ਇਹ ਹਨ 16 ਅਕਤੂਬਰ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਅਫਗਾਨਿਸਤਾਨ ਨੇ ਇੰਗਲੈਂਡ ਨੂੰ ਹਰਾਇਆ

Updated: Mon, Oct 16 2023 15:53 IST
Image Source: Google

Top-5 Cricket News of the Day : 16 ਅਕਤੂਬਰ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਦਿਨ ਦੀਆਂ ਟਾੱਪ-5 ਖਬਰਾਂ। 

1. ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਨੇ ਸੋਮਵਾਰ ਨੂੰ ਲਾਸ ਏਂਜਲਸ ਓਲੰਪਿਕ ਖੇਡਾਂ 'ਚ ਟੀ-20 ਕ੍ਰਿਕਟ ਨੂੰ ਵਾਧੂ ਖੇਡ ਦੇ ਰੂਪ 'ਚ ਸ਼ਾਮਲ ਕਰਨ ਲਈ ਅੰਤਿਮ ਮਨਜ਼ੂਰੀ ਦੇ ਦਿੱਤੀ ਹੈ।

2. ਵਿਸ਼ਵ ਕੱਪ 2023 ਦੇ 12ਵੇਂ ਮੈਚ 'ਚ ਭਾਰਤ ਤੋਂ ਪਾਕਿਸਤਾਨ ਦੀ ਹਾਰ ਤੋਂ ਬਾਅਦ ਪਾਕਿਸਤਾਨੀ ਪ੍ਰਸ਼ੰਸਕ ਅਤੇ ਕ੍ਰਿਕਟ ਮਾਹਿਰ ਕਪਤਾਨ ਬਾਬਰ ਆਜ਼ਮ ਦੇ ਪਿੱਛੇ ਲੱਗ ਗਏ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਬਾਬਰ ਆਜ਼ਮ ਨੂੰ ਕਪਤਾਨੀ ਛੱਡ ਕੇ ਆਪਣੀ ਬੱਲੇਬਾਜ਼ੀ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਹੁਣ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਨੇ ਵੀ ਇਸ ਗੱਲ ਦੀ ਵਕਾਲਤ ਕੀਤੀ ਹੈ। ਉਸ ਨੇ ਕਿਹਾ ਹੈ ਕਿ ਬਾਬਰ ਬਾਰੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਉਸ ਨੂੰ ਕਪਤਾਨੀ ਛੱਡ ਦੇਣੀ ਚਾਹੀਦੀ ਹੈ।

3. ਭਾਰਤ ਅਤੇ ਪਾਕਿਸਤਾਨ ਮੈਚ 'ਚ ਕੁਮੈਂਟਰੀ ਦੌਰਾਨ ਰਵੀ ਸ਼ਾਸਤਰੀ ਨੇ ਸ਼ਾਹੀਨ ਅਫਰੀਦੀ ਬਾਰੇ ਕੁਝ ਅਜਿਹਾ ਕਿਹਾ ਜੋ ਸ਼ਾਇਦ ਪਾਕਿਸਤਾਨੀ ਪ੍ਰਸ਼ੰਸਕਾਂ ਨੂੰ ਪਸੰਦ ਨਾ ਆਵੇ ਪਰ ਭਾਰਤੀ ਪ੍ਰਸ਼ੰਸਕਾਂ ਦਾ ਇਹ ਬਿਆਨ ਸੁਣ ਕੇ ਕਾਫੀ ਮਜ਼ਾ ਆ ਰਿਹਾ ਹੈ। ਕੁਮੈਂਟਰੀ ਬਾਕਸ 'ਚ ਸ਼ਾਹੀਨ ਦੇ ਬਾਰੇ 'ਚ ਬੋਲਦੇ ਹੋਏ ਰਵੀ ਸ਼ਾਸਤਰੀ ਨੇ ਕਿਹਾ ਕਿ ਉਹ ਨਵੀਂ ਗੇਂਦ ਨਾਲ ਵਿਕਟਾਂ ਲੈਂਦੇ ਹਨ ਪਰ ਉਹ ਵਸੀਮ ਅਕਰਮ ਨਹੀਂ ਹਨ, ਉਨ੍ਹਾਂ ਨੂੰ ਲੈ ਕੇ ਇੰਨਾ ਹਾਈਪ ਬਣਾਉਣ ਦੀ ਜ਼ਰੂਰਤ ਨਹੀਂ ਹੈ।

4. IND vs PAK ਮੈਚ ਦੌਰਾਨ ਇੱਕ ਮਹਿਲਾ ਪੁਲਿਸ ਮੁਲਾਜ਼ਮ ਅਤੇ ਇੱਕ ਪ੍ਰਸ਼ੰਸਕ ਵਿਚਾਲੇ ਝੜਪ ਹੋ ਗਈ ਸੀ। ਇਸ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਹੈ। ਸਿਰਫ 12 ਸੈਕਿੰਡ ਦੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਮਹਿਲਾ ਪੁਲਸ ਕਰਮਚਾਰੀ ਅਤੇ ਲੜਕੇ (ਫੈਨ) ਵਿਚਾਲੇ ਝਗੜਾ ਹੋ ਜਾਂਦਾ ਹੈ ਅਤੇ ਇਸ ਦੌਰਾਨ ਮਹਿਲਾ ਪੁਲਸ ਕਰਮਚਾਰੀ ਗੁੱਸੇ ਵਿਚ ਇਸ ਫੈਨ ਦੇ ਚਪੇੜ ਵੀ ਮਾਰ ਦਿੰਦੀ ਹੈ।

Also Read: Cricket Tales

5. ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਅਫਗਾਨਿਸਤਾਨ ਨੇ ਗੁਰਬਾਜ਼-ਇਕਰਾਮ ਅਲੀਖਿਲ ਦੇ ਅਰਧ ਸੈਂਕੜਿਆਂ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ। ਇਸ ਜਿੱਤ ਨਾਲ ਅਫਗਾਨਿਸਤਾਨ ਨੇ ਕਈ ਰਿਕਾਰਡ ਆਪਣੇ ਨਾਂ ਦਰਜ ਕਰ ਲਏ।

TAGS