨ 15 ਮਈ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਕੇਕੇਆਰ ਨੇ ਚੇਨੱਈ ਨੂੰ 6 ਵਿਕਟਾਂ ਨਾਲ ਹਰਾਇਆ

Updated: Mon, May 15 2023 13:18 IST
Cricket Image for ਇਹ ਹਨ 15 ਮਈ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਕੇਕੇਆਰ ਨੇ ਚੇਨੱਈ ਨੂੰ 6 ਵਿਕਟਾਂ ਨਾਲ ਹਰਾਇਆ (Image Source: Google)

Top-5 Cricket News of the Day : 15 ਮਈ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਇੰਡੀਅਨ ਪ੍ਰੀਮੀਅਰ ਲੀਗ 2023 ਦੇ 60ਵੇਂ ਮੈਚ 'ਚ ਰਾਇਲ ਚੈਲੰਜਰਜ਼ ਬੰਗਲੌਰ ਨੇ ਰਾਜਸਥਾਨ ਰਾਇਲਜ਼ ਨੂੰ 112 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ। ਇਸ ਮੈਚ 'ਚ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸੰਜੂ ਸੈਮਸਨ ਦੀ ਟੀਮ 10.3 ਓਵਰਾਂ 'ਚ ਸਿਰਫ 59 ਦੌੜਾਂ 'ਤੇ ਹੀ ਸਿਮਟ ਗਈ।

2. ਰਾਜਸਥਾਨ ਦੇ ਖਿਲਾਫ ਜਿੱਤ ਤੋਂ ਬਾਅਦ ਆਰਸੀਬੀ ਦੇ ਖਿਡਾਰੀਆਂ ਨੇ ਡਰੈਸਿੰਗ ਰੂਮ ਵਿੱਚ ਜਸ਼ਨ ਮਨਾਇਆ, ਜਿਸ ਦੀ ਵੀਡੀਓ ਫਰੈਂਚਾਇਜ਼ੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਵਿਰਾਟ ਕੋਹਲੀ ਇਕ ਵਾਰ ਫਿਰ ਖਿੱਚ ਦਾ ਕੇਂਦਰ ਬਣ ਕੇ ਸਾਹਮਣੇ ਆਏ ਹਨ। ਵਿਰਾਟ ਕੋਹਲੀ ਇਸ ਵੀਡੀਓ 'ਚ ਕਹਿੰਦੇ ਹਨ ਕਿ ਜੇਕਰ ਉਨ੍ਹਾਂ ਨੇ ਗੇਂਦਬਾਜ਼ੀ ਕੀਤੀ ਹੁੰਦੀ ਤਾਂ ਰਾਜਸਥਾਨ ਰਾਇਲਸ ਦੀ ਟੀਮ 40 ਦੌੜਾਂ 'ਤੇ ਆਲ ਆਊਟ ਹੋ ਜਾਂਦੀ।

3. ਰਾਜਸਥਾਨ ਨੂੰ ਆਰਸੀਬੀ ਦੇ ਖਿਲਾਫ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਰਾਜਸਥਾਨ ਦੀ ਟੀਮ ਨੇ ਪਾਵਰਪਲੇ 'ਚ ਹੀ ਆਪਣੀਆਂ ਅੱਧੀਆਂ ਵਿਕਟਾਂ ਗੁਆ ਦਿੱਤੀਆਂ ਅਤੇ ਮੈਚ ਉੱਥੇ ਹੀ ਖਤਮ ਹੋ ਗਿਆ। ਸੰਗਾਕਾਰਾ ਨੇ ਬੱਲੇਬਾਜ਼ਾਂ ਦੀ ਤਾੜਨਾ ਕਰਦਿਆਂ ਕਿਹਾ ਕਿ ਇਹ ਆਰਸੀਬੀ ਦੇ ਗੇਂਦਬਾਜ਼ਾਂ ਨੇ ਨਹੀਂ ਸਗੋਂ ਰਾਜਸਥਾਨ ਦੇ ਬੱਲੇਬਾਜ਼ਾਂ ਨੇ ਹੀ ਆਪਣੀਆ ਵਿਕਟਾਂ ਗੁਆਈਆਂ।

4. IPL 2023 ਦੇ 61ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਚੇੱਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਕੇਕੇਆਰ ਨੇ ਚੇੱਨਈ ਵੱਲੋਂ ਦਿੱਤੇ 145 ਦੌੜਾਂ ਦਾ ਟੀਚਾ 18.3 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਦੇ ਨਾਲ ਹੀ ਸੀਐਸਕੇ ਦੀ ਇਸ ਹਾਰ ਨੇ ਉਨ੍ਹਾਂ ਲਈ ਆਖਰੀ ਮੈਚ ਬਹੁਤ ਮਹੱਤਵਪੂਰਨ ਬਣਾ ਦਿੱਤਾ ਹੈ।

Also Read: Cricket Tales

5. ਸੀਐਸਕੇ ਦੀ ਬੱਲੇਬਾਜ਼ੀ ਦੌਰਾਨ ਗੇਂਦ ਬਹੁਤ ਹਿੱਲ ਰਹੀ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਇਹ ਪਿੱਚ ਦੂਜੀ ਪਾਰੀ ਵਿੱਚ ਕੇਕੇਆਰ ਲਈ ਹੋਰ ਵੀ ਮੁਸ਼ਕਲ ਹੋ ਜਾਵੇਗੀ ਪਰ ਕੇਕੇਆਰ ਦੇ ਕੋਚ ਚੰਦਰਕਾਂਤ ਪੰਡਿਤ ਨੇ ਭਾਰੀ ਰੋਲਰ ਲੈਣ ਦਾ ਫੈਸਲਾ ਕੀਤਾ ਜਦੋਂ ਕਿ ਕਪਤਾਨ ਨਿਤੀਸ਼ ਰਾਣਾ ਇਸ ਦੇ ਹੱਕ ਵਿੱਚ ਨਹੀਂ ਸਨ ਪਰ ਜਦੋਂ ਕੇਕੇਆਰ ਦੀ ਟੀਮ ਬੱਲੇਬਾਜ਼ੀ ਲਈ ਉਤਰੀ, ਸੀਐਸਕੇ ਦੇ ਸਪਿਨਰਾਂ ਨੂੰ ਓਨੀ ਮਦਦ ਨਹੀਂ ਮਿਲੀ ਜਿੰਨੀ ਕੇਕੇਆਰ ਦੇ ਸਪਿਨਰਾਂ ਨੂੰ ਮਿਲੀ ਅਤੇ ਤ੍ਰੇਲ ਨੇ ਕੇਕੇਆਰ ਦਾ ਕੰਮ ਵੀ ਆਸਾਨ ਕਰ ਦਿੱਤਾ। ਇਹੀ ਕਾਰਨ ਹੈ ਕਿ ਨਿਤਿਸ਼ ਰਾਣਾ ਨੇ ਆਪਣੇ ਕੋਚ ਨੂੰ ਇਸ ਜਿੱਤ ਦਾ ਕ੍ਰੇਡਿਟ ਦਿੱਤਾ।

TAGS