ਇਹ ਹਨ 19 ਅਪ੍ਰੈਲ ਦੀਆਂ ਟਾੱਪ-5 ਕ੍ਰਿਕਟ ਖਬਰਾਂ, MI ਨੇ PBKS ਨੂੰ ਹਰਾਇਆ

Updated: Fri, Apr 19 2024 15:14 IST
ਇਹ ਹਨ 19 ਅਪ੍ਰੈਲ ਦੀਆਂ ਟਾੱਪ-5 ਕ੍ਰਿਕਟ ਖਬਰਾਂ, MI ਨੇ PBKS ਨੂੰ ਹਰਾਇਆ (Image Source: Google)

 

Top-5 Cricket News of the Day : 19 ਅਪ੍ਰੈਲ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਵੀਰਵਾਰ (18 ਅਪ੍ਰੈਲ) ਨੂੰ ਮੁੱਲਾਂਪੁਰ ਵਿੱਚ ਖੇਡੇ ਗਏ ਆਈਪੀਐਲ 2024 ਦੇ ਇੱਕ ਰੋਮਾਂਚਕ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਪੰਜਾਬ ਕਿੰਗਜ਼ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਮੁੰਬਈ ਨੇ ਸੂਰਿਆਕੁਮਾਰ ਯਾਦਵ (78), ਰੋਹਿਤ ਸ਼ਰਮਾ (36) ਅਤੇ ਤਿਲਕ ਵਰਮਾ (ਅਜੇਤੂ 34) ਦੀਆਂ ਪਾਰੀਆਂ ਦੇ ਦਮ 'ਤੇ 7 ਵਿਕਟਾਂ ਦੇ ਨੁਕਸਾਨ 'ਤੇ 192 ਦੌੜਾਂ ਬਣਾਈਆਂ ਪਰ ਪੰਜਾਬ ਦੀ ਟੀਮ 9 ਦੌੜ੍ਹਾਂ ਤੋਂ ਮੈਚ ਹਾਰ ਗਈ।

2. ਕ੍ਰਿਕਟ ਆਸਟ੍ਰੇਲੀਆ ਨੇ ਹਾਲ ਹੀ 'ਚ ਅਫਗਾਨਿਸਤਾਨ ਦੇ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਨੂੰ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅਫਗਾਨਿਸਤਾਨ ਦੇ ਕ੍ਰਿਕਟ ਪ੍ਰਸ਼ੰਸਕਾਂ ਅਤੇ ਖਿਡਾਰੀਆਂ 'ਚ ਕਾਫੀ ਨਿਰਾਸ਼ਾ ਹੈ ਪਰ ਹੁਣ ਕ੍ਰਿਕਟ ਆਸਟ੍ਰੇਲੀਆ ਦੇ ਇਸ ਫੈਸਲੇ 'ਤੇ ਅਫਗਾਨ ਹਰਫਨਮੌਲਾ ਰਾਸ਼ਿਦ ਖਾਨ ਦਾ ਬਿਆਨ ਆਇਆ ਹੈ। ਰਾਸ਼ਿਦ ਨੇ ਕ੍ਰਿਕਟ ਆਸਟ੍ਰੇਲੀਆ ਦੇ ਇਸ ਕਦਮ ਤੋਂ ਬਾਅਦ ਆਗਾਮੀ ਬਿਗ ਬੈਸ਼ ਲੀਗ (BBL) ਡਰਾਫਟ 'ਚ ਆਪਣਾ ਨਾਂ ਨਾ ਦੇਣ ਦਾ ਸੰਕੇਤ ਦਿੱਤਾ ਹੈ।

3. ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ 'ਤੇ ਵੀਰਵਾਰ (18 ਅਪ੍ਰੈਲ) ਨੂੰ ਮੁੱਲਾਂਪੁਰ 'ਚ ਪੰਜਾਬ ਕਿੰਗਜ਼ ਦੇ ਖਿਲਾਫ ਖੇਡੇ ਗਏ IPL 2024 ਮੈਚ 'ਚ ਹੌਲੀ ਓਵਰ ਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ। ਹਾਰਦਿਕ 'ਤੇ ਓਵਰ-ਰੇਟ ਨਾਲ ਸਬੰਧਤ ਆਈਪੀਐਲ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਮੁੰਬਈ ਦੀ ਟੀਮ ਇਸ ਮੈਚ 'ਚ ਨਿਰਧਾਰਤ ਸਮੇਂ 'ਚ 2 ਓਵਰ ਘੱਟ ਗੇਂਦਬਾਜ਼ੀ ਕਰ ਸਕੀ ਸੀ।

4. ਆਸ਼ੂਤੋਸ਼ ਸ਼ਰਮਾ ਨੇ ਮੁੰਬਈ ਇੰਡੀਅੰਸ ਦੇ ਖਿਲਾਫ ਮੈਚ ਵਿਚ ਜਸਪ੍ਰੀਤ ਬੁਮਰਾਹ ਦੇ ਖਿਲਾਫ ਸਵੀਪ ਸ਼ਾੱਟ ਖੇਡ ਕੇ ਛੱਕਾ ਲਗਾਇਆ ਸੀ ਅਤੇ ਹੁਣ ਉਹਨਾਂ ਨੇ ਇਸ ਛੱਕੇ ਬਾਰੇ ਆਪਣਾ ਦਿਲ ਖੋਲ੍ਹਿਆ ਹੈ ਅਤੇ ਮੈਚ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਤੇਜ਼ ਗੇਂਦਬਾਜ਼ ਦੇ ਖਿਲਾਫ ਸਵੀਪ ਸ਼ਾਟ ਖੇਡ ਕੇ ਛੱਕਾ ਲਗਾਉਣ ਦਾ ਸੀ ਪਰ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਜਸਪ੍ਰੀਤ ਬੁਮਰਾਹ ਖਿਲਾਫ ਉਨ੍ਹਾਂ ਦਾ ਸੁਪਨਾ ਪੂਰਾ ਹੋਵੇਗਾ। 

Also Read: Cricket Tales

5. ਇਸ ਸਮੇਂ ਮੁੰਬਈ ਇੰਡੀਅੰਸ ਦੇ ਖਿਡਾਰੀ ਤਿਲਕ ਵਰਮਾ ਦਾ ਇਕ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਕਿੰਗਜ਼ ਦੇ ਪ੍ਰਸ਼ੰਸਕਾਂ ਦਾ ਦਿਲ ਤੋੜਨ ਤੋਂ ਬਾਅਦ ਤਿਲਕ ਵਰਮਾ ਕੁਝ ਛੋਟੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਤਿਲਕ ਨੇ ਕੁਝ ਛੋਟੇ ਪ੍ਰਸ਼ੰਸਕਾਂ ਨੂੰ ਆਪਣੇ ਬੱਲੇਬਾਜ਼ੀ ਦਸਤਾਨੇ ਗਿਫਟ ਕਰਕੇ ਉਨ੍ਹਾਂ ਦਾ ਦਿਨ ਬਣਾ ਦਿੱਤਾ ਅਤੇ ਤਿਲਕ ਦੇ ਇਸ ਇਸ਼ਾਰੇ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ। ਤੁਸੀਂ ਇਸ ਵੀਡੀਓ ਨੂੰ ਹੇਠਾਂ ਦੇਖ ਸਕਦੇ ਹੋ।

TAGS