AUS vs IND: ਸਿਡਨੀ ਟੈਸਟ ਵਿਚ ਜਾਫਰ ਨੂੰ ਆਈ 'ਧੋਨੀ ਰਿਵਿਉ ਸਿਸਟਮ' ਦੀ ਯਾਦ, ਟਵੀਟ ਕਰਕੇ ਆਸਟਰੇਲੀਆਈ ਕਪਤਾਨ ਤੇ ਮਾਰਿਆ ਤੰਜ
ਸਿਡਨੀ ਟੈਸਟ ਵਿਚ ਆਸਟਰੇਲੀਆ ਖ਼ਿਲਾਫ਼ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਸ਼ੁਰੂਆਤੀ ਜੋੜੀ ਨੇ ਭਾਰਤੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਪਰ ਬਾਕੀ ਬੱਲੇਬਾਜ਼ਾਂ ਨੇ ਆਪਣੇ ਪ੍ਰਦਰਸ਼ਨ ਤੋਂ ਨਿਰਾਸ਼ ਕੀਤਾ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਆਸਟਰੇਲੀਆ ਨੂੰ 338 ਦੌੜਾਂ ‘ਤੇ ਰੋਕਣ ਦੇ ਬਾਵਜੂਦ ਭਾਰਤੀ ਟੀਮ ਮੈਚ ਵਿਚ ਪਿੱਛੇ ਨਜਰ ਆ ਰਹੀ ਹੈ। ਇਸ ਮੈਚ ਵਿੱਚ ਭਾਰਤ ਦੀ ਮਾੜੀ ਬੱਲੇਬਾਜ਼ੀ ਤੋਂ ਇਲਾਵਾ, ਟਿਮ ਪੇਨ ਦੇ ਅਸਫਲ DRS ਵੀ ਚਰਚਾ ਦੇ ਵਿਸ਼ੇ ਰਹੇ।
ਭਾਰਤੀ ਪਾਰੀ ਦੌਰਾਨ ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਦੋ DRS ਲਏ ਅਤੇ ਦੋਵੇਂ ਵਾਰ ਉਹ ਗਲਤ ਸਾਬਤ ਹੋਏ। ਪੇਨ ਦੇ ਦੋ ਡੀਆਰਐਸ ਗਲਤ ਹੋਣ ਤੋਂ ਬਾਅਦ ਸਾਬਕਾ ਭਾਰਤੀ ਓਪਨਰ ਵਸੀਮ ਜਾਫਰ ਨੇ ਇੱਕ ਟਵੀਟ ਕੀਤਾ ਹੈ ਅਤੇ ਉਸ ਟਵੀਟ ਵਿੱਚ ਉਹਨਾਂ ਨੇ ਮਹਿੰਦਰ ਸਿੰਘ ਧੋਨੀ ਨੂੰ ਯਾਦ ਕੀਤਾ ਹੈ।
ਪੇਨ ਨੇ ਦੋ ਗਲਤ ਡੀਆਰਐੱਸ ਲੈਣ ਤੋਂ ਬਾਅਦ ਜਾਫਰ ਨੇ ਲਿਖਿਆ, 'ਭਾਰਤ-ਧੋਨੀ ਰਿਵਿਉ ਸਿਸਟਮ, ਆਸਟਰੇਲੀਆ-ਰਿਵਿਉ ਨਾ ਲਉ ਕਪਤਾਨ।'
ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਡੀਆਰਐਸ ਲੈਣ ਵਿਚ ਬਹੁਤ ਸਫਲ ਮੰਨਿਆ ਜਾਂਦਾ ਸੀ ਅਤੇ ਮਾਹੀ ਦੇ ਇਸ ਮਾਮਲੇ ਵਿਚ ਕੋਈ ਗਲਤੀ ਕਰਨ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਸੀ। ਇਸੇ ਲਈ ਬਹੁਤ ਸਾਰੇ ਦਿੱਗਜ ਡੀਆਰਐਸ ਨੂੰ 'ਧੋਨੀ ਰਿਵਿਉ ਸਿਸਟਮ' ਵੀ ਕਹਿੰਦੇ ਸੀ।
ਜਾਫਰ ਦੇ ਟਵੀਟ ਤੋਂ ਪਹਿਲਾਂ, ਆਸਟਰੇਲੀਆਈ ਕਪਤਾਨ ਟਿਮ ਪੇਨ ਨੇ ਨਾਥਨ ਲਿਓਨ ਦੀ ਗੇਂਦ ਤੇ ਚੇਤੇਸ਼ਵਰ ਪੁਜਾਰਾ ਦੇ ਖਿਲਾਫ DRS ਲਿਆ ਸੀ, ਜੋ ਗਲਤ ਸਾਬਤ ਹੋਇਆ ਕਿਉਂਕਿ ਗੇਂਦ ਪੁਜਾਰਾ ਦੇ ਬੱਲੇ ਜਾਂ ਦਸਤਾਨੇ ਨਾਲ ਨਹੀਂ ਲੱਗੀ ਸੀ ਅਤੇ ਉਹ ਐਲਬੀਡਬਲਯੂ ਵੀ ਆਉਟ ਨਹੀਂ ਸੀ। ਇਸ ਤੋਂ ਬਾਅਦ ਉਹਨਾਂ। ਨੇ ਲਾਬੂਸ਼ੇਨ ਦੇ 74 ਵੇਂ ਓਵਰ ਦੀ ਪਹਿਲੀ ਗੇਂਦ ਉੱਤੇ ਰਿਸ਼ਭ ਪੰਤ ਖ਼ਿਲਾਫ਼ ਡੀਆਰਐਸ ਲਿਆ ਅਤੇ ਇਹ ਫੈਸਲਾ ਵੀ ਗਲਤ ਸਾਬਤ ਹੋਇਆ। ਇਨ੍ਹਾਂ ਦੋਵਾਂ ਡੀਆਰਐਸ ਦੌਰਾਨ, ਟਿਮ ਪੇਨ ਅੰਪਾਇਰ ਦੇ ਫੈਸਲਿਆਂ ਤੋਂ ਨਾਰਾਜ਼ ਸੀ।