IPL 2020: ਧੋਨੀ ਦੇ ਵਾਈਡ ਬਾੱਲ ਵਿਵਾਦ ਤੋਂ ਬਾਅਦ ਵਿਰਾਟ ਕੋਹਲੀ ਨੇ ਰੱਖੀ ਆਪਣੀ ਰਾਏ, ਕਿਹਾ ਕਿ ਕਪਤਾਨਾਂ ਨੂੰ ਮਿਲਣਾ ਚਾਹੀਦਾ ਹੈ Review
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੀ-20 ਕ੍ਰਿਕਟ ਵਿਚ ਵਾਈਡ ਬਾੱਲ ਅਤੇ ਨੋ-ਬਾੱਲ ਨੂੰ ਲੈ ਕੇ ਅੰਪਾਇਰਾਂ ਦੇ ਫੈਸਲਿਆਂ ਤੇ ਕਪਤਾਨਾਂ ਨੂੰ Review ਮਿਲਣ ਦੀ ਵਕਾਲਤ ਕੀਤੀ ਹੈ, ਕੇਐਲ ਰਾਹੁਲ ਨਾਲ ਬੁੱਧਵਾਰ ਨੂੰ ਇੰਸਟਾਗ੍ਰਾਮ 'ਤੇ ਗੱਲਬਾਤ ਕਰਦਿਆਂ ਕੋਹਲੀ ਨੇ ਕਿਹਾ, "ਇੱਕ ਕਪਤਾਨ ਹੋਣ ਦੇ ਨਾਤੇ, ਮੈਂ ਚਾਹਾਂਗਾ ਕਿ ਵਾਈਡ ਗੇਂਦ ਅਤੇ ਕਮਰ ਦੇ ਉਤੋਂ ਜਾਣ ਵਾਲੀ ਨੋ-ਬਾੱਲ ਦੇ ਗਲਤ ਫੈਸਲੇ ਨੂੰ ਲੈ ਕੇ ਮੈਂ Review ਲੈ ਸਕਾਂ."
ਉਨ੍ਹਾਂ ਕਿਹਾ, “ਅਸੀਂ ਪਿਛਲੇ ਸਮੇਂ ਵਿੱਚ ਵੇਖਿਆ ਹੈ ਕਿ ਇਨ੍ਹਾਂ ਛੋਟੇ ਫੈਸਲਿਆਂ ਦਾ ਟੀ -20 ਮੈਚਾਂ ਅਤੇ ਆਈਪੀਐਲ ਵਰਗੇ ਟੂਰਨਾਮੈਂਟਾਂ ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ.
ਕੋਹਲੀ ਦਾ ਇਹ ਬਿਆਨ ਹਾਲ ਹੀ ਵਿਚ ਆਈਪੀਐਲ ਵਿਚ ਸਨਰਾਈਜ਼ਰਸ ਹੈਦਰਾਬਾਦ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਆਇਆ ਹੈ ਜਿਸ ਵਿਚ ਮੈਦਾਨ ਤੇ ਅੰਪਾਇਰ ਪੌਲ ਰਾਈਫਲ ਨੇ ਇਕ ਗੇਂਦ ਨੂੰ ਵਾਈਡ ਦੇ ਦਿੱਤਾ ਸੀ. ਹਾਲਾਂਕਿ, ਉਹਨਾਂ ਨੇ ਮਹਿੰਦਰ ਸਿੰਘ ਧੋਨੀ ਦੇ ਇਤਰਾਜ ਕਰਣ ਤੋਂ ਬਾਅਦ ਉਹਨਾਂ ਨੇ ਫੈਸਲਾ ਬਦਲ ਦਿੱਤਾ ਸੀ.
ਮੰਗਲਵਾਰ ਨੂੰ ਚੇਨਈ ਅਤੇ ਹੈਦਰਾਬਾਦ ਵਿਚਾਲੇ ਖੇਡੇ ਗਏ ਮੈਚ ਵਿਚ ਹੈਦਰਾਬਾਦ ਦੀ ਪਾਰੀ ਦੇ 19 ਵੇਂ ਓਵਰ ਵਿਚ ਪੌਲ ਰਾਈਫਲ ਨੇ ਸ਼ਾਰਦੁਲ ਠਾਕੁਰ ਦੀ ਇਕ ਬਾਹਰ ਜਾਂਦੀ ਗੇਂਦ ਨੂੰ ਵਾਈਡ ਦੇਣ ਲਈ ਆਪਣੇ ਹੱਥ ਖੋਲ੍ਹ ਦਿੱਤੇ ਸੀ, ਪਰ ਠਾਕੁਰ ਅਤੇ ਧੋਨੀ ਦੇ ਇਤਰਾਜ ਤੋਂ ਬਾਅਦ ਉਹਨਾਂ ਨੇ ਆਪਣਾ ਫੈਸਲਾ ਬਦਲ ਲਿਆ ਸੀ.