ਇਹ ਹਨ 28 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਨਿਉਜ਼ੀਲੈਂਡ ਨੇ ਪਹਿਲਾ ਟੀ-20 ਜਿੱਤਿਆ

Updated: Sat, Jan 28 2023 14:36 IST
Cricket Image for ਇਹ ਹਨ 28 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਨਿਉਜ਼ੀਲੈਂਡ ਨੇ ਪਹਿਲਾ ਟੀ-20 ਜਿੱਤਿਆ (Image Source: Google)

Top-5 Cricket News of the Day : 28 ਜਨਵਰੀ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਤਜਰਬੇਕਾਰ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਟੀਮ ਦੇ ਭਾਰਤ ਦੇ ਆਗਾਮੀ ਟੈਸਟ ਦੌਰੇ ਤੋਂ ਪਹਿਲਾਂ ਥਕਾਵਟ ਦਾ ਸ਼ਿਕਾਰ ਹੋਣਾ ਸਵੀਕਾਰ ਕੀਤਾ ਹੈ ਅਤੇ ਕਿਹਾ ਕਿ ਉਹ ਘਰੇਲੂ ਰੁਝੇਵਿਆਂ ਤੋਂ ਉਭਰਨ ਲਈ ਸੋਮਵਾਰ ਨੂੰ ਕ੍ਰਿਕਟ ਆਸਟ੍ਰੇਲੀਆ ਦੇ ਪੁਰਸਕਾਰ ਸਮਾਰੋਹ ਤੋਂ ਖੁੰਝ ਸਕਦੇ ਹਨ। ਵਾਰਨਰ ਦਾ ਘਰ ਵਿੱਚ ਵਿਅਸਤ ਸਮਾਂ ਸ਼ੁੱਕਰਵਾਰ ਨੂੰ ਉਦੋਂ ਖਤਮ ਹੋ ਗਿਆ ਜਦੋਂ ਉਸਦੀ ਟੀਮ ਸਿਡਨੀ ਥੰਡਰ ਬਿਗ ਬੈਸ਼ ਲੀਗ ਫਾਈਨਲਜ਼ ਤੋਂ ਬਾਹਰ ਹੋ ਗਈ। 

2. ਇਸ ਸਮੇਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਸੂਰਿਆਕੁਮਾਰ ਯਾਦਵ ਬਾਊਂਡਰੀ 'ਤੇ ਫੀਲਡਿੰਗ ਕਰ ਰਹੇ ਹਨ ਅਤੇ ਉਦੋਂ ਹੀ ਬੈਕਗ੍ਰਾਊਂਡ 'ਚ ਪੰਜਾਬੀ ਗੀਤ ਗਾ ਕੇ ਪ੍ਰਸ਼ੰਸਕ ਉਹਨਾਂ ਦਾ ਦਿਲ ਜਿੱਤ ਲੈਂਦੇ ਹਨ। ਇਸ ਗੀਤ 'ਚ ਪ੍ਰਸ਼ੰਸਕ ਸੂਰਿਆ ਦਾ ਨਾਂ ਵੀ ਲੈਂਦੇ ਹਨ। ਇਹ ਗੀਤ ਹੈ 'ਜਿਨੇ ਮੇਨੂ ਮਾਰ ਸੁੱਟਿਆ ਸੂਰਿਆ, ਜਿਨੇ ਮੇਰਾ ਦਿਲ ਲੁੱਟਿਆ ਸੂਰਿਆ'। ਪ੍ਰਸ਼ੰਸਕਾਂ ਦੇ ਇਸ ਗੀਤ ਨੂੰ ਸੁਣ ਕੇ ਸੂਰਿਆ ਵੀ ਉਨ੍ਹਾਂ ਦੀ ਤਾਰੀਫ ਕਰਦੇ ਨਜ਼ਰ ਆਏ ਅਤੇ ਉਨ੍ਹਾਂ ਨੇ ਖੁਸ਼ੀ ਨਾਲ ਤਾੜੀਆਂ ਵੀ ਵਜਾਈਆਂ।

3. ਨਿਊਜ਼ੀਲੈਂਡ ਦੇ ਹਰਫ਼ਨਮੌਲਾ ਖਿਡਾਰੀ ਡੇਰਿਲ ਮਿਸ਼ੇਲ ਨੇ ਕਪਤਾਨ ਮਿਸ਼ੇਲ ਸੈਂਟਨਰ ਦੀ ਭਾਰਤ ਖ਼ਿਲਾਫ਼ ਪਹਿਲੇ ਟੀ-20 ਵਿੱਚ 2/11 ਦੇ ਸਪੈੱਲ ਲਈ ਤਾਰੀਫ਼ ਕੀਤੀ ਹੈ ਅਤੇ ਉਸ ਨੂੰ ਸਫ਼ੈਦ ਗੇਂਦ ਵਾਲੇ ਕ੍ਰਿਕਟ ਵਿੱਚ ਸਰਬੋਤਮ ਸਪਿਨਰਾਂ ਵਿੱਚੋਂ ਇੱਕ ਦੱਸਿਆ ਹੈ। ਮਿਸ਼ੇਲ ਸੈਂਟਨਰ ਨੇ ਚਾਰ ਓਵਰਾਂ ਵਿੱਚ ਬਹੁਤ ਹੀ ਵਧੀਆ ਗੇਂਦਬਾਜ਼ੀ ਕੀਤੀ ਅਤੇ ਸਿਰਫ 11 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਉਸ ਨੇ 18 ਡਾਟ ਗੇਂਦਾਂ ਸੁੱਟੀਆਂ ਅਤੇ ਪਾਵਰਪਲੇ ਦੇ ਆਖ਼ਰੀ ਓਵਰ ਵਿੱਚ ਫਾਰਮ ਵਿੱਚ ਚੱਲ ਰਹੇ ਸੂਰਿਆਕੁਮਾਰ ਯਾਦਵ ਨੂੰ ਇੱਕ ਮੇਡਨ ਓਵਰ ਵੀ ਸੁੱਟਿਆ।

4. ਨਿਉਜ਼ੀਲੈਂਡ ਖਿਲਾਫ ਪਹਿਲੇ ਟੀ-20 ਵਿਚ ਅਰਸ਼ਦੀਪ ਦੀ ਨੋ ਬਾੱਲ ਦੀ ਸਮੱਸਿਆ ਵੀ ਦੇਖਣ ਨੂੰ ਮਿਲੀ, ਜਿਸ ਕਾਰਨ ਭਾਰਤ ਦੇ ਸਾਬਕਾ ਬੱਲੇਬਾਜ਼ੀ ਕੋਚ ਸੰਜੇ ਬੰਗੜ ਅਤੇ ਮੁਹੰਮਦ ਕੈਫ ਗੁੱਸੇ 'ਚ ਨਜ਼ਰ ਆਏ। ਇਸ ਤੋਂ ਪਹਿਲਾਂ ਬਾਂਗੜ ਨੇ ਸਟਾਰ ਸਪੋਰਟਸ 'ਤੇ ਅਰਸ਼ਦੀਪ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ, 'ਅਰਸ਼ਦੀਪ ਅੱਜ ਬਹੁਤ ਪ੍ਰਭਾਵਸ਼ਾਲੀ ਨਹੀਂ ਸੀ। ਉਹ ਉਨ੍ਹਾਂ ਵਾਈਡ ਯਾਰਕਰਾਂ ਲਈ ਜਾਣਿਆ ਜਾਂਦਾ ਹੈ ਜੋ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਦੇ ਹਨ ਪਰ ਅੱਜ, ਉਹ ਜ਼ਿਆਦਾਤਰ ਸਲਾਟ ਵਿੱਚ ਗੇਂਦਬਾਜ਼ੀ ਕਰ ਰਹੇ ਸਨ। ਮੈਨੂੰ ਲੱਗਦਾ ਹੈ ਕਿ ਉਸ ਨੂੰ ਆਪਣੀ ਗੇਂਦਬਾਜ਼ੀ ਬਾਰੇ ਥੋੜ੍ਹਾ ਸੋਚਣਾ ਚਾਹੀਦਾ ਹੈ ਅਤੇ ਸਮਝਦਾਰੀ ਨਾਲ ਫੈਸਲੇ ਲੈਣ ਦੀ ਲੋੜ ਹੈ।'

Also Read: Cricket Tales

5. ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਸਪਿਨ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਨਿਉਜ਼ੀਲੈਂਡ ਨੇ ਭਾਰਤ ਨੂੰ ਸ਼ੁੱਕਰਵਾਰ ਨੂੰ ਇੱਥੇ ਜੇਐਸਸੀਏ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੀ-20 ਮੈਚ ਵਿੱਚ 21 ਦੌੜਾਂ ਨਾਲ ਹਰਾ ਦਿੱਤਾ।

TAGS