'360 ਡਿਗਰੀ ਛੱਡੋ, ਕੀ ਇਹ ਲੋਕ 180 ਡਿਗਰੀ ਵੀ ਖੇਡ ਸਕਦੇ ਹਨ?', ਵਸੀਮ ਅਕਰਮ ਨੇ ਪਾਕਿਸਤਾਨੀ ਬੱਲੇਬਾਜ਼ਾਂ ਦੀ ਕੀਤੀ ਨਿੰਦਾ
ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਨੇ ਪਾਕਿਸਤਾਨ ਦੇ ਬੱਲੇਬਾਜ਼ਾਂ ਦੇ ਹੁਨਰ 'ਤੇ ਸਵਾਲ ਚੁੱਕੇ ਹਨ। ਇੰਗਲੈਂਡ ਖਿਲਾਫ ਸੀਰੀਜ਼ ਹਾਰਨ ਤੋਂ ਬਾਅਦ ਪ੍ਰਸ਼ੰਸਕਾਂ ਅਤੇ ਸਾਬਕਾ ਕ੍ਰਿਕਟਰਾਂ ਨੇ ਇਸ ਟੀਮ ਦੀ ਖੁੱਲ੍ਹ ਕੇ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਕੜੀ 'ਚ ਅਕਰਮ ਦਾ ਨਾਂ ਵੀ ਸ਼ਾਮਲ ਹੈ। ਅਕਰਮ ਦਾ ਕਹਿਣਾ ਹੈ ਕਿ ਪਾਕਿਸਤਾਨੀ ਬੱਲੇਬਾਜ਼ 360 ਨੂੰ ਭੁੱਲ ਜਾਣ, ਜੇਕਰ ਉਹ 180 ਡਿਗਰੀ ਵੀ ਖੇਡਣ ਤਾਂ ਇਹ ਵੱਡੀ ਗੱਲ ਹੋਵੇਗੀ।
ਇੰਗਲੈਂਡ ਨੇ ਸੱਤਵੇਂ ਅਤੇ ਫੈਸਲਾਕੁੰਨ ਟੀ-20 ਵਿੱਚ ਜਿੱਤ ਲਈ 210 ਦੌੜਾਂ ਦਾ ਟੀਚਾ ਰੱਖਿਆ ਸੀ ਪਰ ਪਾਕਿਸਤਾਨੀ ਬੱਲੇਬਾਜ਼ ਕਦੇ ਵੀ ਇਸ ਟੀਚੇ ਦੇ ਨੇੜੇ-ਤੇੜੇ ਨਜ਼ਰ ਨਹੀਂ ਆਏ ਅਤੇ ਆਖ਼ਰਕਾਰ ਹੌਲੀ ਰਫ਼ਤਾਰ ਨਾਲ ਖੇਡਦਿਆਂ ਪਾਕਿਸਤਾਨੀ ਟੀਮ 20 ਓਵਰਾਂ ਵਿੱਚ ਸਿਰਫ਼ 142 ਦੌੜਾਂ ਹੀ ਬਣਾ ਸਕੀ। ਅਜਿਹੇ 'ਚ ਇਹ ਵਸੀਮ ਅਕਰਮ ਦਾ ਬਿਆਨ ਸੱਚ ਨਜ਼ਰ ਆਉਂਦਾ ਹੈ। ਵਸੀਮ ਨੇ ਪਾਕਿਸਤਾਨ ਦੇ ਬੱਲੇਬਾਜ਼ੀ ਕੋਚ ਮੁਹੰਮਦ ਯੂਸਫ ਨੂੰ ਇੱਕ ਟੀਵੀ ਚੈਟ ਵਿੱਚ ਪੁੱਛਿਆ, "360 ਨੂੰ ਭੁੱਲ ਜਾਓ, ਕੀ ਉਹ 180 ਡਿਗਰੀ ਵੀ ਖੇਡ ਸਕਦੇ ਹਨ?"
ਵਸੀਮ ਅਕਰਮ ਨੇ ਕਿਹਾ, “ਬੇਨ ਡਕੇਟ ਨੇ ਪਾਕਿਸਤਾਨੀ ਗੇਂਦਬਾਜ਼, ਖਾਸ ਕਰਕੇ ਸਪਿਨਰਾਂ ਨੂੰ ਸੈੱਟ ਨਹੀਂ ਹੋਣ ਦਿੱਤਾ। ਉਹ ਥਾਂ-ਥਾਂ ਸ਼ਾਟ੍ਸ ਮਾਰਦਾ ਹੈ। ਜੇਕਰ ਮੈਂ ਪਾਕਿਸਤਾਨ ਦੇ ਖਿਲਾਫ ਖੇਡਦਾ ਹਾਂ ਤਾਂ ਮੈਨੂੰ ਪਤਾ ਲੱਗ ਜਾਵੇਗਾ ਕਿ ਕਿੱਥੇ ਬਾੱਲ ਕਰਨਾ ਹੈ। ਇਹ ਬਹੁਪੱਖੀ ਬੱਲੇਬਾਜ਼ ਨਹੀਂ ਹਨ। ਕੋਈ ਕੋਸ਼ਿਸ਼ ਵੀ ਨਹੀਂ ਕਰਦਾ। 360 ਤਾਂ ਬਹੁਤ ਜ਼ਿਆਦਾ ਹੈ, ਕੀ ਇਹ180 ਵੀ ਖੇਡ ਸਕਦੇ ਹਨ। ਤੁਸੀਂ ਇਹ ਅਭਿਆਸ ਕਰਦੇ ਹੋ, ਅਤੇ ਫਿਰ ਤੁਸੀਂ ਲਾਗੂ ਕਿਉਂ ਨਹੀਂ ਕਰਦੇ?"
ਵਸੀਮ ਦੇ ਸਵਾਲ ਦੇ ਜਵਾਬ 'ਚ ਯੂਸਫ ਨੇ ਕਿਹਾ, "ਮੈਂ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਇਸ ਬਾਰੇ ਸਕਲੇਨ ਭਾਈ (ਪਾਕਿਸਤਾਨ ਦੇ ਮੁੱਖ ਕੋਚ ਸਕਲੈਨ ਮੁਸ਼ਤਾਕ) ਨਾਲ ਗੱਲ ਕਰਦਾ ਹਾਂ। ਜਦੋਂ ਉਹ (ਪਾਕਿਸਤਾਨ ਦੇ ਬੱਲੇਬਾਜ਼) ਸਪਿਨਰਾਂ ਨੂੰ ਖੇਡਦੇ ਹਨ, ਤਾਂ ਮੈਂ ਪਿੱਛੇ ਖੜ੍ਹਾ ਹੋ ਕੇ ਆਪਣੇ ਬੱਲੇਬਾਜ਼ਾਂ ਨੂੰ ਸੁਝਾਅ ਦਿੰਦਾ ਹਾਂ ਕਿ ਕੀ ਇਹ ਸ਼ਾਟ ਇਸ ਗੇਂਦ 'ਤੇ ਖੇਡਿਆ ਜਾਵੇ ਜਾਂ ਨਹੀਂ।"