ਇਹ ਹਨ 16 ਅਪ੍ਰੈਲ ਦੀਆਂ ਟਾੱਪ-5 ਕ੍ਰਿਕਟ ਖਬਰਾਂ, PBKS ਨੇ KKR ਨੂੰ ਹਰਾਇਆ

Updated: Wed, Apr 16 2025 14:44 IST
Image Source: Google

Top-5 Cricket News of the Day : 16 ਅਪ੍ਰੈਲ 2025 ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਪੰਜਾਬ ਕਿੰਗਜ਼ (PBKS) ਨੇ ਮੰਗਲਵਾਰ (15 ਅਪ੍ਰੈਲ) ਨੂੰ ਮੁੱਲਾਂਪੁਰ, ਚੰਡੀਗੜ੍ਹ ਵਿਖੇ ਖੇਡੇ ਗਏ ਇੱਕ ਰੋਮਾਂਚਕ ਇੰਡੀਅਨ ਪ੍ਰੀਮੀਅਰ ਲੀਗ 2025 ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ 16 ਦੌੜਾਂ ਨਾਲ ਹਰਾ ਦਿੱਤਾ।

2. ਪੰਜਾਬ ਦੇ ਖਿਲਾਫ ਮੈਚ ਵਿਚ ਕੇਕੇਆਰ ਦੀ ਹਾਰ ਤੋਂ ਬਾਅਦ, ਕਪਤਾਨ ਅਜਿੰਕਿਆ ਰਹਾਣੇ ਨੇ ਗਲਤ ਸ਼ਾਟ ਖੇਡਣ ਅਤੇ ਮੈਚ ਹਾਰਨ ਦਾ ਸਾਰਾ ਦੋਸ਼ ਆਪਣੇ ਸਿਰ ਲੈ ਲਿਆ। ਉਹਨਾਂ ਨੇ ਮੈਚ ਤੋਂ ਬਾਅਦ ਕਿਹਾ ਕਿ ਉਹਨਾਂ ਨੂੰ ਇਹ ਮੈਚ ਆਸਾਨੀ ਨਾਲ ਜਿੱਤਣਾ ਚਾਹੀਦਾ ਸੀ।

3. ਰੋਹਿਤ ਸ਼ਰਮਾ ਦੇ ਪ੍ਰਸ਼ੰਸਕਾਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੰਦੇ ਹੋਏ, ਮੁੰਬਈ ਕ੍ਰਿਕਟ ਐਸੋਸੀਏਸ਼ਨ (ਐਮਸੀਏ) ਨੇ ਵਾਨਖੇੜੇ ਸਟੇਡੀਅਮ ਵਿੱਚ ਇੱਕ ਸਟੈਂਡ ਦਾ ਨਾਮ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਾਮ 'ਤੇ ਰੱਖਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਮੰਗਲਵਾਰ, 15 ਅਪ੍ਰੈਲ ਨੂੰ ਹੋਈ ਐਸੋਸੀਏਸ਼ਨ ਦੀ ਸਾਲਾਨਾ ਆਮ ਮੀਟਿੰਗ (ਏਜੀਐਮ) ਦੌਰਾਨ ਲਿਆ ਗਿਆ।

4. ਮੰਗਲਵਾਰ, 15 ਅਪ੍ਰੈਲ ਨੂੰ, ਪਾਕਿਸਤਾਨ ਸੁਪਰ ਲੀਗ (ਪੀਐਸਐਲ) 2025 ਵਿੱਚ, ਛੇਵਾਂ ਮੈਚ ਲਾਹੌਰ ਕਲੰਦਰਸ ਅਤੇ ਕਰਾਚੀ ਕਿੰਗਜ਼ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਸ਼ਾਹੀਨ ਅਫਰੀਦੀ ਦੀ ਅਗਵਾਈ ਵਾਲੀ ਕਲੰਦਰਸ ਟੀਮ ਨੇ ਡੇਵਿਡ ਵਾਰਨਰ ਦੀ ਅਗਵਾਈ ਵਾਲੀ ਕਰਾਚੀ ਕਿੰਗਜ਼ ਨੂੰ 65 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ।

Also Read: Funding To Save Test Cricket

5. ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਇਸ ਸਮੇਂ ਵਿੱਤੀ ਸਮੱਸਿਆਵਾਂ ਅਤੇ ਖਰਾਬ ਸਿਹਤ ਨਾਲ ਜੂਝ ਰਹੇ ਹਨ। ਪੈਸੇ ਦੀ ਘਾਟ ਕਾਰਨ ਉਹ ਆਪਣਾ ਇਲਾਜ ਸਹੀ ਢੰਗ ਨਾਲ ਨਹੀਂ ਕਰਵਾ ਸਕਿਆ। ਅਜਿਹੇ ਸਮੇਂ, ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਉਨ੍ਹਾਂ ਵੱਲ ਮਦਦ ਦਾ ਹੱਥ ਵਧਾਇਆ ਹੈ।

TAGS