ਇਹ ਹਨ 20 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਕਾਵਯਾ ਮਾਰਨ ਨੂੰ ਫੈਨ ਨੇ ਕੀਤਾ ਪ੍ਰਪੋਜ਼

Updated: Fri, Jan 20 2023 15:49 IST
Cricket Image for ਇਹ ਹਨ 20 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਕਾਵਯਾ ਮਾਰਨ ਨੂੰ ਫੈਨ ਨੇ ਕੀਤਾ ਪ੍ਰਪੋਜ਼ (Image Source: Google)

Top-5 Cricket News of the Day : 20 ਜਨਵਰੀ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਕ੍ਰਿਕਟ ਦੇ ਮਹਾਨ ਖਿਡਾਰੀ ਸੁਨੀਲ ਗਾਵਸਕਰ ਨੇ ਆਸਟਰੇਲੀਆ ਖਿਲਾਫ ਪਹਿਲੇ ਦੋ ਟੈਸਟ ਮੈਚਾਂ ਲਈ ਮੁੰਬਈ ਦੇ ਬੱਲੇਬਾਜ਼ ਸਰਫਰਾਜ਼ ਖਾਨ ਨੂੰ ਨਾ ਚੁਣਨ ਲਈ ਚੋਣਕਾਰਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕ੍ਰਿਕਟਰਾਂ ਦਾ ਨਿਰਣਾ ਉਨ੍ਹਾਂ ਦੇ ਆਕਾਰ ਦੇ ਆਧਾਰ 'ਤੇ ਨਹੀਂ ਹੁੰਦਾ ਸਗੋਂ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਨਿਰਣਾ ਕੀਤਾ ਜਾੰਦਾ ਹੈ।

2. ਭਾਰਤੀ ਕ੍ਰਿਕਟ ਟੀਮ ਨੂੰ ਬੁੱਧਵਾਰ ਨੂੰ ਹੈਦਰਾਬਾਦ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਹੌਲੀ ਓਵਰ-ਰੇਟ ਕਾਰਨ ਮੈਚ ਫੀਸ ਦਾ 60 ਫ਼ੀਸਦੀ ਜੁਰਮਾਨਾ ਲਾਇਆ ਗਿਆ। ਭਾਰਤ ਇਹ ਮੈਚ 12 ਦੌੜਾਂ ਨਾਲ ਜਿੱਤ ਕੇ ਸੀਰੀਜ਼ 'ਚ 1-0 ਨਾਲ ਅੱਗੇ ਹੈ। ਆਈਸੀਸੀ ਮੈਚ ਰੈਫਰੀ ਦੇ ਇਲੀਟ ਪੈਨਲ ਦੇ ਜਵਾਗਲ ਸ਼੍ਰੀਨਾਥ ਨੇ ਭਾਰਤ 'ਤੇ ਇਹ ਜ਼ੁਰਮਾਨਾ ਨਿਰਧਾਰਤ ਸਮੇਂ ਤੋਂ ਤਿੰਨ ਓਵਰ ਪਿੱਛੇ ਰਹਿਣ ਕਾਰਨ ਲਗਾਇਆ।

3. ਹੈਦਰਾਬਾਦ ਵਨਡੇ ਖਤਮ ਹੋਣ ਤੋਂ ਬਾਅਦ ਵੀ ਹੈਦਰਾਬਾਦ ਸਟੇਡੀਅਮ ਲਾਈਮਲਾਈਟ ਵਿਚ ਬਣਿਆ ਹੋਇਆ ਹੈ ਅਤੇ ਇਸ ਦੇ ਪਿੱਛੇ ਦਾ ਕਾਰਨ ਬਹੁਤ ਹੀ ਸ਼ਰਮਨਾਕ ਹੈ। ਇਸ ਸਮੇਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਹੈਦਰਾਬਾਦ ਕ੍ਰਿਕਟ ਸੰਘ ਅਤੇ ਬੀ.ਸੀ.ਸੀ.ਆਈ. ਦਾ ਕੁਸ਼ਾਸਨ ਦੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ 'ਚ ਤੁਸੀਂ ਪ੍ਰਸ਼ੰਸਕ ਪਾਣੀ ਲਈ ਤਰਸਦੇ ਦੇਖ ਸਕਦੇ ਹੋ।

4. ਦਿੱਲੀ ਨੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਗਏ ਰਣਜੀ ਟਰਾਫੀ 2022-23 ਮੈਚ 'ਚ ਸ਼ੁੱਕਰਵਾਰ (20 ਜਨਵਰੀ) ਨੂੰ ਮੁੰਬਈ ਨੂੰ 8 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਦਿੱਲੀ ਨੇ 42 ਸਾਲ ਬਾਅਦ ਰਣਜੀ ਟਰਾਫੀ ਵਿੱਚ ਮੁੰਬਈ ਨੂੰ ਹਰਾਇਆ ਹੈ। 88 ਸਾਲ ਲੰਬੇ ਇਸ ਟੂਰਨਾਮੈਂਟ ਦੇ ਇਤਿਹਾਸ 'ਚ ਦਿੱਲੀ ਨੇ ਸਿਰਫ ਦੂਜੀ ਵਾਰ ਮੁੰਬਈ ਦੀ ਟੀਮ ਨੂੰ ਹਰਾਇਆ ਹੈ।

Also Read: Cricket Tales

5. ਸਨ ਨੈੱਟਵਰਕ ਦੇ ਮਾਲਕ ਕਲਾਨਿਤੀ ਮਾਰਨ ਦੀ ਬੇਟੀ ਕਾਵਿਆ ਅਕਸਰ ਸੋਸ਼ਲ ਮੀਡੀਆ 'ਤੇ ਹਾਵੀ ਰਹਿੰਦੀ ਹੈ ਅਤੇ ਇਸ ਵਾਰ ਵੀ ਉਹ ਇਕ ਵੱਖਰੇ ਕਾਰਨ ਨਾਲ ਸੁਰਖੀਆਂ 'ਚ ਹੈ। ਵੀਰਵਾਰ (19 ਜਨਵਰੀ) ਨੂੰ ਦੱਖਣੀ ਅਫਰੀਕਾ ਟੀ-20 ਲੀਗ ਦਾ 14ਵਾਂ ਮੈਚ ਪਾਰਲ ਰਾਇਲਸ ਅਤੇ ਸਨਰਾਈਜ਼ਰਜ਼ ਈਸਟਰਨ ਕੇਪ ਵਿਚਾਲੇ ਖੇਡਿਆ ਜਾ ਰਿਹਾ ਸੀ। ਇਸ ਦੌਰਾਨ ਦੱਖਣੀ ਅਫਰੀਕਾ ਦਾ ਇਕ ਪ੍ਰਸ਼ੰਸਕ ਕਾਵਿਆ ਮਾਰਨ ਲਈ 'ਵਿਆਹ ਦਾ ਪ੍ਰਸਤਾਵ' ਲੈ ਕੇ ਸਟੇਡੀਅਮ ਵਿਚ ਪਹੁੰਚਿਆ ਹੋਇਆ ਸੀ।

TAGS