IPL 2020: ਅੰਪਾਇਰ ਦੀ ਗਲਤੀ ਨਾਲ ਹਾਰੀ ਕਿੰਗਜ਼ ਇਲੈਵਨ ਪੰਜਾਬ, ਸਹਿਵਾਗ ਨੇ ਕਿਹਾ- ਇਸ ਨੂੰ ਹੀ ਮਿਲਣਾ ਚਾਹੀਦਾ ਸੀ ‘ਮੈਨ ਆਫ ਦਿ ਮੈਚ’

Updated: Mon, Sep 21 2020 13:28 IST
Image Credit: Twitter

ਆਈਪੀਐਲ ਦੇ ਦੂਜੇ ਮੈਚ ਵਿੱਚ, ਦਿੱਲੀ ਕੈਪੀਟਲਸ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਸੁਪਰ ਓਵਰ ਵਿੱਚ ਹਰਾਕੇ ਆਪਣੇ ਅਭਿਆਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਹਾਲਾਂਕਿ, ਇਸ ਮੈਚ ਨੂੰ ਲੈ ਕੇ ਇਕ ਵੱਡਾ ਵਿਵਾਦ ਖੜਾ ਹੋ ਗਿਆ ਹੈ. ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਤੋਂ ਲੈ ਕੇ ਇਰਫਾਨ ਪਠਾਨ ਤੱਕ, ਦਾ ਕਹਿਣਾ ਹੈ ਕਿ ਮੈਚ ਸੁਪਰ ਓਵਰ ਵਿਚ ਨਹੀਂ ਜਾਣਾ ਚਾਹੀਦਾ ਸੀ.

ਦਰਅਸਲ, ਪੰਜਾਬ ਦੀ ਪਾਰੀ ਦੇ 18 ਵੇਂ ਓਵਰ ਵਿੱਚ, ਦਿੱਲੀ ਦੇ ਤੇਜ਼ ਗੇਂਦਬਾਜ਼ ਕਾਗੀਸੋ ਰਬਾਡਾ ਗੇਂਦਬਾਜ਼ੀ ਕਰ ਰਹੇ ਸੀ। ਓਵਰ ਦੀ ਤੀਜੀ ਗੇਂਦ 'ਤੇ ਉਹਨਾਂ ਨੇ ਫੂੱਲਟਾਸ ਗੇਂਦ ਕੀਤੀ ਜਿਸ ਨੂੰ ਬੱਲੇਬਾਜ਼ ਮਯੰਕ ਅਗਰਵਾਲ ਨੇ ਕਵਰ ਵੱਲ ਖੇਡਿਆ ਅਤੇ ਦੋ ਦੌੜਾਂ ਪੂਰੀਆਂ ਕੀਤੀਆਂ.

ਪਰ ਫਿਰ ਫੀਲਡ ਅੰਪਾਇਰ ਨਿਤਿਨ ਮੈਨਨ ਨੇ ਕਿਹਾ ਕਿ ਇਹ ‘ਸੌਰਟ ਰਨ' ਸੀ ਅਤੇ ਇਸ ਤਰ੍ਹਾੰ ਪੰਜਾਬ ਦੇ ਖਾਤੇ 'ਚ ਸਿਰਫ ਇਕ ਦੌੜ ਹੀ ਆਈ. ਹਾਲਾਂਕਿ, ਰੀਪਲੇਅ ਵਿਚ ਇਹ ਸਪੱਸ਼ਟ ਸੀ ਕਿ ਬੱਲੇਬਾਜ਼ ਮਯੰਕ ਅਗਰਵਾਲ ਨੇ ਕ੍ਰੀਜ਼ ਲਾਈਨ ਨੂੰ ਛੂੰਹਦੇ ਹੋਏ ਆਪਣੇ ਬੱਲੇ ਨਾਲ ਇਕ ਦੌੜ ਪੂਰੀ ਕਰ ਲਈ ਸੀ ਅਤੇ ਕੋਈ ‘ਸ਼ੌਰਟ ਰਨ' ਨਹੀਂ ਸੀ. ਅੰਪਾਇਰ ਦੇ ਇਸ ਗਲਤ ਫੈਸਲੇ ਕਾਰਨ ਮੈਚ ਸੁਪਰ ਓਵਰ ਵਿੱਚ ਗਿਆ ਅਤੇ ਪੰਜਾਬ ਹਾਰ ਗਿਆ.

ਹਾਲਾਂਕਿ ਮੈਦਾਨ 'ਤੇ ਅੰਪਾਇਰ ਦੀ ਇਹ ਵੱਡੀ ਗਲਤੀ ਸੀ, ਪਰ ਕਈ ਸਾਬਕਾ ਕ੍ਰਿਕਟਰਾਂ ਅਤੇ ਕ੍ਰਿਕਟ ਮਾਹਰਾਂ ਦੀ ਨਜ਼ਰ ਤੋਂ ਇਹ ਗਲਤੀ ਨਹੀਂ ਬਚ ਸਕੀ.

ਸਾਬਕਾ ਭਾਰਤੀ ਵਿਸਫੋਟਕ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੇ ਟਵੀਟ ਕਰਕੇ ਆੰਪਾਇਰ ਦੇ ਇਸ ਫੈਸਲੇ ਤੇ ਸਵਾਲ ਖੜੇ ਕੀਤੇ. ਉਹਨਾਂ ਨੇ ਲਿਖਿਆ, “ਮੈਂ 'ਮੈਨ ਆਫ ਦਿ ਮੈਚ' ਦੀ ਚੋਣ ਨਾਲ ਸਹਿਮਤ ਨਹੀਂ ਹਾਂ. ਜਿਸ ਅੰਪਾਇਰ ਨੇ ਇਸ ਨੂੰ ਸ਼ੌਰਟ ਰਨ ਦਿੱਤਾ ਹੈ, ਉਹਨੂੰ' ਮੈਨ ਆਫ ਦਿ ਮੈਚ 'ਦਾ ਪੁਰਸਕਾਰ ਦੇਣਾ ਚਾਹੀਦਾ ਹੈ. ਕੋਈ ਸ਼ੌਰਟ ਰਨ ਨਹੀਂ ਸੀ ਅਤੇ ਇਹੀ ਗਲਤੀ ਮੈਚ ਦਾ ਫ਼ਰਕ ਸੀ."

 

ਪੰਜਾਬ ਦੀ ਹਾਰ ਤੋਂ ਬਾਅਦ ਇਰਫਾਨ ਪਠਾਨ, ਜੋ ਆਈਪੀਐਲ ਵਿਚ ਪੰਜਾਬ ਲਈ ਖੇਡ ਚੁੱਕੇ ਸੀ, ਨੇ ਟਵੀਟ ਕੀਤਾ, "ਉਸ ਇਕ ਸ਼ੌਰਟ ਰਨ ਦੇ ਫੈਸਲੇ ਦਾ ਕੀ ਕਰਨਾ ਹੈ?"

ਨਿਉਜ਼ੀਲੈਂਡ ਦੇ ਸਾਬਕਾ ਆਲਰਾਉਂਡਰ ਸਕਾੱਟ ਸਟਾਇਰਿਸ ਨੇ ਕਿਹਾ, “ਅੱਜ ਰਾਤ ‘ਸ਼ੌਰਟ ਰਨ’ ਦਾ ਬਹੁਤ ਹੀ ਮਾੜਾ ਫੈਸਲਾ ਲਿਆ ਗਿਆ. ਹਾਲਾਂਕਿ, ਜੇ ਤੁਹਾਨੂੰ ਜਿੱਤਣ ਲਈ ਆਖਰੀ 2 ਗੇਂਦਾਂ ਵਿੱਚ ਸਿਰਫ 1 ਦੌੜ ਦੀ ਜ਼ਰੂਰਤ ਹੈ ਤੇ ਜੇਕਰ ਤੁਸੀਂ ਨਹੀਂ ਜਿੱਤਦੇ ਹੋ ਤਾਂ ਤੁਸੀਂ ਸਿਰਫ ਆਪਣੇ ਆਪ ਨੂੰ ਦੋਸ਼ ਦੇ ਸਕਦੇ ਹੋ.”

ਪੰਜਾਬ ਦੇ ਸਾਹਮਣੇ 158 ਦੌੜਾਂ ਦਾ ਟੀਚਾ ਸੀ। ਮਯੰਕ ਅਗਰਵਾਲ (89) ਨੇ ਪੰਜਾਬ ਲਈ ਪੂਰੀ ਕੋਸ਼ਿਸ਼ ਕੀਤੀ ਪਰ ਟੀਮ ਨੂੰ ਜਿੱਤ ਦੇ ਦਰਵਾਜ਼ੇ ਤੱਕ ਪਹੁੰਚਾ ਕੇ ਉਹ ਆਉਟ ਹੋ ਗਏ। ਮੈਚ ਸੁਪਰ ਓਵਰ ਤੱਕ ਚਲਾ ਗਿਆ, ਜਿੱਥੇ ਦਿੱਲੀ ਨੇ ਆਸਾਨੀ ਨਾਲ ਪੰਜਾਬ ਨੂੰ ਹਰਾ ਦਿੱਤਾ। ਆਸਟਰੇਲੀਆ ਦੇ ਆਲਰਾਉਂਡਰ ਮਾਰਕਸ ਸਟੋਇਨੀਸ ਨੂੰ ਦਿੱਲੀ ਲਈ 53 ਦੌੜਾਂ ਬਣਾਉਣ ਦੇ ਨਾਲ-ਨਾਲ 2 ਵਿਕਟਾਂ ਲੈਣ ‘ਤੇ“ ਮੈਨ ਆਫ ਦਿ ਮੈਚ ”ਦਿੱਤਾ ਗਿਆ।

TAGS