ਇਹ ਹਨ 18 ਫਰਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਦੂਜੇ ਟੈਸਟ ਵਿਚ ਵਿਰਾਟ ਕੋਹਲੀ ਦੇ ਵਿਕੇਟ ਨੂੰ ਲੈ ਕੇ ਉੱਠੇ ਸਵਾਲ

Updated: Sat, Feb 18 2023 14:57 IST
Image Source: Google

Top-5 Cricket News of the Day : 18 ਫਰਵਰੀ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਦਿੱਲੀ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਬੱਲੇਬਾਜ਼ਾਂ 'ਤੇ ਆਸਟ੍ਰੇਲੀਆਈ ਸਪਿਨਰਾਂ ਦਾ ਦਬਦਬਾ ਰਿਹਾ ਪਰ ਵਿਰਾਟ ਕੋਹਲੀ ਇਕ ਸਿਰੇ 'ਤੇ ਲੜਦੇ ਰਹੇ ਪਰ ਜਦੋਂ ਵਿਰਾਟ ਕੋਹਲੀ ਨੂੰ ਆਊਟ ਦਿੱਤਾ ਗਿਆ ਤਾਂ ਅੰਪਾਇਰ ਦੇ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਵੀ ਪ੍ਰਸ਼ੰਸਕ ਅੰਪਾਇਰ ਦੇ ਫੈਸਲੇ 'ਤੇ ਸਵਾਲ ਉਠਾ ਰਹੇ ਹਨ। ਅਸਲ 'ਚ ਅਜਿਹਾ ਹੋਇਆ ਕਿ ਆਪਣਾ ਡੈਬਿਊ ਟੈਸਟ ਖੇਡ ਰਹੇ ਮੈਥਿਊ ਕੁਹਨਮੈਨ ਨੇ ਵਿਰਾਟ ਕੋਹਲੀ ਦੇ ਪੈਡ 'ਤੇ ਗੇਂਦ ਮਾਰੀ ਅਤੇ ਅੰਪਾਇਰ ਨਿਤਿਨ ਮੇਨਨ ਨੇ ਉਸ ਨੂੰ ਆਊਟ ਕਰ ਦਿੱਤਾ ਪਰ ਬਾਅਦ ਵਿਚ ਜਦੋਂ ਰਿਪਲੇ ਦੇਖੇ ਗਏ ਤਾਂ ਇੰਝ ਲੱਗਾ ਕਿ ਉਹ ਨਾੱਟਆਉਟ ਸਨ।

2. 100ਵੇਂ ਟੈਸਟ ਕਲੱਬ 'ਚ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਇਕ ਅਣਚਾਹਿਆ ਰਿਕਾਰਡ ਬਣਾਇਆ। ਉਹ ਆਪਣੇ 100ਵੇਂ ਟੈਸਟ ਮੈਚ 'ਚ ਜੀਰੋ ਬਣਾਉਣ ਵਾਲੇ ਦੂਜੇ ਭਾਰਤੀ ਅਤੇ ਕੁੱਲ ਮਿਲਾ ਕੇ ਸੱਤਵੇਂ ਬੱਲੇਬਾਜ਼ ਬਣ ਗਏ।

3. ਭਾਰਤ ਖਿਲਾਫ ਦਿੱਲੀ ਟੈਸਟ 'ਚ ਨਾਥਨ ਲਿਓਨ ਨੇ ਆਪਣੀ ਟੀਮ ਦੀ ਵਾਪਸੀ ਕਰਾ ਦਿੱਤੀ ਹੈ। ਦੂਜੇ ਦਿਨ ਦੇ ਪਹਿਲੇ ਸੈਸ਼ਨ 'ਚ ਜਦੋਂ ਭਾਰਤੀ ਟੀਮ ਬਿਨਾਂ ਕਿਸੇ ਨੁਕਸਾਨ ਦੇ ਬੱਲੇਬਾਜ਼ੀ ਕਰਨ ਉਤਰੀ ਤਾਂ ਕੇਐੱਲ ਰਾਹੁਲ ਅਤੇ ਰੋਹਿਤ ਸ਼ਰਮਾ ਤੋਂ ਚੰਗੀ ਸ਼ੁਰੂਆਤ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਨਾਥਨ ਲਿਓਨ ਕੁਝ ਹੋਰ ਹੀ ਇਰਾਦੇ ਨਾਲ ਆਏ ਅਤੇ ਉਨ੍ਹਾਂ ਨੇ ਕੁੱਲ 4 ਵਿਕਟਾਂ ਝਟਕਾਈਆਂ। ਲਿਓਨ ਦੇ ਇਸ ਸਪੈਲ ਨਾਲ ਭਾਰਤੀ ਕੈਂਪ ਵਿੱਚ ਹਲਚਲ ਮਚ ਗਈ।

4. ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਮਹਿਲਾ ਆਈਪੀਐਲ 2023 ਲਈ ਆਪਣੀ ਟੀਮ ਦੀ ਕਪਤਾਨ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਦੀ ਸਟਾਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਮਹਿਲਾ ਆਈਪੀਐਲ ਦੇ ਪਹਿਲੇ ਸੀਜ਼ਨ ਵਿੱਚ ਆਰਸੀਬੀ ਦੀ ਅਗਵਾਈ ਕਰਦੀ ਨਜ਼ਰ ਆਵੇਗੀ। ਇਹ ਜਾਣਕਾਰੀ ਖੁਦ RCB ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਰਾਹੀਂ ਦਿੱਤੀ ਹੈ।

Also Read: Cricket Tales

5. ਨਾਗਪੁਰ ਟੈਸਟ ਵਿੱਚ ਫਲਾਪ ਰਹੇ ਕੇਐਲ ਰਾਹੁਲ ਦਿੱਲੀ ਟੈਸਟ ਦੀ ਪਹਿਲੀ ਪਾਰੀ ਵਿੱਚ ਵੀ ਫਲਾਪ ਸਾਬਤ ਹੋਏ। ਕੇਐੱਲ ਰਾਹੁਲ ਦੂਜੇ ਦਿਨ ਸੰਘਰਸ਼ ਕਰਦੇ ਹੋਏ 41 ਗੇਂਦਾਂ 'ਤੇ 17 ਦੌੜਾਂ ਬਣਾ ਕੇ ਨਾਥਨ ਲਿਓਨ ਦੀ ਗੇਂਦ ਤੇ ਐੱਲ.ਬੀ.ਡਬਲਯੂ ਹੋ ਗਏ। ਜਲਦੀ ਆਊਟ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਟ੍ਰੋਲਿੰਗ ਵੀ ਸ਼ੁਰੂ ਹੋ ਗਈ ਹੈ।

TAGS