ਇਹ ਹਨ 19 ਜੁਲਾਈ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਇੰਗਲੈਂਡ-ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਅੱਜ ਤੋਂ ਸ਼ੁਰੂ
Top-5 Cricket News of the Day : 19 ਜੁਲਾਈ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. IND vs PAK: ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟੀਮ ਇੰਡੀਆ 30 ਅਗਸਤ ਤੋਂ ਸ਼ੁਰੂ ਹੋਣ ਵਾਲੇ 2023 ਏਸ਼ੀਆ ਕੱਪ ਵਿੱਚ 2 ਸਤੰਬਰ ਨੂੰ ਕੈਂਡੀ ਵਿੱਚ ਪਾਕਿਸਤਾਨ ਨਾਲ ਖੇਡੇਗੀ। ESPNcricinfo ਦੇ ਅਨੁਸਾਰ, ਟੂਰਨਾਮੈਂਟ ਦਾ ਉਦਘਾਟਨੀ ਮੈਚ ਮੁਲਤਾਨ ਵਿੱਚ ਖੇਡਿਆ ਜਾਵੇਗਾ, ਜਿਸ ਵਿੱਚ ਮੇਜ਼ਬਾਨ ਪਾਕਿਸਤਾਨ ਦਾ ਸਾਹਮਣਾ ਨੇਪਾਲ ਨਾਲ ਹੋਵੇਗਾ ਅਤੇ ਫਾਈਨਲ 17 ਸਤੰਬਰ ਨੂੰ ਕੋਲੰਬੋ 'ਚ ਹੋਵੇਗਾ।
2. ਪਾਕਿਸਤਾਨ ਦੇ ਯੁਵਾ ਖਿਡਾਰੀ ਮੁਹੰਮਦ ਹਾਰਿਸ ਨੇ ਹਾਲ ਹੀ 'ਚ ਆਪਣੀ ਬੱਲੇਬਾਜ਼ੀ ਸ਼ੈਲੀ ਅਤੇ ਸੂਰਿਆਕੁਮਾਰ ਯਾਦਵ ਨਾਲ ਆਪਣੀ ਤੁਲਨਾ 'ਤੇ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ਦੋਵਾਂ ਵਿਚਾਲੇ ਉਮਰ ਦਾ ਕਾਫੀ ਫਰਕ ਹੈ ਅਤੇ ਜੇਕਰ ਉਹ ਖੁਦ 'ਤੇ ਸਖਤ ਮਿਹਨਤ ਕਰਦਾ ਹੈ ਤਾਂ ਉਹ ਸੂਰਿਆਕੁਮਾਰ ਯਾਦਵ ਨੂੰ ਵੀ ਪਿੱਛੇ ਛੱਡ ਸਕਦਾ ਹੈ। ਇੱਕ ਪਾਕਿ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਹਾਰਿਸ ਨੇ ਕਿਹਾ, “ਸਾਨੂੰ ਇਸ ਸਮੇਂ ਸਾਡੀ ਤੁਲਨਾ ਨਹੀਂ ਕਰਨੀ ਚਾਹੀਦੀ, ਸੂਰਿਆ 32-33 ਸਾਲ ਦਾ ਹੈ, ਮੈਂ ਅਜੇ 22 ਸਾਲ ਦਾ ਲੜਕਾ ਹਾਂ। ਮੈਨੂੰ ਅਜੇ ਵੀ ਉਸ ਪੱਧਰ 'ਤੇ ਪਹੁੰਚਣ ਲਈ ਕੰਮ ਕਰਨਾ ਪਏਗਾ।"
3. ਆਂਦਰੇ ਰਸਲ ਨੇ ਲਗਭਗ ਡੇਢ ਸਾਲ ਬਾਅਦ ਫਿਰ ਤੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦੀ ਇੱਛਾ ਜ਼ਾਹਰ ਕੀਤੀ ਹੈ। ਰਸਲ ਨੇ ਜਮਾਇਕਾ ਆਬਜ਼ਰਵਰ ਨਾਲ ਗੱਲ ਕੀਤੀ। ਉਸ ਨੇ ਕਿਹਾ, 'ਮੈਂ ਵੈਸਟਇੰਡੀਜ਼ ਟੀਮ ਲਈ ਉਪਲਬਧ ਹਾਂ। ਮੈਂ ਅਗਲਾ ਵਿਸ਼ਵ ਕੱਪ (ਟੀ-20 ਵਿਸ਼ਵ ਕੱਪ 2024) ਖੇਡਣਾ ਚਾਹੁੰਦਾ ਹਾਂ, ਇਸ ਲਈ ਜੇਕਰ ਉਹ ਮੈਨੂੰ ਟੀਮ ਦਾ ਹਿੱਸਾ ਬਣਾਉਂਦੇ ਹਨ ਤਾਂ ਇਹ ਮੇਰੇ ਲਈ ਖਾਸ ਹੋਵੇਗਾ। ਮੈਂ ਖੁਦ ਨੂੰ ਉਪਲਬਧ ਰੱਖਣ ਲਈ ਕੁਝ ਸੀਰੀਜ਼ ਖੇਡਣ ਲਈ ਤਿਆਰ ਹਾਂ। ਮੈਨੂੰ ਪਤਾ ਹੈ ਕਿ ਚੀਜ਼ਾਂ ਕਿਵੇਂ ਕੰਮ ਕਰਦੀਆਂ ਹਨ।
4. ਮੇਜਰ ਲੀਗ ਕ੍ਰਿਕਟ ਦੇ 8ਵੇਂ ਮੈਚ ਵਿੱਚ ਕੋਰੀ ਐਂਡਰਸਨ ਨੇ ਆਂਦਰੇ ਰਸੇਲ ਨੂੰ 102 ਮੀਟਰ ਲੰਬਾ ਛੱਕਾ ਮਾਰਿਆ। ਐਂਡਰਸਨ ਦੇ ਛੱਕੇ ਦੀ ਇੰਨੀ ਦੂਰੀ ਸੀ ਕਿ ਗੇਂਦ ਸਟੇਡੀਅਮ ਦੇ ਬਾਹਰ ਜਾ ਡਿੱਗੀ। ਇਸ ਛੱਕੇ ਦਾ ਵੀਡਿਓ ਦੇਖਣ ਲਈ ਤੁਸੀਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ।
Also Read: Cricket Tales
5. ਬੀਸੀਸੀਆਈ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਈਸ਼ਾਨ ਕਿਸ਼ਨ ਅਤੇ ਰੋਹਿਤ ਸ਼ਰਮਾ ਨਜ਼ਰ ਆ ਰਹੇ ਹਨ। ਇਸ ਦੌਰਾਨ ਜਦੋਂ ਇਕ ਰਿਪੋਰਟਰ ਨੇ ਰੋਹਿਤ ਤੋਂ ਈਸ਼ਾਨ ਦੇ ਜਨਮਦਿਨ 'ਤੇ ਉਨ੍ਹਾਂ ਦੇ ਤੋਹਫੇ ਬਾਰੇ ਸਵਾਲ ਕੀਤਾ ਤਾਂ ਰੋਹਿਤ ਨੇ ਈਸ਼ਾਨ ਦੇ ਮਜ਼ੇ ਲੈ ਲਏ। ਰਿਪੋਰਟਰ ਨੇ ਰੋਹਿਤ ਨੂੰ ਪੁੱਛਿਆ ਕਿ ਉਹ ਈਸ਼ਾਨ ਨੂੰ ਜਨਮਦਿਨ 'ਤੇ ਕੀ ਤੋਹਫਾ ਦੇਣਗੇ? ਇਸ 'ਤੇ ਰੋਹਿਤ ਨੇ ਕੋਲ ਖੜ੍ਹੇ ਈਸ਼ਾਨ ਵੱਲ ਦੇਖਿਆ ਅਤੇ ਮਜ਼ਾਕ 'ਚ ਪੁੱਛਿਆ, ''ਤੈਨੂੰ ਕੀ ਚਾਹੀਦਾ ਭਰਾ, ਕੀ ਤੋਹਫਾ ਚਾਹੀਦਾ ਤੈਨੂੰ? ਤੇਰੇ ਕੋਲ ਸਭ ਕੁਝ ਤਾਂ ਹੈ। ਮੈਨੂੰ ਟੀਮ ਤੋਂ ਪੁੱਛਣਾ ਹੋਵੇਗਾ, ਟੀਮ ਇਸ 'ਚ ਯੋਗਦਾਨ ਦੇਵੇਗੀ। 100 ਦੌੜਾਂ ਬਣਾ ਕੇ ਤੁੰ ਸਾਨੂੰ ਜਨਮਦਿਨ ਦਾ ਤੋਹਫ਼ਾ ਦੇ।"