ਇਹ ਹਨ 24 ਮਈ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਚੇੱਨਈ ਨੇ ਗੁਜਰਾਤ ਨੂੰ ਹਰਾਇਆ 10ਵੀਂ ਬਾਰ ਆਈਪੀਐਲ ਫਾਈਨਲ ਵਿਚ ਪਹੁੰਚੀ ਧੋਨੀ ਦੀ ਟੀਮ

Updated: Wed, May 24 2023 13:13 IST
ਇਹ ਹਨ 24 ਮਈ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਚੇੱਨਈ ਨੇ ਗੁਜਰਾਤ ਨੂੰ ਹਰਾਇਆ 10ਵੀਂ ਬਾਰ ਆਈਪੀਐਲ ਫਾਈਨਲ ਵਿਚ ਪਹੁੰਚੀ ਧੋ (Image Source: Google)

Top-5 Cricket News of the Day : 24 ਮਈ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. IPL 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਰਿੰਕੂ ਸਿੰਘ ਨੇ 'ਦਿ ਇੰਡੀਅਨ ਐਕਸਪ੍ਰੈਸ' ਨਾਲ ਖਾਸ ਗੱਲਬਾਤ ਕੀਤੀ, ਜਿਸ 'ਚ ਉਸ ਨੇ ਨਾ ਸਿਰਫ ਆਪਣੇ ਪਿਛਲੇ ਦੋ ਮਹੀਨਿਆਂ ਦੇ ਆਈ.ਪੀ.ਐੱਲ. ਬਾਰੇ ਗੱਲ ਕੀਤੀ ਸਗੋਂ ਕਈ ਅਜਿਹੀਆਂ ਗੱਲਾਂ ਵੀ ਕਹੀਆਂ ਜੋ ਸ਼ਾਇਦ ਸੱਚ ਹੋਣ ਅਤੇ ਪ੍ਰਸ਼ੰਸਕਾਂ ਨੂੰ ਉਸ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ। ਰਿੰਕੂ ਨੇ ਇਹ ਵੀ ਕਿਹਾ ਕਿ ਜੋ ਲੋਕ ਅੱਜ ਉਸ ਨੂੰ ਪਸੰਦ ਕਰ ਰਹੇ ਹਨ, ਉਹ ਕੱਲ੍ਹ ਨੂੰ ਵੀ ਗਾਲ੍ਹਾਂ ਕੱਢਣਗੇ।

2. IPL 2023 ਦੇ ਪਹਿਲੇ ਕੁਆਲੀਫਾਇਰ ਮੈਚ ਵਿੱਚ, ਚੇਨਈ ਸੁਪਰ ਕਿੰਗਜ਼ (CSK) ਨੇ ਮੰਗਲਵਾਰ (23 ਮਈ) ਨੂੰ ਗੁਜਰਾਤ ਟਾਇਟਨਸ (GT) ਨੂੰ 15 ਦੌੜਾਂ ਨਾਲ ਹਰਾ ਕੇ ਦਸਵੀਂ ਵਾਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਮੈਚ 'ਚ ਰੌਬਿਨ ਉਥੱਪਾ ਵੀ ਕੁਮੈਂਟਰੀ ਟੀਮ ਦਾ ਹਿੱਸਾ ਸਨ ਅਤੇ ਉਹ ਵੀ ਚੇਨਈ ਨੂੰ ਸਪੋਰਟ ਕਰਨ ਲਈ ਸਟੈਂਡ 'ਤੇ ਪਹੁੰਚੇ। ਇਸ ਦੌਰਾਨ ਉਥੱਪਾ ਨੇ ਚੇਨਈ ਦੇ ਸਮਰਥਨ 'ਚ ਇਕ ਟਵੀਟ ਕੀਤਾ, ਜਿਸ ਨੂੰ ਇਕ ਪ੍ਰਸ਼ੰਸਕ ਨੇ ਨਵੇਂ ਵਿਵਾਦ 'ਚ ਬਦਲ ਦਿੱਤਾ ਅਤੇ ਉਥੱਪਾ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ।

3. ਲਖਨਊ ਸੁਪਰ ਜਾਇੰਟਸ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਆਯੁਸ਼ ਬਦੌਨੀ ਮੁੰਬਈ ਇੰਡੀਅਨਜ਼ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਦੀ ਨਕਲ ਕਰਦੇ ਹੋਏ ਸਕੂਪ ਸ਼ਾਟ ਖੇਡਦਾ ਹੈ ਪਰ ਉਹ ਬੁਰੀ ਤਰ੍ਹਾਂ ਅਸਫਲ ਹੋ ਜਾੰਦਾ ਹੈ। ਆਯੂਸ਼ ਇਸ ਸਕੂਪ ਸ਼ਾਟ ਨੂੰ ਖੇਡਦੇ ਹੋਏ ਗੇਂਦ ਨੂੰ ਪੂਰੀ ਤਰ੍ਹਾਂ ਨਾਲ ਖੁੰਝ ਜਾਂਦਾ ਹੈ ਅਤੇ ਬੱਲੇ ਨਾਲ ਟਕਰਾਉਣ ਦੀ ਬਜਾਏ ਗੇਂਦ ਸਿੱਧੀ ਉਸ ਦੇ ਐਲ-ਗਾਰਡ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਉਹ ਜ਼ਮੀਨ ਤੇ ਬੈਠ ਜਾੰਦਾ ਹੈ।

4. ਚੇਨੱਈ ਦੇ ਖਿਲਾਫ ਪਹਿਲੇ ਕੁਆਲੀਫਾਇਰ ਵਿਚ ਮਿਲੀ ਹਾਰ ਤੋਂ ਬਾਅਦ ਹਾਰਦਿਕ ਪੰਡਯਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਗੇਂਦਬਾਜ਼ੀ 'ਚ ਕੁਝ ਹੋਰ ਦੌੜਾਂ ਦਿੱਤੀਆਂ ਅਤੇ ਅੰਤ 'ਚ ਇਹ ਜਿੱਤ ਅਤੇ ਹਾਰ 'ਚ ਫਰਕ ਸਾਬਤ ਹੋਇਆ। ਹਾਰਦਿਕ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਅਸੀਂ ਗੇਂਦ ਨਾਲ ਬਹੁਤ ਸਹੀ ਸੀ, ਪਰ ਅਸੀਂ ਬੁਨਿਆਦੀ ਗਲਤੀਆਂ ਕੀਤੀਆਂ ਅਤੇ ਇਸ ਦੀ ਕੀਮਤ ਸਾਨੂੰ ਚੁਕਾਉਣੀ ਪਈ। ਸਾਡੇ ਕੋਲ ਜਿਸ ਤਰ੍ਹਾਂ ਦੇ ਗੇਂਦਬਾਜ਼ ਸਨ, ਮੈਂ ਸੋਚਿਆ ਕਿ ਅਸੀਂ 15 ਵਾਧੂ ਦੌੜਾਂ ਦਿੱਤੀਆਂ। ਅਸੀਂ ਬਹੁਤ ਸਾਰੀਆਂ ਚੀਜ਼ਾਂ ਸਹੀ ਕੀਤੀਆਂ। ਅਸੀਂ ਵਿਚਕਾਰ ਕੁਝ ਨਰਮ ਗੇਂਦਾਂ ਸੁੱਟੀਆਂ। ਅਸੀਂ ਆਪਣੀਆਂ ਯੋਜਨਾਵਾਂ ਨੂੰ ਅੰਜ਼ਾਮ ਦੇ ਰਹੇ ਸੀ ਅਤੇ ਫਿਰ ਅੱਧ ਵਿਚ ਅਸੀਂ ਕੁਝ ਦੌੜਾਂ ਲੁਟਾ ਦਿੱਤੀਆਂ। '

Also Read: Cricket Tales

5. ਚੇਨਈ ਸੁਪਰ ਕਿੰਗਜ਼ (CSK) ਨੇ ਮੰਗਲਵਾਰ (23 ਮਈ) ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ 2023 ਦੇ ਪਹਿਲੇ ਕੁਆਲੀਫਾਇਰ ਮੈਚ ਵਿੱਚ ਗੁਜਰਾਤ ਟਾਇਟਨਸ (ਜੀਟੀ) ਨੂੰ 15 ਦੌੜਾਂ ਨਾਲ ਹਰਾਇਆ। ਇਹ ਦਸਵੀਂ ਵਾਰ ਹੈ ਜਦੋਂ ਚੇਨਈ ਦੀ ਟੀਮ ਫਾਈਨਲ ਵਿੱਚ ਪਹੁੰਚੀ ਹੈ। ਇਸ ਦੇ ਨਾਲ ਹੀ ਉਸ ਨੇ ਪਹਿਲੀ ਵਾਰ ਗੁਜਰਾਤ ਖਿਲਾਫ ਜਿੱਤ ਦਰਜ ਕੀਤੀ ਹੈ। ਗੁਜਰਾਤ ਦੀ ਟੀਮ ਹੁਣ ਦੂਜੇ ਕੁਆਲੀਫਾਇਰ ਵਿੱਚ ਐਲੀਮੀਨੇਟਰ ਮੈਚ ਦੀ ਜੇਤੂ ਟੀਮ ਨਾਲ ਭਿੜੇਗੀ।

TAGS