AUS vs IND: ਪਿਛਲੇ 12 ਸਾਲਾਂ ਦੇ ਅੰਤਰਰਾਸ਼ਟਰੀ ਕਰਿਅਰ ਵਿਚ ਵਿਰਾਟ ਕੋਹਲੀ ਨਾਲ ਪਹਿਲੀ ਵਾਰ ਹੋਇਆ ਕੁਝ ਅਜਿਹਾ, ਜਾਣੋਂ ਇਹ ਦਿਲਚਸਪ ਅੰਕੜਾ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਕ੍ਰਿਕਟ ਕਰਿਅਰ ਵਿਚ ਪਿਛਲੇ 12 ਸਾਲਾਂ ਵਿਚ ਪਹਿਲੀ ਵਾਰ ਬਿਨਾਂ ਕਿਸੇ ਅੰਤਰਰਾਸ਼ਟਰੀ ਸੈਂਕੜੇ ਦੇ ਸਾਲ ਨੂੰ ਖਤਮ ਕੀਤਾ ਹੈ। ਹਾਲਾਂਕਿ ਭਾਰਤ ਨੂੰ 26 ਦਸੰਬਰ ਤੋਂ ਆਸਟਰੇਲੀਆ ਖ਼ਿਲਾਫ਼ ਮੈਲਬਰਨ ਵਿੱਚ ਬਾਕਸਿੰਗ ਡੇਅ ਟੈਸਟ ਖੇਡਣਾ ਹੈ, ਪਰ ਕੋਹਲੀ ਉਸ ਮੈਚ ਦਾ ਹਿੱਸਾ ਨਹੀਂ ਬਣਨਗੇ ਕਿਉਂਕਿ ਉਹ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਕਾਰਨ ਘਰ ਪਰਤ ਰਹੇ ਹਨ।
ਕੋਹਲੀ ਨੇ ਸਾਲ 2008 ਵਿਚ ਆਪਣੇ ਕਰਿਅਰ ਦੀ ਸ਼ੁਰੂਆਤ ਸਮੇਂ ਆਖ਼ਰੀ ਵਾਰ ਬਿਨਾਂ ਸੈਂਕੜੇ ਦੇ ਸਾਲ ਖਤਮ ਕੀਤਾ ਸੀ। ਹਾਲਾਂਕਿ, ਉਸ ਸਾਲ ਉਹਨਾਂ ਨੇ ਸਿਰਫ ਪੰਜ ਮੈਚ ਖੇਡੇ ਸਨ।
ਪਰ ਇਸ ਵਾਰ ਉਹਨਾਂ ਨੇ 22 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਸਾਲ ਕੋਰੋਨਾ ਕਾਰਨ ਭਾਰਤ ਲਗਭਗ ਨੌਂ ਮਹੀਨਿਆਂ ਤੋਂ ਮੈਚ ਨਹੀਂ ਖੇਡਿਆ ਸੀ। 2009 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੋਹਲੀ ਨੇ 22 ਤੋਂ ਘੱਟ ਮੈਚ ਖੇਡੇ ਹਨ। ਉਹਨਾਂ ਨੇ ਇਸ ਸਾਲ ਸੱਤ ਅਰਧ-ਸੈਂਕੜੇ ਲਗਾਏ ਹਨ।
ਕੋਹਲੀ ਨੇ ਸਾਲ 2019 ਵਿਚ ਸੱਤ ਸੈਂਕੜੇ ਅਤੇ 14 ਅਰਧ-ਸੈਂਕੜੇ, 2018 ਵਿਚ 11 ਸੈਂਕੜੇ ਅਤੇ 9 ਅਰਧ ਸੈਂਕੜੇ ਅਤੇ 2017 ਵਿਚ 11 ਸੈਂਕੜੇ ਅਤੇ 10 ਅਰਧ ਸੈਂਕੜੇ ਲਗਾਏ ਸਨ।
ਭਾਰਤੀ ਕਪਤਾਨ ਇਸ ਸਾਲ ਆਸਟਰੇਲੀਆ ਦੌਰੇ ਦੌਰਾਨ ਤਿੰਨ ਵਾਰ ਸੇਂਚੁਰੀ ਲਗਾਉਣ ਤੋਂ ਖੁੰਝ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਪਹਿਲੇ ਡੇ-ਨਾਈਟ ਟੈਸਟ ਦੀ ਪਹਿਲੀ ਪਾਰੀ ਵਿਚ 74 ਦੌੜਾਂ ਬਣਾਈਆਂ ਸੀ।
ਕੋਹਲੀ ਨੇ ਇਸ ਸਾਲ ਵਨਡੇ ਵਿਚ ਪੰਜ ਅਰਧ ਸੈਂਕੜੇ ਅਤੇ ਟੈਸਟ ਅਤੇ ਟੀ -20 ਵਿਚ ਇਕ-ਇਕ ਅਰਧ ਸੈਂਕੜਾ ਲਗਾਇਆ ਹੈ।