ਇਹ ਹਨ 29 ਮਈ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਰਿਜਰਵ ਡੇ ਤੇ ਪਹੁੰਚਿਆ ਗੁਜਰਾਤ ਅਤੇ ਚੇਨੱਈ ਦਾ ਆਈਪੀਐਲ਼ ਫਾਈਨਲ

Updated: Mon, May 29 2023 12:38 IST
ਇਹ ਹਨ 29 ਮਈ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਰਿਜਰਵ ਡੇ ਤੇ ਪਹੁੰਚਿਆ ਗੁਜਰਾਤ ਅਤੇ ਚੇਨੱਈ ਦਾ ਆਈਪੀਐਲ਼ ਫਾਈਨਲ (Image Source: Google)

Top-5 Cricket News of the Day : 29 ਮਈ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. IPL 2023 ਦਾ ਫਾਈਨਲ ਐਤਵਾਰ (28 ਮਈ) ਨੂੰ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਣਾ ਸੀ ਪਰ ਮੀਂਹ ਕਾਰਨ ਖੇਡ ਸੰਭਵ ਨਹੀਂ ਹੋ ਸਕਿਆ ਅਤੇ ਹੁਣ ਇਹ ਫਾਈਨਲ ਮੈਚ 29 ਮਈ ਯਾਨੀ ਰਿਜ਼ਰਵ ਡੇਅ ਨੂੰ ਖੇਡਿਆ ਜਾਵੇਗਾ। ਅਹਿਮਦਾਬਾਦ 'ਚ ਸ਼ਾਮ ਤੋਂ ਇੰਨੀ ਭਾਰੀ ਬਾਰਿਸ਼ ਹੋਈ ਕਿ ਟਾਸ ਵੀ ਸੰਭਵ ਨਹੀਂ ਹੋ ਸਕਿਆ ਅਤੇ ਬਾਰਿਸ਼ ਦੇ ਵਿਚਕਾਰ ਅੰਪਾਇਰਾਂ ਨੇ ਆਖਰਕਾਰ ਫੈਸਲਾ ਕੀਤਾ ਕਿ ਮੈਚ ਰਿਜ਼ਰਵ ਡੇ 'ਤੇ ਖੇਡਿਆ ਜਾਵੇਗਾ।

2. ਗੁਜਰਾਤ ਅਤੇ ਚੇਨੱਈ ਦੇ ਵਿਚ ਆਈਪੀਐਲ 2023 ਦਾ ਫਾਈਨਲ ਮੁਕਾਬਲਾ ਰਿਜ਼ਰਵ ਡੇ 'ਤੇ ਪਹੁੰਚ ਗਿਆ ਹੈ ਅਤੇ ਇਸ ਦੇ ਨਾਲ ਹੀ ਪ੍ਰਸ਼ੰਸਕਾਂ ਦੀਆਂ ਧੜਕਣਾਂ ਵੀ ਵੱਧ ਗਈਆਂ ਹਨ ਕਿਉਂਕਿ ਪਿਛਲੀ ਵਾਰ ਜਦੋਂ ਐੱਮ.ਐੱਸ. ਧੋਨੀ ਨੇ ਰਿਜ਼ਰਵ ਡੇ 'ਤੇ ਖੇਡਿਆ ਸੀ, ਇਹ ਉਸ ਦਾ ਆਖਰੀ ਅੰਤਰਰਾਸ਼ਟਰੀ ਮੈਚ ਸਾਬਤ ਹੋਇਆ ਸੀ ਅਤੇ ਹੁਣ ਮਾਹੀ ਇਸ ਸੀਜ਼ਨ ਦਾ ਆਖਰੀ ਮੈਚ ਵੀ ਰਿਜਰਵ ਡੇ ਤੇ ਖੇਡ ਰਹੇ ਹਨ। ਅਜਿਹੇ 'ਚ ਪ੍ਰਸ਼ੰਸਕ ਪ੍ਰਾਰਥਨਾ ਕਰ ਰਹੇ ਹਨ ਕਿ ਇਹ ਉਸ ਦਾ ਆਖਰੀ ਆਈਪੀਐੱਲ ਮੈਚ ਸਾਬਤ ਨਾ ਹੋਵੇ।

3. ਆਈਪੀਐਲ ਫਾਈਨਲ ਤੋਂ ਪਹਿਲਾਂ, ਟੀਮ ਇੰਡੀਆ ਦੇ ਸਾਬਕਾ ਦਿੱਗਜ, ਸਚਿਨ ਤੇਂਦੁਲਕਰ ਨੇ ਗਿੱਲ ਦੀ ਤਾਰੀਫ ਕਰਦੇ ਹੋਏ ਇੱਕ ਲੰਮਾ ਟਵੀਟ ਪੋਸਟ ਕੀਤਾ। ਹਾਲਾਂਕਿ ਸਚਿਨ ਦੇ ਇਸ ਟਵੀਟ ਨੂੰ ਦੇਖ ਕੇ ਕੁਝ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਮਜ਼ਾਕ ਵੀ ਉਡਾਉਣਾ ਸ਼ੁਰੂ ਕਰ ਦਿੱਤਾ ਹੈ। ਗਿੱਲ ਦਾ ਨਾਂ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਨਾਲ ਕਈ ਵਾਰ ਜੁੜ ਚੁੱਕਾ ਹੈ ਅਤੇ ਪ੍ਰਸ਼ੰਸਕ ਇਸ ਵਾਰ ਵੀ ਕੁਝ ਅਜਿਹਾ ਹੀ ਕਰ ਰਹੇ ਹਨ।

4. ਗੁਜਰਾਤ ਟਾਈਟੰਸ ਦੇ ਹੈਡ ਕੋਚ ਆਸ਼ੀਸ਼ ਨੇਹਰਾ ਨੂੰ ਕਈ ਵਾਰ ਖਿਡਾਰੀਆਂ ਨਾਲ ਲਗਾਤਾਰ ਗੱਲ ਕਰਦੇ ਅਤੇ ਉਨ੍ਹਾਂ ਨੂੰ ਸੁਣਦੇ ਦੇਖਿਆ ਗਿਆ ਹੈ। ਹਾਲਾਂਕਿ, ਉਹ ਆਪਣੇ ਖਿਡਾਰੀਆਂ ਨਾਲ ਮਸਤੀ ਕਰਨ ਵਿੱਚ ਵੀ ਕਦੇ ਪਿੱਛੇ ਨਹੀਂ ਹਟਦੇ । ਇਸਦੀ ਇੱਕ ਉਦਾਹਰਣ ਚੇਨਈ ਸੁਪਰ ਕਿੰਗਜ਼ (CSK) ਦੇ ਖਿਲਾਫ ਆਈਪੀਐਲ 2023 ਦੇ ਫਾਈਨਲ ਤੋਂ ਠੀਕ ਪਹਿਲਾਂ ਦੇਖੀ ਗਈ ਜਦੋਂ ਨੇਹਰਾ ਨੂੰ ਸ਼ਨੀਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਇੱਕ ਮਜ਼ੇਦਾਰ ਸਕੂਟਰ ਦੀ ਸਵਾਰੀ ਕਰਦੇ ਦੇਖਿਆ ਗਿਆ। ਇਸ ਦੌਰਾਨ ਉਹਨਾਂ ਦੇ ਸਕੂਟਰ ਤੇ ਮੋਹਿਤ ਸ਼ਰਮਾ ਅਤੇ ਰਾਸ਼ਿਦ ਖਾਨ ਵੀ ਬੈਠੇ ਹੋਏ ਸਨ।

Also Read: Cricket Tales

5. ਚੇਨੱਈ ਸੁਪਰ ਕਿੰਗਜ਼ ਦੇ ਦਿੱਗਜ ਬੱਲੇਬਾਜ਼ ਅੰਬਾਤੀ ਰਾਇਡੂ ਨੇ ਆਈਪੀਐਲ 2023 ਫਾਈਨਲ ਤੋਂ ਪਹਿਲਾਂ ਵੱਡਾ ਫੈਸਲਾ ਲਿਆ ਹੈ। ਦਰਅਸਲ, ਅੰਬਾਤੀ ਰਾਇਡੂ ਨੇ IPL ਤੋਂ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ। ਸੀਐਸਕੇ ਦੇ ਮੱਧਕ੍ਰਮ ਦੇ ਬੱਲੇਬਾਜ਼ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਇੱਕ ਸੰਦੇਸ਼ ਸਾਂਝਾ ਕਰਕੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ।

TAGS