ਇਹ ਹਨ 3 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਆਮੇਰ ਜਮਾਲ ਨੇ ਕਰਾਈ ਪਾਕਿਸਤਾਨ ਦੀ ਤੀਜੇ ਟੈਸਟ ਵਿਚ ਵਾਪਸੀ

Updated: Wed, Jan 03 2024 15:15 IST
ਇਹ ਹਨ 3 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਆਮੇਰ ਜਮਾਲ ਨੇ ਕਰਾਈ ਪਾਕਿਸਤਾਨ ਦੀ ਤੀਜੇ ਟੈਸਟ ਵਿਚ ਵਾਪਸੀ (Image Source: Google)

Top-5 Cricket News of the Day : 3 ਜਨਵਰੀ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਕੇਪਟਾਊਨ ਟੈਸਟ 'ਚ ਦੱਖਣੀ ਅਫਰੀਕਾ ਦੇ ਕਪਤਾਨ ਡੀਨ ਐਲਗਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਮੁਹੰਮਦ ਸਿਰਾਜ ਨੇ ਉਹਨਾਂ ਦੇ ਫੈਸਲੇ ਨੂੰ ਗਲਤ ਸਾਬਤ ਕਰਦੇ ਹੋਏ 10 ਦੌੜਾਂ ਦੇ ਅੰਦਰ ਹੀ ਦੋ ਵਿਕਟਾਂ ਝਟਕਾਈਆਂ। ਸਿਰਾਜ ਨੇ ਸਭ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਏਡਨ ਮਾਰਕਰਮ ਨੂੰ ਆਊਟ ਕੀਤਾ। ਸਿਰਾਜ ਦੀ ਗੇਂਦ ਮਾਰਕਰਮ ਦੇ ਬੱਲੇ ਦੇ ਕਿਨਾਰੇ ਨਾਲ ਲੱਗੀ ਅਤੇ ਯਸ਼ਸਵੀ ਜੈਸਵਾਲ ਨੇ ਸਲਿੱਪ 'ਚ ਸ਼ਾਨਦਾਰ ਕੈਚ ਲੈ ਕੇ ਰਸਮੀਤਾ ਪੂਰੀ ਕੀਤੀ। ਇਸ ਤੋਂ ਬਾਅਦ ਅਗਲੇ ਓਵਰ ਵਿਚ ਸਿਰਾਜ ਨੇ ਡੀਨ ਐਲਗਰ ਨੂੰ ਵੀ ਆਉਟ ਕਰਕੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ।

2. ਆਸਟ੍ਰੇਲੀਆ ਖਿਲਾਫ ਸਿਡਨੀ ਕ੍ਰਿਕਟ ਗਰਾਊਂਡ 'ਤੇ ਖੇਡੇ ਜਾ ਰਹੇ ਤੀਜੇ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਦੀ ਸਮਾਪਤੀ ਤੱਕ ਪਾਕਿਸਤਾਨ ਨੇ ਮੈਚ 'ਚ ਸ਼ਾਨਦਾਰ ਵਾਪਸੀ ਕੀਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਨੇ ਇਕ ਸਮੇਂ 96 ਦੌੜਾਂ 'ਤੇ 5 ਵਿਕਟਾਂ ਗੁਆ ਲਈਆਂ ਸਨ ਪਰ ਇਸ ਤੋਂ ਬਾਅਦ ਮੁਹੰਮਦ ਰਿਜ਼ਵਾਨ ਅਤੇ ਆਮਿਰ ਜਮਾਲ ਨੇ ਪਾਕਿਸਤਾਨ ਦੀ ਪਾਰੀ ਨੂੰ ਸੰਭਾਲਿਆ ਅਤੇ ਮੈਚ ਵਿਚ ਵਾਪਸੀ ਕਰਾਈ।

3. ਪਾਕਿਸਤਾਨ ਦੇ ਨੌਵੇਂ ਨੰਬਰ ਦੇ ਬੱਲੇਬਾਜ਼ ਆਮਿਰ ਜਮਾਲ ਨੇ ਆਸਟ੍ਰੇਲੀਆ ਦੇ ਗੇਂਦਬਾਜ਼ਾਂ ਦੀ ਖੂਬ ਪਿਟਾਈ ਕੀਤੀ। ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 9 ਵਿਕਟਾਂ 'ਤੇ 2227 ਦੌੜਾਂ 'ਤੇ ਸਮੇਟ ਦਿੱਤਾ ਸੀ ਪਰ ਇਸ ਤੋਂ ਬਾਅਦ ਆਮਿਰ ਜਮਾਲ ਨੇ ਮੀਰ ਹਮਜ਼ਾ ਨਾਲ ਮਿਲ ਕੇ 10ਵੀਂ ਵਿਕਟ ਲਈ 86 ਦੌੜਾਂ ਦੀ ਕੀਮਤੀ ਸਾਂਝੇਦਾਰੀ ਕੀਤੀ ਅਤੇ ਪਾਕਿਸਤਾਨ ਨੂੰ 300 ਦੇ ਪਾਰ ਪਹੁੰਚਾ ਦਿੱਤਾ। ਅਜਿਹਾ ਲੱਗ ਰਿਹਾ ਸੀ ਕਿ ਜਮਾਲ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਉਣਗੇ ਪਰ ਉਹ ਨਾਥਨ ਲਿਓਨ ਦੀ ਗੇਂਦ 'ਤੇ 'ਤੇ ਕੈਚ ਆਉਟ ਹੋ ਗਏ।

4. ਆਸਟ੍ਰੇਲੀਆ ਖਿਲਾਫ ਤੀਜੇ ਟੈਸਟ 'ਚ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੂੰ ਨਾ ਦੇਖ ਕੇ ਹਰ ਕੋਈ ਹੈਰਾਨ ਹੈ। ਸ਼ਾਹੀਨ ਨੂੰ ਵਰਕਲੋਡ ਪ੍ਰਬੰਧਨ ਦੇ ਹਿੱਸੇ ਵਜੋਂ ਆਸਟਰੇਲੀਆ ਵਿਰੁੱਧ ਚੱਲ ਰਹੇ ਤੀਜੇ ਟੈਸਟ ਤੋਂ ਬਰੇਕ ਦਿੱਤਾ ਗਿਆ ਹੈ, ਪਰ ਪਾਕਿਸਤਾਨ ਦੇ ਕਈ ਦਿੱਗਜ ਇਸ ਰਣਨੀਤੀ ਤੋਂ ਨਾਖੁਸ਼ ਹਨ। ਸਾਬਕਾ ਕ੍ਰਿਕਟਰ ਵਸੀਮ ਅਕਰਮ ਨੇ ਦੱਸਿਆ ਕਿ ਸ਼ਾਹੀਨ ਨੇ ਖੁਦ ਇਸ ਟੈਸਟ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਵਕਾਰ ਯੂਨਿਸ ਦੇ ਨਾਲ ਵਸੀਮ ਨੇ ਸ਼ਾਹੀਨ ਦੀ ਟੈਸਟ ਕ੍ਰਿਕਟ ਪ੍ਰਤੀ ਪ੍ਰਤੀਬੱਧਤਾ 'ਤੇ ਸਵਾਲ ਚੁੱਕੇ ਹਨ।

Also Read: Cricket Tales

5. ਨਿਊਜ਼ੀਲੈਂਡ ਨੇ ਪਾਕਿਸਤਾਨ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਮੈਟ ਹੈਨਰੀ ਨੇ ਭਾਰਤ ਵਿੱਚ ਵਿਸ਼ਵ ਕੱਪ ਦੌਰਾਨ ਹੈਮਸਟ੍ਰਿੰਗ ਦੀ ਸੱਟ ਕਾਰਨ ਬਾਹਰ ਹੋਣ ਤੋਂ ਬਾਅਦ ਵਾਪਸੀ ਕੀਤੀ ਹੈ।

TAGS