ਰਿਸ਼ਭ ਪੰਤ ਬਾਰੇ ਇਹ ਕੀ ਬੋਲ ਗਏ ਜਾਫਰ, ਕੀ ਪੰਤ ਸੱਚਮੁੱਚ ਘਬਰਾਏ ਹੋਏ ਹਨ?
ਸਾਬਕਾ ਭਾਰਤੀ ਕ੍ਰਿਕਟਰ ਵਸੀਮ ਜਾਫਰ ਦਾ ਮੰਨਣਾ ਹੈ ਕਿ ਜਦੋਂ ਮੈਚ ਫਸ ਜਾਂਦੇ ਹਨ ਤਾਂ ਨਵੇਂ ਸਟੈਂਡ-ਇਨ ਕਪਤਾਨ ਰਿਸ਼ਭ ਪੰਤ ਘਬਰਾ ਜਾਂਦੇ ਹਨ। ਭਾਰਤੀ ਟੀਮ ਅਫਰੀਕਾ ਖਿਲਾਫ ਆਪਣੀ ਹੀ ਧਰਤੀ 'ਤੇ ਕਮਜ਼ੋਰ ਨਜ਼ਰ ਆ ਰਹੀ ਹੈ ਅਤੇ ਪਹਿਲੇ ਦੋ ਟੀ-20 ਮੈਚਾਂ 'ਚ ਹਾਰ ਤੋਂ ਬਾਅਦ ਟੀਮ ਇੰਡੀਆ ਸੀਰੀਜ਼ ਗੁਆਉਣ ਦੇ ਕੰਢੇ 'ਤੇ ਹੈ। ਇਹੀ ਕਾਰਨ ਹੈ ਕਿ ਰਿਸ਼ਭ ਪੰਤ ਦੀ ਕਪਤਾਨੀ 'ਤੇ ਵੀ ਸਵਾਲ ਉੱਠ ਰਹੇ ਹਨ।
ਪੰਤ ਨੇ ਦੋਵੇਂ ਵਾਰ ਟਾਸ ਹਾਰਿਆ ਅਤੇ ਟਾਸ ਹਾਰਨ ਤੋਂ ਬਾਅਦ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਮਜਬੂਰ ਹੋਣਾ ਪਿਆ। ਦੋਵੇਂ ਵਾਰ ਟੀਮ ਇੰਡੀਆ ਆਪਣੇ ਸਕੋਰ ਦਾ ਬਚਾਅ ਕਰਨ 'ਚ ਨਾਕਾਮ ਰਹੀ ਅਤੇ ਦੋਵੇਂ ਮੈਚਾਂ 'ਚ ਪੰਤ ਦੀ ਕਪਤਾਨੀ 'ਚ ਕਈ ਕਮੀਆਂ ਸਨ ਅਤੇ ਹੁਣ ਜਾਫਰ ਦੇ ਇਸ ਬਿਆਨ ਤੋਂ ਪਤਾ ਲੱਗਾ ਹੈ ਕਿ ਕਿਤੇ ਨਾ ਕਿਤੇ ਪੰਤ ਸੱਚਮੁੱਚ ਆਖਰੀ ਪਲਾਂ 'ਚ ਘਬਰਾ ਗਏ ਹਨ।
ਵਸੀਮ ਜਾਫਰ ਨੇ ਈਐਸਪੀਐਨ ਕ੍ਰਿਕਇੰਫੋ ਨਾਲ ਗੱਲਬਾਤ ਦੌਰਾਨ ਕਿਹਾ, “ਹਾਂ, ਅਸੀਂ ਆਈਪੀਐਲ ਵਿੱਚ ਵੀ ਅਜਿਹਾ ਹੀ ਕੁਝ ਦੇਖਿਆ। ਮੈਨੂੰ ਲੱਗਦਾ ਹੈ ਕਿ ਉਹ ਜਿੰਨਾ ਜ਼ਿਆਦਾ ਕਪਤਾਨੀ ਕਰੇਗਾ, ਓਨਾ ਹੀ ਬਿਹਤਰ ਹੋਵੇਗਾ। ਪਰ, ਹਾਂ, ਇਸ ਸਮੇਂ ਇਸ ਪੜਾਅ 'ਤੇ, ਮੈਨੂੰ ਲੱਗਦਾ ਹੈ ਕਿ ਜਦੋਂ ਮੈਚ ਕਰੀਬੀ ਹੋ ਜਾਂਦਾ ਹੈ, ਤਾਂ ਉਹ ਥੋੜ੍ਹਾ ਘਬਰਾ ਜਾਂਦਾ ਹੈ।"
ਜੇਕਰ ਰਿਸ਼ਭ ਪੰਤ ਦੀ ਕਪਤਾਨੀ ਦੀ ਗੱਲ ਕਰੀਏ ਤਾਂ ਇਸ ਸੀਰੀਜ਼ ਦੇ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਕੇਐੱਲ ਰਾਹੁਲ ਸੱਟ ਕਾਰਨ ਬਾਹਰ ਹੋ ਗਏ ਸਨ ਅਤੇ ਰਾਹੁਲ ਦੀ ਜਗ੍ਹਾ ਪੰਤ ਨੂੰ ਕਪਤਾਨ ਬਣਾਇਆ ਗਿਆ ਸੀ ਪਰ ਹੁਣ ਤੱਕ ਪੰਤ ਕਪਤਾਨੀ ਵਿਚ ਫਲਾੱਪ ਨਜ਼ਰ ਆਏ ਹਨ। ਇਸ ਦੇ ਨਾਲ ਹੀ ਦਿੱਲੀ ਕੈਪੀਟਲਸ ਦੀ ਕਪਤਾਨੀ ਕਰਦੇ ਹੋਏ ਪੰਤ ਇਕ ਵਾਰ ਵੀ ਆਪਣੀ ਟੀਮ ਨੂੰ ਚੈਂਪੀਅਨ ਨਹੀਂ ਬਣਾ ਸਕੇ ਹਨ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਸ ਦੀ ਕਪਤਾਨੀ ਉਸ ਨੂੰ ਕਿੱਥੇ ਲੈ ਕੇ ਜਾਂਦੀ ਹੈ।