ਇਹ ਹਨ 7 ਅਗਸਤ ਦੀਆਂ ਟਾੱਪ-5 ਕ੍ਰਿਕਟ ਖਬਰਾਂ, WI ਨੇ ਦੂਜੇ ਟੀ-20 ਵਿਚ ਵੀ ਭਾਰਤ ਨੂੰ ਹਰਾਇਆ

Updated: Mon, Aug 07 2023 14:34 IST
Image Source: Google

Top-5 Cricket News of the Day : 7 ਅਗਸਤ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।

1. ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਵੈਸਟਇੰਡੀਜ਼ ਦੌਰੇ 'ਤੇ ਇਕ-ਇਕ ਦੌੜ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਪਹਿਲੇ ਟੀ-20 'ਚ ਤਿੰਨ ਦੌੜਾਂ 'ਤੇ ਆਊਟ ਹੋਣ ਤੋਂ ਬਾਅਦ ਗਿੱਲ ਐਤਵਾਰ (6 ਅਗਸਤ) ਨੂੰ ਦੂਜੇ ਟੀ-20 'ਚ ਸੱਤ ਦੌੜਾਂ 'ਤੇ ਆਊਟ ਹੋ ਗਿਆ। ਇਸ ਦੌਰੇ 'ਤੇ ਗਿੱਲ ਟੈਸਟ, ਵਨਡੇ ਅਤੇ ਹੁਣ ਟੀ-20 ਸੀਰੀਜ਼ 'ਚ ਵੀ ਭਾਰਤ ਲਈ ਕੁਝ ਖਾਸ ਨਹੀਂ ਕਰ ਸਕੇ ਹਨ। ਤੀਜੇ ਵਨਡੇ 'ਚ 85 ਦੌੜਾਂ ਦੀ ਆਪਣੀ ਪਾਰੀ ਨੂੰ ਛੱਡ ਕੇ ਉਹ ਫਲਾਪ ਸਾਬਤ ਹੋਇਆ ਹੈ। ਇਹੀ ਕਾਰਣ ਹੈ ਕਿ ਉਸਨੂੰ ਸੋਸ਼ਲ ਮੀਡਿਆ ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।

2. ਵੈਸਟਇੰਡੀਜ਼ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ 'ਚ ਲਗਾਤਾਰ ਦੂਜੀ ਹਾਰ ਤੋਂ ਬਾਅਦ ਭਾਰਤੀ ਕਪਤਾਨ ਹਾਰਦਿਕ ਪੰਡਯਾ ਆਪਣੀ ਟੀਮ ਦੇ ਬੱਲੇਬਾਜ਼ਾਂ ਤੋਂ ਕਾਫੀ ਨਿਰਾਸ਼ ਨਜ਼ਰ ਆਏ। ਵੈਸਟਇੰਡੀਜ਼ ਖਿਲਾਫ ਲਗਾਤਾਰ ਦੂਜੇ ਟੀ-20 ਮੈਚ 'ਚ ਭਾਰਤੀ ਟੀਮ ਦੀ ਬੱਲੇਬਾਜ਼ੀ ਫਲਾਪ ਰਹੀ। ਭਾਰਤੀ ਕਪਤਾਨ ਨੇ ਮੈਚ ਤੋਂ ਬਾਅਦ ਕਿਹਾ, ''ਜੇਕਰ ਮੈਂ ਸੱਚ ਕਹਾਂ ਤਾਂ ਸਾਡੀ ਬੱਲੇਬਾਜ਼ੀ ਦੀ ਕਮੀ ਸੀ, ਅਸੀਂ ਬਿਹਤਰ ਬੱਲੇਬਾਜ਼ੀ ਕਰ ਸਕਦੇ ਸੀ। 160-170 ਇੱਕ ਚੰਗਾ ਟੋਟਲ ਹੋਣਾ ਸੀ।"

3. ਵੈਸਟਇੰਡੀਜ ਦੇ ਖਿਲਾਫ ਦੂਜੇ ਟੀ-20 ਵਿਚ ਆਪਣੀ ਫਿਫਟੀ ਪੂਰੀ ਕਰਨ ਤੋਂ ਬਾਅਦ ਤਿਲਕ ਵਰਮਾ ਨੇ ਖਾਸ ਤਰੀਕੇ ਨਾਲ ਡਾਂਸ ਕਰਕੇ ਜਸ਼ਨ ਮਨਾਇਆ। ਹੁਣ ਤਿਲਕ ਨੇ ਆਪਣੇ ਜਸ਼ਨ ਮਨਾਉਣ ਦਾ ਕਾਰਨ ਦੱਸਿਆ ਹੈ। ਦਰਅਸਲ, ਤਿਲਕ ਵਰਮਾ ਨੇ ਮੈਚ ਤੋਂ ਬਾਅਦ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਰੋਹਿਤ ਸ਼ਰਮਾ ਦੀ ਬੇਟੀ ਸਮਾਇਰਾ ਲਈ ਇਹ ਡਾਂਸ ਸੈਲੀਬ੍ਰੇਸ਼ਨ ਕੀਤਾ ਸੀ। ਤਿਲਕ ਨੇ ਕਿਹਾ, 'ਇਹ ਰੋਹਿਤ ਭਾਈ ਦੀ ਬੇਟੀ ਸੈਮੀ ਲਈ ਸੀ। ਸਾਡਾ ਰਿਸ਼ਤਾ ਬਹੁਤ ਵਧੀਆ ਹੈ। ਮੈਂ ਸੈਮੀ ਨੂੰ ਕਿਹਾ ਕਿ ਜਦੋਂ ਵੀ ਮੈਂ ਅੰਤਰਰਾਸ਼ਟਰੀ ਕ੍ਰਿਕਟ 'ਚ ਸੈਂਕੜਾ ਜਾਂ ਅਰਧ ਸੈਂਕੜਾ ਲਗਾਵਾਂਗਾ, ਮੈਂ ਇਸ ਤਰ੍ਹਾਂ ਜਸ਼ਨ ਮਨਾਵਾਂਗਾ।'

4. Sarfaraz Khan Wedding: IPL ਵਿੱਚ ਦਿੱਲੀ ਕੈਪੀਟਲਸ ਲਈ ਖੇਡਣ ਵਾਲੇ ਸਟਾਰ ਬੱਲੇਬਾਜ਼ ਸਰਫਰਾਜ਼ ਖਾਨ ਨੇ ਚੁਪਚਾਪ ਤਰੀਕੇ ਨਾਲ ਵਿਆਹ ਕਰ ਲਿਆ ਹੈ। ਜੀ ਹਾਂ, ਸਰਫਰਾਜ਼ ਖਾਨ ਨੇ ਕਸ਼ਮੀਰੀ ਕੁੜੀ ਰੋਮਾਨਾ ਜ਼ਹੂਰ ਨੂੰ ਆਪਣਾ ਜੀਵਨ ਸਾਥੀ ਬਣਾਇਆ ਹੈ। ਸਰਫਰਾਜ਼ ਦੇ ਨਿਕਾਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਅਤੇ ਵੀਡੀਓ 'ਚ ਇਹ ਜੋੜਾ ਕਾਫੀ ਖੂਬਸੂਰਤ ਲੱਗ ਰਿਹਾ ਹੈ।

Also Read: Cricket Tales

5. ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਆਪਣੀ ਟੀਮ ਨੂੰ 2023 ਵਰਲਡ ਕਪ ਲਈ ਭਾਰਤ ਦੌਰੇ ਦੀ ਮਨਜ਼ੂਰੀ ਦੇ ਦਿੱਤੀ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਕਿ ਉਹ ਖੇਡਾਂ ਅਤੇ ਰਾਜਨੀਤੀ ਨੂੰ ਇਕੱਠੇ ਨਹੀਂ ਮਿਲਾਉਣਾ ਚਾਹੁੰਦਾ। 

TAGS