ਇਹ ਹਨ 5 ਅਪ੍ਰੈਲ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਪੰਜਾਬ ਨੇ ਗੁਜਰਾਤ ਨੂੰ ਹਰਾਇਆ

Updated: Fri, Apr 05 2024 15:51 IST
ਇਹ ਹਨ 5 ਅਪ੍ਰੈਲ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਪੰਜਾਬ ਨੇ ਗੁਜਰਾਤ ਨੂੰ ਹਰਾਇਆ (Image Source: Google)

 

Top-5 Cricket News of the Day : 5 ਅਪ੍ਰੈਲ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਆਈਪੀਐਲ 2024 ਦੇ 17ਵੇਂ ਮੈਚ ਵਿੱਚ ਸ਼ਸ਼ਾਂਕ ਸਿੰਘ ਦੇ ਅਰਧ ਸੈਂਕੜੇ ਦੀ ਮਦਦ ਨਾਲ ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨੂੰ ਰੋਮਾਂਚਕ ਮੈਚ ਵਿੱਚ 3 ਵਿਕਟਾਂ ਨਾਲ ਹਰਾ ਦਿੱਤਾ। ਗੁਜਰਾਤ ਲਈ ਕਪਤਾਨ ਸ਼ੁਭਮਨ ਗਿੱਲ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ ਪਰ ਇਹ ਵਿਅਰਥ ਗਈ।

2. ਆਈਪੀਐਲ 2024 ਦੀ ਸ਼ੁਰੂਆਤ ਤੋਂ ਪਹਿਲਾਂ, ਮੁੰਬਈ ਇੰਡੀਅਨਜ਼ ਨੇ ਰੋਹਿਤ ਸ਼ਰਮਾ ਦੀ ਥਾਂ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਕਪਤਾਨ ਬਣਾਇਆ। ਇਸ ਕਾਰਨ ਫ੍ਰੈਂਚਾਇਜ਼ੀ ਅਤੇ ਪੰਡਯਾ ਨੂੰ ਲਗਾਤਾਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੀਜ਼ਨ 'ਚ ਹੁਣ ਤੱਕ ਖੇਡੇ ਗਏ 3 ਮੈਚਾਂ 'ਚ ਫ੍ਰੈਂਚਾਇਜ਼ੀ ਹਾਰ ਚੁੱਕੀ ਹੈ, ਜਿਸ ਕਾਰਨ ਟੀਮ ਦੀ ਟ੍ਰੋਲਿੰਗ ਹੋਰ ਵੀ ਵਧ ਗਈ ਹੈ। ਹੁਣ ਮੀਡੀਆ ਰਿਪੋਰਟਾਂ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਸਾਬਕਾ ਫਰੈਂਚਾਈਜ਼ੀ ਕਪਤਾਨ ਰੋਹਿਤ ਜਿਸ ਤਰ੍ਹਾਂ ਨਾਲ ਹਾਲਾਤ ਚੱਲ ਰਹੇ ਹਨ, ਉਸ ਤੋਂ ਨਾਖੁਸ਼ ਹਨ। ਉਹ ਆਉਣ ਵਾਲੇ ਸੀਜ਼ਨ 'ਚ ਫ੍ਰੈਂਚਾਇਜ਼ੀ ਵੀ ਛੱਡ ਸਕਦਾ ਹੈ।

3. ਇਸ ਵਾਰ ਵਿਰਾਟ ਕੋਹਲੀ ਇਕ ਹੋਰ ਕਾਰਨ ਕਰਕੇ ਸੁਰਖੀਆਂ 'ਚ ਹਨ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਇਹ ਵੀਡੀਓ ਵੀਰਵਾਰ ਸ਼ਾਮ ਦੇ ਇੱਕ ਸਮਾਗਮ ਦਾ ਹੈ ਜਿੱਥੇ ਕੋਹਲੀ ਸ਼ਿਰਕਤ ਕਰਨ ਪਹੁੰਚੇ ਸਨ। ਇਸ ਪ੍ਰੋਗਰਾਮ 'ਚ ਕੋਹਲੀ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਪ੍ਰਸ਼ੰਸਕ ਪਹੁੰਚੇ ਹੋਏ ਸਨ। ਇਸ ਦੌਰਾਨ ਕੋਹਲੀ ਨੂੰ ਸਟੇਜ 'ਤੇ ਦੇਖ ਕੇ ਪ੍ਰਸ਼ੰਸਕਾਂ ਨੇ 'ਛੋਲੇ ਭਟੂਰੇ' ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਪ੍ਰਸ਼ੰਸਕਾਂ ਦੀ ਗੱਲ ਸੁਣ ਕੇ ਕੋਹਲੀ ਆਪਣਾ ਹਾਸਾ ਨਹੀਂ ਰੋਕ ਸਕੇ ਅਤੇ ਇਹ ਮਜ਼ਾਕੀਆ ਪਲ ਬਣ ਗਿਆ।

4. ਇਸ ਸਮੇਂ ਸੋਸ਼ਲ ਮੀਡਿਆ ਤੇ ਇਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ ਅਤੇ ਇਸ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ 2-0 ਨਾਲ ਜਿੱਤਣ ਤੋਂ ਬਾਅਦ ਸ਼੍ਰੀਲੰਕਾਈ ਟੀਮ ਆਪਣੀ ਅਭਿਆਸ ਕਿੱਟ 'ਚ ਟਰਾਫੀ ਲੈਣ ਪਹੁੰਚੀ ਤਾਂ ਇਹ ਬੰਗਲਾਦੇਸ਼ੀ ਟੀਮ 'ਤੇ ਸਿੱਧਾ ਤਾਅਨਾ ਮਾਰਿਆ ਗਿਆ ਕਿਉਂਕਿ ਸ਼੍ਰੀਲੰਕਾ ਟੀਮ ਦੁਨੀਆ ਨੂੰ ਦੱਸਣਾ ਚਾਹੁੰਦੀ ਸੀ ਕਿ ਉਨ੍ਹਾਂ ਨੇ ਬੰਗਲਾਦੇਸ਼ ਦੇ ਖਿਲਾਫ ਦੋ ਅਭਿਆਸ ਮੈਚ ਖੇਡੇ ਹਨ। ਸ਼੍ਰੀਲੰਕਾਈ ਟੀਮ ਦੇ ਇਸ ਜਸ਼ਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਦੇਖ ਸਕਦੇ ਹੋ।

Also Read: Cricket Tales

5. ਬੀਸੀਸੀਆਈ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਨਿਊਜ਼ 24 ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਪਾਕਿਸਤਾਨ ਵਿਚ ਚੈਂਪਿਅੰਸ ਟ੍ਰਾਫੀ ਖੇਡਣ ਲਈ ਭਾਰਤੀ ਟੀਮ ਨੂੰ ਭੇਜਣ ਦਾ ਫੈਸਲਾ ਬੀਸੀਸੀਆਈ ਵੱਲੋਂ ਹੀ ਲਿਆ ਜਾਵੇਗਾ ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਿੱਜੀ ਰਾਏ ਹੈ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦ ਵਾਲੀ ਗਤੀਵਿਧੀਆਂ ਨਹੀਂ ਰੋਕਦਾ ਉਦੋਂ ਤੱਕ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਦੇ ਮੈਦਾਨ 'ਤੇ ਇਕੱਠੇ ਨਹੀਂ ਆ ਸਕਦੇ ਹਨ।

TAGS