ਇਹ ਹਨ 6 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਵਿਰਾਟ ਕੋਹਲੀ ਪਰਿਵਾਰ ਨਾਲ ਪਹੁੰਚੇ ਵਰਿੰਦਾਵਨ

Updated: Fri, Jan 06 2023 14:40 IST
Cricket Image for ਇਹ ਹਨ 6 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਵਿਰਾਟ ਕੋਹਲੀ ਪਰਿਵਾਰ ਨਾਲ ਪਹੁੰਚੇ ਵਰਿੰਦਾਵਨ (Image Source: Google)

Top-5 Cricket News of the Day : 6 ਜਨਵਰੀ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਵੀਰਵਾਰ ਨੂੰ ਮਹਾਰਾਸ਼ਟਰ ਕ੍ਰਿਕਟ ਸੰਘ (ਐੱਮ.ਸੀ.ਏ.) ਸਟੇਡੀਅਮ 'ਚ ਖੇਡਿਆ ਗਿਆ, ਜਿਸ 'ਚ ਭਾਰਤ ਨੂੰ 16 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਰਫਨਮੌਲਾ ਅਕਸ਼ਰ ਪਟੇਲ ਅਤੇ ਸੂਰਿਆਕੁਮਾਰ ਯਾਦਵ ਦੇ ਸ਼ਾਨਦਾਰ ਅਰਧ ਸੈਂਕੜੇ ਵਿਅਰਥ ਗਏ ਅਤੇ ਭਾਰਤ ਮੈਚ ਹਾਰ ਗਿਆ।

2. ਰਾਹੁਲ ਦ੍ਰਵਿੜ ਨੇ ਇਕ ਬਿਆਨ ਦਿੱਤਾ ਹੈ ਅਤੇ ਇਹ ਬਿਆਨ ਕਾਫੀ ਹੱਦ ਤੱਕ ਇਹ ਸੰਕੇਤ ਦੇ ਰਿਹਾ ਹੈ ਕਿ ਟੀ-20 ਫਾਰਮੈਟ 'ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਸਫਰ ਖਤਮ ਹੋ ਗਿਆ ਹੈ। ਇਸ ਦੇ ਨਾਲ ਹੀ ਦ੍ਰਾਵਿੜ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ 2024 ਟੀ-20 ਵਿਸ਼ਵ ਕੱਪ ਲਈ ਇੱਕ ਨੌਜਵਾਨ ਟੀਮ ਤਿਆਰ ਕੀਤੀ ਜਾ ਰਹੀ ਹੈ ਅਤੇ ਸ਼ਾਇਦ ਇਸ ਨੌਜਵਾਨ ਟੀਮ ਵਿੱਚ ਰੋਹਿਤ ਅਤੇ ਕੋਹਲੀ ਵਰਗੇ ਸੀਨੀਅਰ ਖਿਡਾਰੀਆਂ ਲਈ ਕੋਈ ਥਾਂ ਨਹੀਂ ਹੈ।

3. ਸ਼੍ਰੀਲੰਕਾ ਦੇ ਸਾਬਕਾ ਸਟਾਰ ਗੇਂਦਬਾਜ਼ ਲਸਿਥ ਮਲਿੰਗਾ ਆਈਪੀਐਲ ਨਿਲਾਮੀ ਵਿੱਚ ਸ਼ਨਾਕਾ ਨੂੰ ਨਜ਼ਰਅੰਦਾਜ਼ ਕੀਤੇ ਜਾਣ ਤੋਂ ਹੈਰਾਨ ਹਨ। ਭਾਰਤ ਦੇ ਖਿਲਾਫ ਦੂਜੇ ਟੀ-20 'ਚ ਸ਼ਨਾਕਾ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰਕੇ ਇਸ ਖਿਡਾਰੀ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਜੇਕਰ ਸ਼ਨਾਕਾ ਨੂੰ ਜਲਦ ਹੀ ਆਈ.ਪੀ.ਐੱਲ. ਦਾ ਕਰਾਰ ਨਾ ਮਿਲਿਆ ਤਾਂ ਉਹ ਬਹੁਤ ਹੈਰਾਨ ਹੋਣਗੇ। 

4. ਭਾਰਤੀ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਅੱਜਕਲ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਵਿਰਾਟ ਇਸ ਸਮੇਂ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਨਾਲ ਵਰਿੰਦਾਵਨ 'ਚ ਘੁੰਮ ਰਹੇ ਹਨ। ਵਰਿੰਦਾਵਨ ਤੋਂ ਉਨ੍ਹਾਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਪ੍ਰਸ਼ੰਸਕ ਵਿਰਾਟ ਕੋਹਲੀ ਦੀ ਸਾਦਗੀ ਦੇ ਕਾਇਲ ਹੋ ਗਏ ਹਨ।

5. ਜਦੋਂ ਪੰਤ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਭਰਤੀ ਸਨ ਤਾਂ ਉਰਵਸ਼ੀ ਸੋਸ਼ਲ ਮੀਡੀਆ 'ਤੇ ਕੁਝ ਨਾ ਕੁਝ ਪੋਸਟ ਕਰ ਰਹੀ ਸੀ, ਜਿਸ ਕਾਰਨ ਪ੍ਰਸ਼ੰਸਕ ਉਰਵਸ਼ੀ ਨੂੰ ਟ੍ਰੋਲ ਕਰ ਰਹੇ ਸਨ ਪਰ ਹੁਣ ਉਰਵਸ਼ੀ ਨੇ ਆਪਣੀ ਇੰਸਟਾ ਸਟੋਰੀ 'ਤੇ ਅਜਿਹੀ ਫੋਟੋ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ। ਉਹ ਕਹਿ ਰਹੇ ਹਨ ਕਿ ਉਰਵਸ਼ੀ ਪੰਤ ਦੇ ਪਿੱਛੇ ਪੈ ਗਈ ਹੈ। ਉਰਵਸ਼ੀ ਨੇ ਆਪਣੇ ਅਧਿਕਾਰਤ ਇੰਸਟਾ ਅਕਾਊਂਟ ਤੋਂ ਇੱਕ ਸਟੋਰੀ ਪੋਸਟ ਕੀਤੀ ਹੈ ਜਿਸ ਵਿੱਚ ਮੁੰਬਈ ਦੇ ਕੋਕਿਲਾਬੇਨ ਅੰਬਾਨੀ ਹਸਪਤਾਲ ਦੀ ਤਸਵੀਰ ਦੇਖੀ ਜਾ ਸਕਦੀ ਹੈ। ਇਹ ਉਹੀ ਹਸਪਤਾਲ ਹੈ ਜਿੱਥੇ ਰਿਸ਼ਭ ਪੰਤ ਨੂੰ ਸ਼ਿਫਟ ਕੀਤਾ ਗਿਆ ਹੈ, ਇਸ ਲਈ ਪ੍ਰਸ਼ੰਸਕ ਕਹਿ ਰਹੇ ਹਨ ਕਿ ਉਰਵਸ਼ੀ ਹੁਣ ਪੰਤ ਨੂੰ ਮਿਲਣ ਮੁੰਬਈ ਪਹੁੰਚ ਗਈ ਹੈ।

TAGS