ਭਾਰਤੀ ਕ੍ਰਿਕਟ ਨੂੰ ਇੱਕ ਹੋਰ ਝਟਕਾ, ਵਿਰਾਟ ਕੋਹਲੀ ਨੇ ਟੈਸਟ ਦੀ ਕਪਤਾਨੀ ਵੀ ਛੱਡ ਦਿੱਤੀ
ਪਿਛਲੇ ਸਾਲ ਟੀ-20 ਅਤੇ ਵਨਡੇ ਦੀ ਕਪਤਾਨੀ ਛੱਡਣ ਤੋਂ ਬਾਅਦ ਹੁਣ ਵਿਰਾਟ ਕੋਹਲੀ ਨੇ ਭਾਰਤੀ ਪ੍ਰਸ਼ੰਸਕਾਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਜੀ ਹਾਂ, ਵਿਰਾਟ ਕੋਹਲੀ ਨੇ ਵੀ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ 'ਚ ਹਾਰ ਤੋਂ ਬਾਅਦ ਟੈਸਟ ਕ੍ਰਿਕਟ ਦੀ ਕਪਤਾਨੀ ਛੱਡ ਦਿੱਤੀ ਹੈ।
ਵਿਰਾਟ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਇਕ ਲੰਬੀ ਪੋਸਟ ਸ਼ੇਅਰ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਕਪਤਾਨੀ ਛੱਡਣ ਦੀ ਗੱਲ ਕਹੀ ਹੈ। ਇਸ ਪੋਸਟ 'ਚ ਉਨ੍ਹਾਂ ਨੇ ਰਵੀ ਸ਼ਾਸਤਰੀ ਅਤੇ ਮਹਿੰਦਰ ਸਿੰਘ ਧੋਨੀ ਦਾ ਵੀ ਧੰਨਵਾਦ ਕੀਤਾ ਹੈ ਕਿਉਂਕਿ ਧੋਨੀ ਨੇ ਉਨ੍ਹਾਂ ਨੂੰ ਕਪਤਾਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ।
ਟਵਿੱਟਰ 'ਤੇ ਆਪਣੇ ਦਿਲ ਦੀ ਗੱਲ ਲਿਖਦੇ ਹੋਏ ਵਿਰਾਟ ਨੇ ਕਿਹਾ, 'ਮੈਂ ਸੱਤ ਸਾਲਾਂ ਦੀ ਸਖਤ ਮਿਹਨਤ ਅਤੇ ਸੰਘਰਸ਼ ਨਾਲ ਟੀਮ ਨੂੰ ਸਹੀ ਦਿਸ਼ਾ 'ਚ ਲਿਜਾਣ ਦੀ ਕੋਸ਼ਿਸ਼ ਕੀਤੀ। ਮੈਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਹੈ ਅਤੇ ਮੈਂ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ। ਹਰ ਚੀਜ਼ ਨੂੰ ਕਿਸੇ ਨਾ ਕਿਸੇ ਸਮੇਂ ਰੁਕਣਾ ਪੈਂਦਾ ਹੈ ਅਤੇ ਮੇਰੇ ਲਈ ਭਾਰਤ ਦੀ ਟੈਸਟ ਕਪਤਾਨੀ ਤੋਂ ਹਟਣ ਦਾ ਸਮਾਂ ਆ ਗਿਆ ਹੈ।'
ਵਿਰਾਟ ਦੇ ਕਪਤਾਨੀ ਛੱਡਣ ਨਾਲ ਪ੍ਰਸ਼ੰਸਕ ਕਾਫੀ ਨਿਰਾਸ਼ ਹਨ, ਪਰ ਜੇਕਰ ਨਿਰਾਸ਼ਾ ਨੂੰ ਛੱਡ ਕੇ ਅੱਗੇ ਦੇਖਦੇ ਹਾਂ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਉਣ ਵਾਲੀ ਸੀਰੀਜ਼ 'ਚ ਵਿਰਾਟ ਦੀ ਜਗ੍ਹਾ ਕਪਤਾਨੀ ਕੌਣ ਕਰਦਾ ਹੈ।