ਇਹ ਹਨ 5 ਦਸੰਬਰ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਸ਼ਫਾਲੀ ਵਰਮਾ ਦੇ ਫੈਂਸ ਲਈ ਖੁਸ਼ਖਬਰੀ

Updated: Mon, Dec 05 2022 16:19 IST
Image Source: Google

Top-5 Cricket News of the Day : 5 ਦਸੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਮੁੰਬਈ ਕ੍ਰਿਕਟ ਸੰਘ (MCA) ਨੇ 13 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਰਣਜੀ ਟਰਾਫੀ 2022-23 ਲਈ 17 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਅਜਿੰਕਿਆ ਰਹਾਣੇ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਪ੍ਰਿਥਵੀ ਸ਼ਾਅ, ਯਸ਼ਸਵੀ ਜੈਸਵਾਲ ਅਤੇ ਸਰਫਰਾਜ਼ ਖਾਨ ਵੀ ਟੀਮ ਦਾ ਹਿੱਸਾ ਹਨ। ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਸੁਰਯਕੁਮਾਰ ਯਾਦਵ ਵੀ ਮੁੰਬਈ ਲਈ ਖੇਡ ਸਕਦੇ ਹਨ।

2. ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਰਾਵਲਪਿੰਡੀ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦਾ ਨਤੀਜਾ ਭਾਵੇਂ ਕੁਝ ਵੀ ਹੋਵੇ, ਪਰ ਪੰਜਵੇਂ ਦਿਨ ਦੇ ਦੂਜੇ ਸੈਸ਼ਨ 'ਚ ਜੋ ਕੁਝ ਹੋਇਆ, ਉਸ ਤੋਂ ਨਾ ਸਿਰਫ ਇੰਗਲੈਂਡ ਦੇ ਖਿਡਾਰੀ ਸਗੋਂ ਦੁਨੀਆ ਭਰ ਦੇ ਪ੍ਰਸ਼ੰਸਕ ਵੀ ਭੜਕ ਉੱਠੇ। ਇਹ ਘਟਨਾ 76ਵੇਂ ਓਵਰ ਦੀ ਆਖਰੀ ਗੇਂਦ 'ਤੇ ਵਾਪਰੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਕਹਿ ਰਹੇ ਹਨ ਕਿ ਪਾਕਿਸਤਾਨ ਨੇ ਇੰਗਲੈਂਡ ਨਾਲ ਧੋਖਾ ਕੀਤਾ ਹੈ।

3. ਅਖਿਲ ਭਾਰਤੀ ਮਹਿਲਾ ਚੋਣ ਕਮੇਟੀ ਨੇ ਦੱਖਣੀ ਅਫਰੀਕਾ U19 ਵਿਰੁੱਧ ਆਗਾਮੀ ਦੁਵੱਲੀ T20I ਸੀਰੀਜ਼ ਅਤੇ ਇਸ ਤੋਂ ਬਾਅਦ ਹੋਣ ਵਾਲੇ ICC U19 ਮਹਿਲਾ ਵਿਸ਼ਵ ਕੱਪ ਲਈ ਭਾਰਤੀ ਅੰਡਰ-19 ਮਹਿਲਾ ਟੀਮ ਦਾ ਐਲਾਨ ਕੀਤਾ ਹੈ। ਇਸ ਟੀਮ ਦੀ ਕਮਾਨ ਡੈਸ਼ਿੰਗ ਬੱਲੇਬਾਜ਼ ਸ਼ੈਫਾਲੀ ਵਰਮਾ ਨੂੰ ਸੌਂਪੀ ਗਈ ਹੈ।

4. ਸਾਲ 2009-10 ਵਿੱਚ ਵੈਸਟਇੰਡੀਜ਼ ਦੀ ਟੀਮ ਨੇ ਆਸਟ੍ਰੇਲੀਆ ਦਾ ਦੌਰਾ ਕੀਤਾ ਅਤੇ ਉਸ ਦੌਰੇ 'ਤੇ ਪਰਥ ਦੇ ਵਾਕਾ ਮੈਦਾਨ ਵਿੱਚ ਇੱਕ ਟੈਸਟ ਮੈਚ ਖੇਡਿਆ ਗਿਆ, ਜਿਸ ਵਿੱਚ ਵੈਸਟਇੰਡੀਜ਼ ਦੇ ਸਪਿਨ ਗੇਂਦਬਾਜ਼ ਸੁਲੇਮਾਨ ਬੇਨ ਅਤੇ ਦੋ ਆਸਟ੍ਰੇਲੀਆਈ ਖਿਡਾਰੀ (ਬ੍ਰੈਡ ਹੈਡਿਨ ਅਤੇ ਮਿਸ਼ੇਲ ਜੌਹਨਸਨ) ਸ਼ਾਮਲ ਹੋਏ। ਇਹਨਾਂ ਦੇ ਵਿੱਚ ਇਕ ਤਕਰਾਰ ਹੋਈ ਜੋ ਧੱਕਾ-ਮੁੱਕੀ ਤੇ ਪਹੁੰਚ ਗਈ। ਹੁਣ ਲਗਭਗ 12 ਸਾਲ ਬਾਅਦ ਇਸ ਘਟਨਾ ਨੂੰ ਯਾਦ ਕਰਦੇ ਹੋਏ ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਬ੍ਰੈਡ ਹੈਡਿਨ ਨੇ ਇਕ ਖੁਲਾਸਾ ਕੀਤਾ ਹੈ।

5. ਇੰਗਲੈਂਡ ਨੂੰ ਲਿਆਮ ਲਿਵਿੰਗਸਟੋਨ ਦੇ ਰੂਪ 'ਚ ਪਾਕਿਸਤਾਨ ਖਿਲਾਫ ਚੱਲ ਰਹੀ ਟੈਸਟ ਸੀਰੀਜ਼ 'ਚ ਵੱਡਾ ਝਟਕਾ ਲੱਗਾ ਹੈ। ਲਿਵਿੰਗਸਟੋਨ ਗੋਡੇ ਦੀ ਸੱਟ ਨਾਲ ਮੰਗਲਵਾਰ ਨੂੰ ਘਰ ਪਰਤੇਗਾ ਅਤੇ ਬਾਕੀ ਦੇ ਦੋ ਮੈਚਾਂ ਲਈ ਉਪਲਬਧ ਨਹੀਂ ਹੋਵੇਗਾ।

TAGS