ਇਹ ਹਨ 30 ਦਸੰਬਰ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਸੰਦੀਪ ਲਾਮਿਛਾਨੇ ਦੀ ਵਧੀਆਂ ਮੁਸ਼ਕਲਾਂ

Updated: Sat, Dec 30 2023 15:30 IST
ਇਹ ਹਨ 30 ਦਸੰਬਰ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਸੰਦੀਪ ਲਾਮਿਛਾਨੇ ਦੀ ਵਧੀਆਂ ਮੁਸ਼ਕਲਾਂ (Image Source: Google)

Top-5 Cricket News of the Day : 30 ਦਸੰਬਰ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਨੇਪਾਲ ਦੇ ਸਾਬਕਾ ਕਪਤਾਨ ਸੰਦੀਪ ਲਾਮਿਛਨੇ ਨੂੰ ਸ਼ੁੱਕਰਵਾਰ (29 ਦਸੰਬਰ) ਨੂੰ ਕਾਠਮੰਡੂ ਜ਼ਿਲ੍ਹਾ ਅਦਾਲਤ ਨੇ ਬਲਾਤਕਾਰ ਦਾ ਦੋਸ਼ੀ ਪਾਇਆ ਹੈ। ਉਸ ਦੀ ਸਜ਼ਾ ਦੀ ਸੁਣਵਾਈ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਹੋਣ ਦੀ ਉਮੀਦ ਹੈ।

2. ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਾਰਿਸ ਰਾਊਫ ਫਿਲਹਾਲ ਬਿਗ ਬੈਸ਼ ਲੀਗ 'ਚ ਖੇਡ ਰਹੇ ਹਨ, ਉਥੇ ਹੀ ਦੂਜੇ ਪਾਸੇ ਪਾਕਿਸਤਾਨੀ ਟੀਮ ਨੂੰ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ 'ਚ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬਹੁਤੇ ਪਾਕਿਸਤਾਨੀ ਪ੍ਰਸ਼ੰਸਕ ਹਾਰਿਸ ਦੇ BBL 'ਚ ਖੇਡਣ ਦੇ ਫੈਸਲੇ ਤੋਂ ਨਾਖੁਸ਼ ਹਨ ਅਤੇ ਹੁਣ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਨੇ ਵੀ ਹਾਰਿਸ ਨੂੰ ਤਾੜਨਾ ਕੀਤੀ ਹੈ ਅਤੇ ਕਿਹਾ ਹੈ ਕਿ ਰਾਊਫ ਨੂੰ ਬਿਗ ਬੈਸ਼ ਲੀਗ (BBL) ਦੀ ਬਜਾਏ ਆਸਟ੍ਰੇਲੀਆ 'ਚ ਟੈਸਟ ਟੀਮ ਦਾ ਹਿੱਸਾ ਬਣਨਾ ਚਾਹੀਦਾ ਸੀ।

3. ਆਸਟ੍ਰੇਲੀਆ ਨੇ ਮੈਲਬੋਰਨ 'ਚ ਬਾਕਸਿੰਗ ਡੇ ਟੈਸਟ 'ਚ ਪਾਕਿਸਤਾਨ ਨੂੰ 79 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ ਅਤੇ ਹੁਣ ਪਾਕਿਸਤਾਨ ਨੂੰ ਕਲੀਨ ਸਵੀਪ ਤੋਂ ਬਚਣ ਲਈ ਆਖਰੀ ਮੈਚ ਜਿੱਤਣਾ ਹੋਵੇਗਾ। ਇਸ ਉਤਰਾਅ-ਚੜ੍ਹਾਅ ਵਾਲੇ ਮੈਚ ਦੇ ਚੌਥੇ ਦਿਨ ਇਕ ਵਿਵਾਦ ਵੀ ਦੇਖਣ ਨੂੰ ਮਿਲਿਆ ਜੋ ਫਿਲਹਾਲ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਮੁਹੰਮਦ ਰਿਜਵਾਨ ਨੂੰ ਜਿਸ ਤਰ੍ਹਾਂ ਆਉਟ ਦਿੱਤਾ ਗਿਆ ਉਸਤੋਂ ਪਾਕਿਸਤਾਨੀ ਟੀਮ ਅਤੇ ਫੈਂਸ ਕਾਫੀ ਨਾਖੁਸ਼ ਹਨ।

4. India vs South Africa 2nd Test: ਦੱਖਣੀ ਅਫਰੀਕਾ ਦੀ ਟੀਮ ਨੂੰ ਭਾਰਤ ਦੇ ਖਿਲਾਫ ਕੇਪਟਾਊਨ ਵਿੱਚ 3 ਜਨਵਰੀ ਤੋਂ ਹੋਣ ਵਾਲੇ ਦੂਜੇ ਅਤੇ ਆਖਰੀ ਟੈਸਟ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਗੇਰਾਲਡ ਕੋਏਟਜ਼ੀ ਇਸ ਮੈਚ ਤੋਂ ਬਾਹਰ ਹੋ ਗਏ ਹਨ। ਕ੍ਰਿਕਟ ਦੱਖਣੀ ਅਫਰੀਕਾ ਨੇ ਸ਼ਨੀਵਾਰ (30 ਦਸੰਬਰ) ਨੂੰ ਇਕ ਬਿਆਨ ਜਾਰੀ ਕਰਕੇ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਕੀਤੀ।

Also Read: Cricket Tales

5. ਆਈਸੀਸੀ ਵਿਸ਼ਵ ਕੱਪ 2023 ਵਿੱਚ, ਮੁਹੰਮਦ ਸ਼ਮੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਭਾਰਤ ਨੂੰ ਫਾਈਨਲ ਵਿੱਚ ਪਹੁੰਚਾਇਆ। ਸ਼ਮੀ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ, ਪਰ ਕੀ ਤੁਸੀਂ ਜਾਣਦੇ ਹੋ ਕਿ ਮੁਹੰਮਦ ਸ਼ਮੀ ਨੇ ਵਿਸ਼ਵ ਕੱਪ ਦਰਦ 'ਚ ਖੇਡਿਆ ਸੀ ਅਤੇ ਮੈਚ ਤੋਂ ਪਹਿਲਾਂ ਉਨ੍ਹਾਂ ਨੇ ਕਈ ਟੀਕੇ ਲਗਾ ਕੇ ਆਪਣਾ ਦਰਦ ਘੱਟ ਕੀਤਾ ਸੀ।

TAGS