CPL 2020: ਸੁਨੀਲ ਨਰੇਨ ਦੇ ਬੂਤੇ ਟ੍ਰਿਨਬਾਗੋ ਨਾਈਟ ਰਾਈਡਰਜ਼ ਨੇ ਜਿੱਤਿਆ ਪਹਿਲਾ ਮੈਚ 

Updated: Wed, Aug 19 2020 14:48 IST
Sunil Narine (CPL Via Getty Images)

ਸੁਨੀਲ ਨਰੇਨ ਦੇ ਹਰਫਨਮੌਲਾ ਪ੍ਰਦਰਸ਼ਨ ਦੀ ਬਦੌਲਤ ਟ੍ਰਿਨਬਾਗੋ ਨਾਈਟ ਰਾਈਡਰਜ਼ ਨੇ ਮੰਗਲਵਾਰ ਨੂੰ ਬ੍ਰਾਇਨ ਲਾਰਾ ਸਟੇਡੀਅਮ ਵਿੱਚ ਖੇਡੇ ਗਏ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) 2020 ਦੇ ਪਹਿਲੇ ਮੈਚ ਵਿੱਚ ਗੁਯਾਨਾ ਐਮਾਜ਼ਾਨ ਵਾਰੀਅਰਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਟੂਰਨਾਮੇਂਟ ਵਿਚ ਜਿੱਤ ਨਾਲ ਸ਼ੁਰੂਆਤ ਕੀਤੀ. ਗੁਯਾਨਾ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 144 ਦੌੜਾਂ ਬਣਾਈਆਂ ਤੇ ਇਸ ਟਾਰਗੇਟ ਦੇ ਜਵਾਬ ਵਿਚ ਨਾਈਟ ਰਾਈਡਰਜ਼ ਨੇ 2 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਦੱਸ ਦੇਈਏ ਕਿ ਬਾਰਿਸ਼ ਦੇ ਕਾਰਨ, ਇਹ ਮੈਚ ਦੇਰ ਨਾਲ ਸ਼ੁਰੂ ਹੋਇਆ ਅਤੇ ਓਵਰਾਂ ਦੀ ਗਿਣਤੀ ਘਟਾ ਕੇ ਪ੍ਰਤੀ ਟੀਮ 17 ਓਵਰਾਂ ਤੱਕ ਕਰ ਦਿੱਤੀ ਗਈ ਸੀ.

ਟ੍ਰਿਨਬਾਗੋ ਨਾਈਟ ਰਾਈਡਰ ਦੀ ਪਾਰੀ

144 ਦੌੜ੍ਹਾਂ ਦੇ ਟਾਰਗੇਟ ਦਾ ਪਿੱਛਾ ਕਰ ਰਹੇ ਨਾਈਟ ਰਾਈਡਰਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ 22 ਦੌੜਾਂ ਦੇ ਕੁਲ ਸਕੋਰ 'ਤੇ ਲੈਂਡਲ ਸਿਮੰਸ (17) ਦੇ ਰੂਪ ਵਿਚ ਰਾਈਡਰਸ ਨੂੰ ਪਹਿਲਾ ਝਟਕਾ ਲਗਿਆ। ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਨੇ ਸਿਮੰਸ ਨੂੰ ਆਉਟ ਕੀਤਾ ਕੀਤਾ ਅਤੇ ਸੀਪੀਐਲ ਵਿੱਚ ਆਪਣਾ ਪਹਿਲਾ ਵਿਕਟ ਲਿਆ।

ਦੂਜੇ ਪਾਸੇ ਸੁਨੀਲ ਨਰੇਨ ਨੇ ਇਕ ਸਿਰਾ ਫੜ੍ਹ ਕੇ ਰੱਖਿਆ ਅਤੇ ਪਹਿਲਾਂ ਕੋਲਿਨ ਮੁਨਰੋ (17) ਨਾਲ ਦੂਜੀ ਵਿਕਟ ਲਈ 34 ਦੌੜਾਂ 'ਤੇ, ਫਿਰ ਡੈਰੇਨ ਬ੍ਰਾਵੋ (30) ਨਾਲ ਤੀਜੇ ਵਿਕਟ ਲਈ 44 ਦੌੜਾਂ ਜੋੜੀਆਂ. ਨਰੇਨ ਨੇ 28 ਗੇਂਦਾਂ ਵਿੱਚ 2 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 50 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਗੁਯਾਨਾ ਲਈ ਨਵੀਨ-ਉਲ-ਹੱਕ ਅਤੇ ਇਮਰਾਨ ਤਾਹਿਰ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਰੋਮਰਿਓ ਸ਼ੈਫਰਡ ਅਤੇ ਕੀਮੋ ਪੌਲ ਨੇ ਇਕ-ਇਕ ਵਿਕਟ ਹਾਸਿਲ ਕੀਤੀ.

ਗੁਯਾਨਾ ਐਮਾਜ਼ਾਨ ਵਾਰੀਅਰਜ਼ ਦੀ ਪਾਰੀ

ਟਾੱਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਗੁਯਾਨਾ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਪਿਛਲੇ ਸੀਜ਼ਨ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬ੍ਰਾਂਡਨ ਕਿੰਗ (0) ਪਹਿਲੇ ਓਵਰ ਵਿਚ ਬਿਨਾਂ ਖਾਤਾ ਖੋਲ੍ਹਦੇ ਹੀ ਪਵੇਲਿਅਨ ਪਰਤ ਗਏ। ਉਹਨਾਂ ਦਾ ਵਿਕਟ ਤੇਜ਼ ਗੇਂਦਬਾਜ਼ ਅਲੀ ਖਾਨ ਨੇ ਲਿਆ। ਦੂਸਰੇ ਸਲਾਮੀ ਬੱਲੇਬਾਜ਼ ਚੰਦਰਪਾਲ ਹੇਮਰਾਜ (3) 23 ਦੌੜਾਂ ਦੇ ਕੁੱਲ ਸਕੋਰ 'ਤੇ ਸਪਿੰਨਰ ਸੁਨੀਲ ਨਰੇਨ ਦਾ ਸ਼ਿਕਾਰ ਹੋਏ।

ਸ਼ਿਮਰੋਨ ਹੇਟਮਾਇਰ ਨੇ ਫਿਰ ਰਾੱਸ ਟੇਲਰ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ ਅਤੇ ਤੀਜੇ ਵਿਕਟ ਲਈ 50 ਦੌੜਾਂ ਜੋੜੀਆਂ. ਨਰੇਨ ਨੇ ਟੇਲਰ ਨੂੰ ਆਉਟ ਕਰਕੇ ਇਸ ਜੋੜੀ ਨੂੰ ਤੋੜਿਆ। ਟੇਲਰ ਨੇ 21 ਗੇਂਦਾਂ ਵਿੱਚ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ। ਹੇਟਮਾਇਰ ਨੇ ਸ਼ੁਰੂਆਤ 'ਚ ਸੰਜਮ ਨਾਲ ਬੱਲੇਬਾਜ਼ੀ ਕੀਤੀ, ਫਿਰ ਦੌੜਾਂ ਦੀ ਰਫਤਾਰ ਵਧਾਉਂਦੇ ਹੋਏ 44 ਗੇਂਦਾਂ' ਤੇ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 63 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਨਿਕੋਲਸ ਪੂਰਨ ਨੇ 18 ਅਤੇ ਕੀਮੋ ਪੌਲ ਨੇ ਨਾਬਾਦ 15 ਦੌੜਾਂ ਬਣਾਈਆਂ।

ਨਾਈਟ ਰਾਈਡਰਜ਼ ਲਈ ਸੁਨੀਲ ਨਰਾਇਣ ਨੇ ਦੋ ਵਿਕਟ ਲਏ, ਜਦਕਿ ਡਵੇਨ ਬ੍ਰਾਵੋ, ਅਲੀ ਖਾਨ ਅਤੇ ਜੈਡੇਨ ਸਿਲਸ ਨੇ ਇਕ-ਇਕ ਵਿਕਟ ਲਏ।

ਮੈਨ ਆਫ ਦ ਮੈਚ

ਸੁਨੀਲ ਨਰੇਨ ਨੂੰ 50 ਦੌੜਾਂ ਅਤੇ 4 ਓਵਰਾਂ ਵਿਚ ਸਿਰਫ 19 ਦੌੜਾਂ ਦੇ ਕੇ 2 ਵਿਕਟਾਂ ਲੈਣ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ।

TAGS