ਇਹ ਹਨ 26 ਮਾਰਚ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਆਰਸੀਬੀ ਨੇ ਪੰਜਾਬ ਨੂੰ ਹਰਾਇਆ

Updated: Tue, Mar 26 2024 15:44 IST
Image Source: Google

Top-5 Cricket News of the Day : 26 ਮਾਰਚ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਆਈਪੀਐਲ 2024 ਦੇ ਛੇਵੇਂ ਮੈਚ ਵਿੱਚ ਵਿਰਾਟ ਕੋਹਲੀ ਨੇ ਸ਼ਾਨਦਾਰ ਅਰਧ ਸੈਂਕੜਾ ਜੜਿਆ ਅਤੇ ਉਸ ਦੀ 77 ਦੌੜਾਂ ਦੀ ਪਾਰੀ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਨੇ 25 ਮਾਰਚ ਨੂੰ ਖੇਡੇ ਗਏ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ।

2. ਆਰਸੀਬੀ ਅਤੇ ਪੰਜਾਬ ਦੇ ਵਿਚ ਹੋਏ ਮੈਚ ਦੌਰਾਨ ਇੱਕ ਮਜ਼ੇਦਾਰ ਪਲ ਵੀ ਦੇਖਣ ਨੂੰ ਮਿਲਿਆ ਜਦੋਂ ਇੱਕ ਪ੍ਰਸ਼ੰਸਕ ਸੁਰੱਖਿਆ ਤੋੜ ਕੇ ਮੈਦਾਨ ਦੇ ਅੰਦਰ ਵੜ ਗਿਆ ਅਤੇ ਪਿੱਚ 'ਤੇ ਪਹੁੰਚ ਕੇ ਵਿਰਾਟ ਕੋਹਲੀ ਨੂੰ ਜੱਫੀ ਪਾ ਲਈ। ਇਸ ਘਟਨਾ ਦਾ ਵੀਡਿਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਿਹਾ ਹੈ।

3. ਪਾਕਿਸਤਾਨ ਵਿੱਚ ਜਨਮੇ ਯੂਏਈ ਦੇ ਵਿਸਫੋਟਕ ਬੱਲੇਬਾਜ਼ ਉਸਮਾਨ ਖਾਨ ਨੂੰ ਪਾਕਿਸਤਾਨ ਕ੍ਰਿਕਟ ਟੀਮ ਨੇ ਆਪਣੇ ਸਿਖਲਾਈ ਕੈਂਪ ਲਈ ਚੁਣਿਆ ਹੈ। ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਲਈ ਪਾਕਿਸਤਾਨੀ ਟੀਮ ਦਾ 26 ਮਾਰਚ ਤੋਂ 8 ਅਪ੍ਰੈਲ ਤੱਕ ਅਭਿਆਸ ਕੈਂਪ ਹੋਵੇਗਾ, ਜਿਸ 'ਚ ਉਸਮਾਨ ਸਮੇਤ 29 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਉਸਮਾਨ ਦੀ ਚੋਣ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪਾਕਿਸਤਾਨ ਚਾਹੁੰਦਾ ਹੈ ਕਿ ਉਹ ਆਪਣੇ ਜਨਮ ਵਾਲੇ ਦੇਸ਼ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡੇ।

4. ਸਾਬਕਾ ਭਾਰਤੀ ਖੱਬੇ ਹੱਥ ਦੇ ਸਪਿਨਰ ਅਤੇ ਕੁਮੈਂਟੇਟਰ ਮੁਰਲੀ ​​ਕਾਰਤਿਕ ਆਪਣੇ ਇੱਕ ਬਿਆਨ ਕਾਰਨ ਵਿਵਾਦਾਂ ਵਿੱਚ ਆ ਗਏ ਹਨ। ਕਾਰਤਿਕ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਅਤੇ ਪੰਜਾਬ ਕਿੰਗਜ਼ ਵਿਚਾਲੇ ਮੈਚ ਦੌਰਾਨ ਕੁਮੈਂਟਰੀ ਕਰ ਰਿਹਾ ਸੀ ਅਤੇ ਇਸ ਦੌਰਾਨ ਉਸ ਨੇ ਆਰਸੀਬੀ ਦੇ ਤੇਜ਼ ਗੇਂਦਬਾਜ਼ ਯਸ਼ ਦਿਆਲ ਨੂੰ 'ਕਚਰਾ' ਕਹਿ ਦਿੱਤਾ, ਜਿਸ ਕਾਰਨ ਉਹ ਕਾਫੀ ਟ੍ਰੋਲ ਹੋ ਰਿਹਾ ਹੈ ਅਤੇ ਹੁਣ ਆਰਸੀਬੀ ਨੇ ਵੀ ਉਸ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੱਤੀ ਹੈ।

Also Read: Cricket Tales

5. ਸੀਐਸਕੇ ਅਤੇ ਆਰਸੀਬੀ ਵਿਚਾਲੇ ਹੋਏ ਆਈਪੀਐਲ 2024 ਦੇ ਪਹਿਲੈ ਮੈਚ 'ਚ ਆਪਣੀ ਗੇਂਦਬਾਜ਼ੀ ਤੋਂ ਇਲਾਵਾ ਮੁਸਤਫਿਜੁਰ ਰਹਿਮਾਨ ਇਕ ਹੋਰ ਕਾਰਨ ਕਰਕੇ ਵੀ ਸੁਰਖੀਆਂ 'ਚ ਰਹੇ, ਜਿਸ ਦਾ ਖੁਲਾਸਾ ਹੁਣ ਹੋਇਆ ਹੈ। ਜੇਕਰ ਤੁਸੀਂ ਉਹ ਮੈਚ ਦੇਖਿਆ ਹੋਵੇਗਾ, ਤਾਂ ਤੁਸੀਂ ਦੇਖਿਆ ਹੋਵੇਗਾ ਕਿ ਉਸ ਨੇ ਉਸ ਮੈਚ ਵਿੱਚ ਦੂਜੇ ਖਿਡਾਰੀਆਂ ਤੋਂ ਥੋੜੀ ਵੱਖਰੀ ਜਰਸੀ ਪਾਈ ਸੀ। ਆਰਸੀਬੀ ਦੇ ਖਿਲਾਫ ਮੈਚ ਦੌਰਾਨ ਮੁਸਤਫਿਜ਼ੁਰ ਦੀ ਜਰਸੀ 'ਤੇ ਕੋਈ ਖਾਸ ਲੋਗੋ ਨਹੀਂ ਸੀ, ਜਦਕਿ ਹੋਰ ਖਿਡਾਰੀਆਂ ਦੀ ਜਰਸੀ 'ਤੇ ਉਹ ਲੋਗੋ ਸੀ। ਇਹ ਲੋਗੋ SJ ਅਲਕੋਹਲ ਬ੍ਰਾਂਡ ਦਾ ਸੀ, ਜੋ ਡਿਫੈਂਡਿੰਗ ਚੈਂਪੀਅਨ ਨੂੰ ਸਪਾਂਸਰ ਕਰਦਾ ਹੈ। ਰਿਪੋਰਟਾਂ ਮੁਤਾਬਕ ਰਹਿਮਾਨ ਨੇ ਆਪਣੇ ਧਾਰਮਿਕ ਵਿਸ਼ਵਾਸਾਂ ਕਾਰਨ ਇਸ ਲੋਗੋ ਨੂੰ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ।

TAGS