Top-5 Cricket News: ਇਹ ਹਨ 26 ਨਵੰਬਰ ਦੀਆਂ ਕ੍ਰਿਕਟ ਨਾਲ ਜੁੜੀਆਂ ਟਾੱਪ-5 ਖਬਰਾਂ

Updated: Sat, Nov 26 2022 15:32 IST
Cricket Image for Top-5 Cricket News: ਇਹ ਹਨ 26 ਨਵੰਬਰ ਦੀਆਂ ਕ੍ਰਿਕਟ ਨਾਲ ਜੁੜੀਆਂ ਟਾੱਪ-5 ਖਬਰਾਂ (Image Source: Google)

Top-5 Cricket News of the Day : 26 ਨਵੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਸਲਾਮੀ ਬੱਲੇਬਾਜ਼ ਇਬਰਾਹਿਮ ਜ਼ਦਰਾਨ ਦੀਆਂ 120 ਗੇਂਦਾਂ 'ਤੇ 106 ਦੌੜਾਂ ਦੀ ਪਾਰੀ ਦੀ ਬਦੌਲਤ ਅਫਗਾਨਿਸਤਾਨ ਨੇ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਸ਼੍ਰੀਲੰਕਾ 'ਤੇ 60 ਦੌੜਾਂ ਨਾਲ ਆਸਾਨ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ ਸ਼੍ਰੀਲੰਕਾ ਦੀ ਟੀਮ ਨੂੰ ਜਿੱਤ ਲਈ 295 ਦੌੜਾਂ ਦਾ ਟੀਚਾ ਦਿੱਤਾ ਸੀ।

2. KL ਰਾਹੁਲ ਦੇ ਜਿਮ ਵੀਡੀਓ 'ਚ ਜਾਹਨਵੀ ਕਪੂਰ ਨੂੰ ਦੇਖ ਕੇ ਪ੍ਰਸ਼ੰਸਕ ਥੋੜੇ ਹੈਰਾਨ ਹਨ ਅਤੇ ਉਹ ਰਾਹੁਲ ਨੂੰ ਸਵਾਲ ਪੁੱਛ ਰਹੇ ਹਨ।

3. ਆਸਟ੍ਰੇਲੀਆ ਦੇ ਮਹਾਨ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਦਾ ਮੰਨਣਾ ਹੈ ਕਿ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ 2018 'ਚ ਬਾਲ ਟੈਂਪਰਿੰਗ ਮਾਮਲੇ 'ਚ ਆਪਣੀ ਭੂਮਿਕਾ ਦੀ ਕੀਮਤ ਚੁਕਾਈ ਹੈ ਅਤੇ ਹੁਣ ਉਸ ਨੂੰ ਰਾਸ਼ਟਰੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ।

4. ਰਿਚਾ ਚੱਢਾ ਦੇ ਵਿਵਾਦਿਤ ਟਵੀਟ ਤੇ ਅਕਸ਼ੈ ਕੁਮਾਰ ਜਵਾਬ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਪਰ ਹੁਣ ਅਮਿਤ ਮਿਸ਼ਰਾ ਨੇ ਉਹਨਾਂ ਦਾ ਬਚਾਅ ਕੀਤਾ ਹੈ।

5. ਟੀ-20 ਵਿਸ਼ਵ ਕੱਪ 2022 ਵਿੱਚ ਪਾਕਿਸਤਾਨ ਖ਼ਿਲਾਫ਼ ਵਿਰਾਟ ਕੋਹਲੀ ਵੱਲੋਂ ਖੇਡੀ ਗਈ 82 ਦੌੜਾਂ ਦੀ ਪਾਰੀ ਨੂੰ ਭਾਰਤੀ ਪ੍ਰਸ਼ੰਸਕ ਅਜੇ ਤੱਕ ਨਹੀਂ ਭੁੱਲੇ ਹਨ ਅਤੇ ਸ਼ਾਇਦ ਇਹ ਪਾਰੀ ਆਉਣ ਵਾਲੇ ਕਈ ਸਾਲਾਂ ਤੱਕ ਪ੍ਰਸ਼ੰਸਕਾਂ ਦੇ ਮਨਾਂ ਵਿੱਚ ਜ਼ਿੰਦਾ ਰਹੇਗੀ। ਇਸ ਦੌਰਾਨ ਵਿਰਾਟ ਕੋਹਲੀ ਨੇ ਸ਼ਨੀਵਾਰ (26 ਨਵੰਬਰ) ਦੀ ਇਸ ਪਾਰੀ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਇਸ ਮੈਚ ਲਈ ਉਨ੍ਹਾਂ ਦੇ ਦਿਲ ਵਿੱਚ ਹਮੇਸ਼ਾ 'ਖਾਸ' ਜਗ੍ਹਾ ਰਹੇਗੀ।

TAGS