ਇਹ ਹਨ 27 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ENG ਖਿਲਾਫ ਭਾਰਤ ਨੇ ਪਹਿਲੀ ਪਾਰੀ ਵਿਚ ਹਾਸਲ ਕੀਤੀ 190 ਦੌੜ੍ਹਾਂ ਦੀ ਬੜ੍ਹਤ

Updated: Sat, Jan 27 2024 14:46 IST
ਇਹ ਹਨ 27 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ENG ਖਿਲਾਫ ਭਾਰਤ ਨੇ ਪਹਿਲੀ ਪਾਰੀ ਵਿਚ ਹਾਸਲ ਕੀਤੀ 190 ਦੌੜ੍ਹਾਂ ਦੀ ਬ (Image Source: Google)

Top-5 Cricket News of the Day : 27 ਜਨਵਰੀ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਭਾਰਤ ਅਤੇ ਇੰਗਲੈਂਡ (IND vs ENG) ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਹੈਦਰਾਬਾਦ ਵਿੱਚ ਖੇਡਿਆ ਜਾ ਰਿਹਾ ਹੈ, ਜਿੱਥੇ ਮੇਜ਼ਬਾਨ ਟੀਮ ਨੇ 436 ਦੌੜਾਂ ਬਣਾ ਕੇ ਇੰਗਲਿਸ਼ ਟੀਮ ਤੇ 190 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ। ਇੰਗਲੈਂਡ ਦੀ ਟੀਮ ਫਿਲਹਾਲ ਮੁਸੀਬਤ ਵਿੱਚ ਹੈ ਅਤੇ ਉਸ ਦੀਆਂ ਮੁਸੀਬਤਾਂ ਘੱਟ ਹੋਣ ਦੇ ਨਾਮ ਨਹੀਂ ਲੈ ਰਹੀਆਂ ਹਨ। ਦਰਅਸਲ, ਹੁਣ ਇੰਗਲੈਂਡ ਟੀਮ ਦੇ ਤਜਰਬੇਕਾਰ ਸਪਿਨ ਗੇਂਦਬਾਜ਼ ਜੈਕ ਲੀਚ ਹੈਦਰਾਬਾਦ ਟੈਸਟ ਦੌਰਾਨ ਜ਼ਖਮੀ ਹੋ ਗਏ ਹਨ।

2. ਸ਼ੁਭਮਨ ਗਿੱਲ ਦਾ ਇੰਗਲੈਂਡ ਖਿਲਾਫ ਪਹਿਲੀ ਪਾਰੀ ਵਿਚ ਵਿਕਟ ਸੁੱਟ ਕੇ ਜਾਣਾ ਨਾ ਸਿਰਫ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਗਿਆ, ਬਲਕਿ ਮਹਾਨ ਸੁਨੀਲ ਗਾਵਸਕਰ ਨੇ ਵੀ ਗਿੱਲ ਨੂੰ ਸ਼ਾਟ-ਚੋਣ ਲਈ ਤਾੜਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਸੀ।

3. ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਤਨਮਯ ਅਗਰਵਾਲ ਨੇ ਸ਼ਨੀਵਾਰ (27 ਜਨਵਰੀ) ਨੂੰ ਅਰੁਣਾਚਲ ਪ੍ਰਦੇਸ਼ ਦੇ ਖਿਲਾਫ ਹੈਦਰਾਬਾਦ ਦੇ ਨੇਕਸਗੇਨ ਕ੍ਰਿਕਟ ਮੈਦਾਨ 'ਤੇ ਖੇਡੇ ਜਾ ਰਹੇ ਰਣਜੀ ਟਰਾਫੀ 2023-24 ਮੈਚ 'ਚ ਦੋ ਹੋਰ ਵਿਸ਼ਵ ਰਿਕਾਰਡ ਆਪਣੇ ਨਾਂ ਕੀਤੇ। ਤਨਮਯ ਨੇ 181 ਗੇਂਦਾਂ 'ਤੇ 34 ਚੌਕਿਆਂ ਅਤੇ 26 ਛੱਕਿਆਂ ਦੀ ਮਦਦ ਨਾਲ 366 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ 'ਚ ਉਸ ਨੇ ਸਿਰਫ ਚੌਕਿਆਂ ਅਤੇ ਛੱਕਿਆਂ ਦੀ ਮਦਦ ਨਾਲ 292 ਦੌੜਾਂ ਬਣਾਈਆਂ।

4. ਸ਼ੋਏਬ ਮਲਿਕ 'ਤੇ ਬੀਪੀਐਲ ਦੌਰਾਨ ਲੱਗੇ ਦੋਸ਼ਾਂ ਤੋਂ ਬਾਅਦ ਹਰ ਪ੍ਰਸ਼ੰਸਕ ਮਲਿਕ ਦਾ ਪੱਖ ਜਾਨਣਾ ਚਾਹੁੰਦਾ ਸੀ ਅਤੇ ਹੁਣ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਕਿਉਂਕਿ ਮਲਿਕ ਨੇ ਖੁਦ ਇਸ ਮਾਮਲੇ 'ਤੇ ਅਧਿਕਾਰਤ ਬਿਆਨ ਜਾਰੀ ਕਰਕੇ ਆਪਣੀ ਚੁੱਪੀ ਤੋੜੀ ਹੈ। ਮਲਿਕ ਨੇ ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਹੈ ਕਿ ਮੈਚ ਫਿਕਸਿੰਗ ਕਾਰਨ ਉਨ੍ਹਾਂ ਦਾ ਇਕਰਾਰਨਾਮਾ ਰੱਦ ਨਹੀਂ ਹੋਇਆ ਹੈ ਪਰ ਉਹ ਖੁਦ ਲੀਗ ਨੂੰ ਅੱਧ ਵਿਚਾਲੇ ਛੱਡ ਗਿਆ ਹੈ।

Also Read: Cricket Tales

5. ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਖਿਲਾਫ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ 'ਚ ਆਪਣੀ ਪਕੜ ਮਜ਼ਬੂਤ ​​ਕਰ ਲਈ ਹੈ। ਪਹਿਲੀ ਪਾਰੀ 'ਚ 190 ਦੌੜਾਂ ਦੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਦੂਜੀ ਪਾਰੀ 'ਚ ਵੀ ਚੰਗਾ ਪ੍ਰਦਰਸ਼ਨ ਕੀਤਾ। ਹਾਲਾਂਕਿ ਇੰਗਲੈਂਡ ਦੀ ਬੈਜ਼ਬਾਲ ਦੂਜੀ ਪਾਰੀ 'ਚ ਵੀ ਦੇਖਣ ਨੂੰ ਮਿਲੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਭਾਰਤ ਲਈ ਖਤਰਾ ਹੋ ਸਕਦਾ ਹੈ ਪਰ ਜਸਪ੍ਰੀਤ ਬੁਮਰਾਹ ਨੇ ਇਸ ਖਤਰੇ ਨੂੰ ਟਾਲਣ ਦਾ ਕੰਮ ਕੀਤਾ।

TAGS