IPL 2020: ਕੋਲਕਾਤਾ ਨਾਈਟ ਰਾਈਡਰਜ ਦੇ ਖਿਲਾਫ ਕ੍ਰਿਸ ਗੇਲ ਦਾ ਖੇਡਣਾ ਮੁਸ਼ਕਲ, ਜਾਣੋ ਕਾਰਨ
ਕਿੰਗਜ਼ ਇਲੈਵਨ ਪੰਜਾਬ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ 8 ਅਕਤੂਬਰ (ਵੀਰਵਾਰ) ਨੂੰ ਹੋਏ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਪੰਜਾਬ ਨੂੰ 69 ਦੌੜਾਂ ਨਾਲ ਹਰਾਇਆ ਸੀ. ਇਸ ਆਈਪੀਐਲ ਵਿੱਚ, ਟੀਚੇ ਦਾ ਪਿੱਛਾ ਕਰਦਿਆਂ ਇਹ ਉਨ੍ਹਾਂ ਦੀ ਦੂਸਰੀ ਹਾਰ ਹੈ ਅਤੇ ਉਨ੍ਹਾਂ ਦੀ ਟੀਮ ਪੁਆਇੰਟ ਟੇਬਲ ਵਿੱਚ ਅੱਠਵੇਂ ਨੰਬਰ ਉੱਤੇ ਹੈ.
ਇਸ ਤੋਂ ਬਾਅਦ ਕਈ ਕ੍ਰਿਕਟ ਪ੍ਰਸ਼ੰਸਕਾਂ ਅਤੇ ਹੋਰ ਕ੍ਰਿਕਟ ਦਿੱਗਜਾਂ ਨੇ ਕ੍ਰਿਸ ਗੇਲ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਨਾ ਕਰਨ ਲਈ ਟੀਮ ਪ੍ਰਬੰਧਨ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ. ਹੈਦਰਾਬਾਦ ਖਿਲਾਫ ਮੈਚ ਤੋਂ ਪਹਿਲਾਂ, ਇਹ ਲਗਭਗ ਤੈਅ ਸੀ ਕਿ ਗੇਲ ਇਸ ਮੈਚ ਵਿੱਚ ਖੇਡਣਗੇ ਪਰ ਆਖਰੀ ਸਮੇਂ ਕੁਝ ਅਜਿਹਾ ਵਾਪਰਿਆ ਜਿਸ ਨੇ ਗੇਲ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਹੋਣ ਲਈ ਮਜ਼ਬੂਰ ਕਰ ਦਿੱਤਾ.
ਪੰਜਾਬ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਗੇਲ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਨਾ ਹੋਣ ਦਾ ਕਾਰਨ ਦੱਸਦਿਆਂ ਕਿਹਾ ਕਿ ਉਹ ਬਿਮਾਰ ਸੀ ਜਿਸ ਕਾਰਨ ਉਹ ਮੈਦਾਨ ਵਿੱਚ ਉਤਰਨ ਦੀ ਸਥਿਤੀ ਵਿੱਚ ਨਹੀਂ ਸੀ.
ਕੁੰਬਲੇ ਨੇ ਕਿਹਾ, “ਅੱਜ ਅਸੀਂ ਕ੍ਰਿਸ ਗੇਲ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕਰਨ ਜਾ ਰਹੇ ਸੀ ਪਰ ਉਹ ਮੈਚ ਤੋਂ ਪਹਿਲਾਂ ਬਿਮਾਰ ਸੀ. ਉਹਨਾਂ ਨੇ ਕਿਹਾ ਕਿ ਗੇਲ ਪਿਛਲੇ ਦੋ ਦਿਨਾਂ ਤੋਂ Food Poisoning ਦੇ ਕਾਰਣ ਬੇਚੈਨੀ ਮਹਿਸੂਸ ਕਰ ਰਹੇ ਸੀ ਜਿਸ ਕਾਰਨ ਉਹ ਅੱਜ ਖੇਡਣ ਵਿੱਚ ਅਸਮਰਥ ਰਹੇ.
ਪੰਜਾਬ ਦਾ ਅਗਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ 10 ਅਕਤੂਬਰ ਨੂੰ ਅਬੂ ਧਾਬੀ ਦੇ ਮੈਦਾਨ ਵਿੱਚ ਖੇਡਿਆ ਜਾਵੇਗਾ ਅਤੇ ਇਸ ਬਾਰੇ ਕੋਈ ਪੱਕੀ ਖਬਰ ਨਹੀਂ ਹੈ ਕਿ ਗੇਲ ਇਸ ਮੈਚ ਵਿੱਚ ਵੀ ਖੇਡੇਣਗੇ ਜਾਂ ਨਹੀਂ. ਪੰਜਾਬ ਦੇ ਤਾਜ਼ਾ ਪ੍ਰਦਰਸ਼ਨ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਗੇਲ ਦਾ ਟੀਮ ਵਿਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ. ਆਸਟਰੇਲੀਆ ਦੇ ਗਲੇਨ ਮੈਕਸਵੈਲ ਦਾ ਪ੍ਰਦਰਸ਼ਨ ਹੁਣ ਤੱਕ ਬਹੁਤ ਖਰਾਬ ਰਿਹਾ ਹੈ ਅਤੇ ਉਹ ਹਰ ਵਾਰ ਬੱਲੇ 'ਤੇ ਗੇਂਦ ਨਾਲ ਫਲਾੱਪ ਹੋ ਰਹੇ ਹਨ.