Exclusive: ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਅਜੇ ਵੀ ਟੂਰਨਾਮੈਂਟ ਵਿਚ ਵਾਪਸੀ ਕਰ ਸਕਦੇ ਹਾਂ- ਅਨਿਲ ਕੁੰਬਲੇ
ਆਈਪੀਐਲ-13 ਦੇ ਵਿਚ ਕਿੰਗਸ ਇਲੈਵਨ ਪੰਜਾਬ ਦੀ ਟੀਮ ਖਰਾਬ ਦੌਰ ਤੋਂ ਗੁਜਰ ਰਹੀ ਹੈ. ਇਸ ਸਮੇਂ ਟੀਮ ਪੁਆਇੰਟ ਟੇਬਲ ਵਿਚ ਸਭ ਤੋਂ ਆਖਰੀ 8ਵੇਂ ਨੰਬਰ ਤੇ ਹੈ ਤੇ ਹੁਣ ਟੀਮ ਦਾ ਅਗਲਾ ਮੁਕਾਬਲਾ ਰਾਇਲ ਚੈਲੇਂਜਰਸ ਬੈਂਗਲੌਰ ਨਾਲ ਹੋਣ ਜਾ ਰਿਹਾ ਹੈ. ਇਸ ਮੈਚ ਤੋਂ ਪਹਿਲਾਂ ਪੰਜਾਬ ਦੇ ਮੁੱਖ ਕੋਚ ਅਨਿਲ ਕੁੰਬਲੇ ਟੂਰਨਾਮੈਂਟ ਵਿਚ ਟੀਮ ਦੀ ਮਾੜੀ ਸ਼ੁਰੂਆਤ ਦੇ ਬਾਵਜੂਦ ਸਕਾਰਾਤਮਕ ਨਜਰ ਆ ਰਹੇ ਹਨ ਅਤੇ ਉਹਨਾਂ ਦਾ ਮੰਨਣਾ ਹੈ ਕਿ ਟੀਮ ਹੁਣ ਵੀ ਚੀਜਾਂ ਨੂੰ ਬਦਲ ਸਕਦੀ ਹੈ.
ਕਿੰਗਜ ਇਲੈਵਨ ਪੰਜਾਬ ਦੇ ਹੈਡ ਕੋਚ ਅਨਿਲ ਕੁੰਬਲੇ ਨੇ cricketnmore.com ਨਾਲ ਇਕ ਖਾਸ ਇੰਟਰਵਿਉ ਵਿਚ ਇਸ ਮੈਚ ਦੇ ਬਾਰੇ ਆਪਣੀ ਤਿਆਰੀਆਂ ਬਾਰੇ ਦੱਸਿਆ. ਕੁੰਬਲੇ ਨੇ ਕਿਹਾ, "ਇਹ ਹੋਵੇਗਾ. ਇਹ ਹੋਣ ਦੇ ਬਿਲਕੁਲ ਆਲੇ-ਦੁਆਲੇ ਹੈ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਚੀਜ਼ਾਂ ਨੂੰ ਹੁਣ ਵੀ ਬਦਲ ਸਕਦੇ ਹਾਂ."
ਟੂਰਨਾਮੈਂਟ ਵਿਚ ਹੁਣ ਤੱਕ ਟੀਮ ਦੇ ਪ੍ਰਦਰਸ਼ਨ ਬਾਰੇ ਗੱਲ ਕਰਦਿਆਂ ਕੁੰਬਲੇ ਨੇ ਮੰਨਿਆ ਕਿ ਟੂਰਨਾਮੈਂਟ ਦਾ ਪਹਿਲਾ ਹਾਫ ਕੁਝ ਵਧੀਆ ਕ੍ਰਿਕਟ ਖੇਡਣ ਦੇ ਬਾਵਜੂਦ ਉਨ੍ਹਾਂ ਲਈ ਵਧੀਆ ਨਹੀਂ ਰਿਹਾ, ਅਤੇ ਜੇਤੂ ਸਥਿਤੀ ਵਿਚ ਆਉਣ ਤੋਂ ਬਾਅਦ ਵੀ ਟੀਮ ਆਖਰੀ ਪਲਾਂ ਵਿਚ ਮੈਚ ਖਤਮ ਨਹੀਂ ਕਰ ਸਕੀ ਹੈ.
ਭਾਰਤ ਦੇ ਇਸ ਮਹਾਨ ਸਪਿਨਰ ਨੇ ਕਿਹਾ, “ਇਹ ਸਾਡੇ ਲਈ ਦੂਜੀ ਪਾਰੀ ਦੀ ਸ਼ੁਰੂਆਤ ਹੈ. ਟੂਰਨਾਮੈਂਟ ਦੇ ਅੱਧ ਵਿਚ ਇਹ ਪਹਿਲਾ ਹਾਫ ਵਧੀਆ ਨਹੀਂ ਰਿਹਾ ਹਾਲਾਂਕਿ ਅਸੀਂ ਕੁਝ ਚੰਗੀ ਕ੍ਰਿਕਟ ਖੇਡੀ ਸੀ ਪਰ ਅੰਤਿਮ ਰੁਕਾਵਟ ਨੂੰ ਪਾਰ ਨਹੀਂ ਕਰ ਸਕੇ. ਆਖਰੀ ਮੈਚ ਵਿਚ ਵੀ ਅਸੀਂ ਇਸ ਸਥਿਤੀ ਵਿਚ ਸੀ ਜਿੱਥੇ ਅਸੀਂ ਜਿੱਤ ਸਕਦੇ ਸੀ. ਸਾਨੂੰ ਉਹ ਮੈਚ ਜਿੱਤਣਾ ਚਾਹੀਦਾ ਸੀ, ਪਰ ਅਸੀਂ ਆਖਰੀ ਲਾਈਨ ਪਾਰ ਨਹੀਂ ਕਰ ਸਕੇ, ਇਸ ਲਈ ਜੇ ਦੁਬਾਰਾ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਹੈ ਤਾਂ ਅਸੀਂ ਜਿੱਤਣ ਦੀ ਕੋਸ਼ਿਸ਼ ਕਰਾਂਗੇ."
ਸਾਬਕਾ ਲੈੱਗ ਸਪਿਨਰ ਨੂੰ ਲੱਗਦਾ ਹੈ ਕਿ ਖਿਡਾਰੀ ਹਾਲੇ ਥੋੜੇ ਜਿਹੇ ਬੰਨ੍ਹੇ ਹੋਏ ਹਨ ਅਤੇ ਉਹ ਚਾਹੁੰਦੇ ਹਨ ਕਿ ਉਹ ਜ਼ਿਆਦਾ ਚਿੰਤਾ ਕੀਤੇ ਬਿਨਾਂ ਆਜ਼ਾਦੀ ਨਾਲ ਆਪਣੀ ਖੇਡ ਖੇਡਣ.
ਉਹਨਾਂ ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਉਹ ਮੈਦਾਨ ਤੇ ਜਾ ਕੇ ਖੁੱਲ੍ਹ ਕੇ ਖੇਡਣ ਅਤੇ ਬਹੁਤ ਜ਼ਿਆਦਾ ਚਿੰਤਾ ਨਾ ਕਰਨ. ਅਜਿਹਾ ਲੱਗਦਾ ਹੈ ਕਿ ਅਸੀਂ ਥੋੜੇ ਜਿਹੇ ਫੱਸੇ ਹੋਏ ਹਾਂ ਤਾਂ ਜੋ ਮੈਂ ਚਾਹਾਂਗਾ ਕਿ ਉਹ ਮੈਦਾਨ ਤੇ ਜਾ ਕੇ ਖੁੱਲ੍ਹ ਕੇ ਖੇਡਣ."