ਇਹ ਹਨ 3 ਦਸੰਬਰ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਵੇਸਟਇੰਡੀਜ ਤੇ ਮੰਡਰਾਇਆ ਹਾਰ ਦਾ ਖਤਰਾ

Updated: Sat, Dec 03 2022 17:06 IST
Image Source: Google

Top-5 Cricket News of the Day : 3 ਦਸੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਪਰਥ ਟੈਸਟ ਵਿਚ ਤੇਜਨਾਰਾਇਣ ਚੰਦਰਪਾਲ ਦੇ ਆਊਟ ਹੋਣ ਦੇ ਨਾਲ ਹੀ ਮਿਚੇਲ ਸਟਾਰਕ ਨੇ ਆਪਣੇ ਨਾਂ ਨਵਾਂ ਰਿਕਾਰਡ ਦਰਜ ਕਰ ਲਿਆ ਅਤੇ ਦੁਨੀਆ ਦੇ ਉਨ੍ਹਾਂ ਕੁਝ ਗੇਂਦਬਾਜ਼ਾਂ 'ਚ ਸ਼ਾਮਲ ਹੋ ਗਏ ਜਿਨ੍ਹਾਂ ਨੇ ਟੈਸਟ ਕ੍ਰਿਕਟ 'ਚ ਪਿਤਾ-ਪੁੱਤਰ ਨੂੰ ਆਊਟ ਕੀਤਾ ਹੈ।

2. ਇੰਗਲੈਂਡ ਦੇ ਸਾਬਕਾ ਕਪਤਾਨ ਜੋ ਰੂਟ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਗੇਂਦ ਨੂੰ ਚਮਕਾਉਣ ਲਈ ਇੱਕ ਅਨੋਖਾ ਤਰੀਕਾ ਵਰਤਦੇ ਹੋਏ ਦੇਖਿਆ ਜਾ ਸਕਦਾ ਹੈ। ਜੀ ਹਾਂ, ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਤੀਜੇ ਦਿਨ ਰੂਟ ਜੈਕ ਲੀਚ ਦੇ ਸਿਰ 'ਤੇ ਗੇਂਦ ਨੂੰ ਰਗੜ ਕੇ ਚਮਕਾਉਂਦੇ ਹੋਏ ਨਜ਼ਰ ਆਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

3. ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਮਲੇਸ਼ੀਆ ਏਅਰਲਾਈਨਜ਼ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਦਾ ਤਜਰਬਾ ਬਿਲਕੁਲ ਵੀ ਚੰਗਾ ਨਹੀਂ ਰਿਹਾ। ਇੱਥੋਂ ਤੱਕ ਕਿ ਬਿਜ਼ਨੇਸ ਕਲਾਸ ਵਿੱਚ ਉਨ੍ਹਾਂ ਨੂੰ ਖਾਣਾ ਵੀ ਨਹੀਂ ਮਿਲਿਆ।

4. India vs Bangladesh ODI Series: ਜੇਕਰ ਤੁਸੀਂ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਦੇ ਪ੍ਰਸ਼ੰਸਕ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਉਮਰਾਨ ਮਲਿਕ ਨੂੰ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਜਗ੍ਹਾ ਬੰਗਲਾਦੇਸ਼ ਖਿਲਾਫ ਤਿੰਨ ਵਨਡੇ ਸੀਰੀਜ਼ 'ਚ ਸ਼ਾਮਲ ਕੀਤਾ ਗਿਆ ਹੈ।

5. BCCI IPL 2023 ਤੋਂ ਪਹਿਲਾਂ ਇੱਕ ਨਵਾਂ ਨਿਯਮ ਲਾਗੂ ਕਰਨ ਜਾ ਰਿਹਾ ਹੈ। ਇਸ ਨਵੇਂ ਨਿਯਮ ਮੁਤਾਬਕ ਟੀਮ ਨੂੰ 11 ਦੀ ਬਜਾਏ 15 ਖਿਡਾਰੀਆਂ ਦੀ ਸੂਚੀ ਦੇਣੀ ਹੋਵੇਗੀ।

TAGS