ਇਹ ਹਨ 22 ਜੁਲਾਈ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਚੌਥੇ ਐਸ਼ੇਜ਼ ਟੈਸਟ ਵਿਚ ਇੰਗਲੈਂਡ ਜਿੱਤ ਦੇ ਕਰੀਬ

Updated: Sat, Jul 22 2023 14:27 IST
Image Source: Google

Top-5 Cricket News of the Day : 22 ਜੁਲਾਈ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ। 

1. ਇਸ ਸਮੇਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਕੁਮੈਂਟਰੀ ਬਾਕਸ 'ਚ ਆਪਣੇ ਸਾਥੀ ਕੁਮੈਂਟੇਟਰ ਨੂੰ ਪਿੱਛੇ ਤੋਂ ਥੱਪੜ ਮਾਰਦੇ ਹਨ। ਜੇਕਰ ਤੁਸੀਂ ਇਸ ਘਟਨਾ ਦੇ ਵੀਡਿਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ।

2. ਮੇਜਰ ਲੀਗ ਕ੍ਰਿਕਟ ਟੂਰਨਾਮੈਂਟ 2023 ਦੇ 10ਵੇਂ ਮੈਚ ਵਿੱਚ, ਸਿਆਟਲ ਓਰਕਾਸ ਨੇ ਟੈਕਸਾਸ ਸੁਪਰ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਓਰਕਾਸ ਦੀ ਟੀਮ ਅੰਕ ਸੂਚੀ 'ਚ ਨੰਬਰ ਇਕ ਬਣ ਗਈ ਹੈ।

3. ਐਮਰਜਿੰਗ ਏਸ਼ੀਆ ਕੱਪ 2023 ਦਾ ਸੈਮੀਫਾਈਨਲ ਸ਼ੁੱਕਰਵਾਰ (21 ਜੁਲਾਈ) ਨੂੰ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਭਾਰਤ ਏ ਅਤੇ ਬੰਗਲਾਦੇਸ਼ ਏ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਯਸ਼ ਢੁਲ ਦੀ ਕਪਤਾਨੀ ਵਿੱਚ ਭਾਰਤ ਏ ਨੇ 51 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ।

4. ਇੰਗਲੈਂਡ ਨੇ ਏਸ਼ੇਜ਼ ਸੀਰੀਜ਼ ਦੇ ਚੌਥੇ ਟੈਸਟ ਮੈਚ ਦੇ ਤੀਜੇ ਦਿਨ ਸਟੰਪ ਹੋਣ ਤੱਕ ਮੈਚ 'ਤੇ ਆਪਣੀ ਪਕੜ ਪੂਰੀ ਤਰ੍ਹਾਂ ਨਾਲ ਮਜ਼ਬੂਤ ​​ਕਰ ਲਈ ਹੈ। ਤੀਜੇ ਦਿਨ ਦੀ ਖੇਡ ਖਤਮ ਹੋਣ 'ਤੇ ਆਸਟ੍ਰੇਲੀਆ ਨੇ ਆਪਣੀ ਦੂਜੀ ਪਾਰੀ 'ਚ 4 ਵਿਕਟਾਂ ਗੁਆ ਲਈਆਂ ਹਨ ਅਤੇ ਉਸ ਦੇ ਸਕੋਰ ਬੋਰਡ 'ਤੇ ਸਿਰਫ 113 ਦੌੜਾਂ ਹਨ, ਜਿਸ ਦਾ ਮਤਲਬ ਹੈ ਕਿ ਉਹ ਅਜੇ ਵੀ ਇੰਗਲੈਂਡ ਦੇ ਪਹਿਲੀ ਪਾਰੀ ਦੇ ਸਕੋਰ ਤੋਂ 162 ਦੌੜਾਂ ਪਿੱਛੇ ਹੈ।

Also Read: Cricket Tales

5. ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪੋਰਟ ਆਫ ਸਪੇਨ 'ਚ ਖੇਡੇ ਜਾ ਰਹੇ ਦੂਜੇ ਟੈਸਟ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਇਕ ਖੂਬਸੂਰਤ ਪਲ ਦੇਖਣ ਨੂੰ ਮਿਲਿਆ। ਵੈਸਟਇੰਡੀਜ਼ ਦੇ ਵਿਕਟਕੀਪਰ ਬੱਲੇਬਾਜ਼ ਜੋਸ਼ੂਆ ਡਾ ਸਿਲਵਾ ਦੀ ਮਾਂ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਆਪਣੇ ਚਹੇਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨਾਲ ਮੁਲਾਕਾਤ ਕੀਤੀ। ਪਹਿਲੇ ਦਿਨ ਦੀ ਖੇਡ ਦੌਰਾਨ ਜੋਸ਼ੂਆ ਨੇ ਕੋਹਲੀ ਨਾਲ ਗੱਲ ਕੀਤੀ ਸੀ ਅਤੇ ਉਸ ਨੇ ਇਹ ਵੀ ਦੱਸਿਆ ਸੀ ਕਿ ਉਸ ਦੀ ਮਾਂ ਵਿਰਾਟ ਦੀ ਬੱਲੇਬਾਜ਼ੀ ਦੇਖਣ ਆਈ ਸੀ।

TAGS