ਯੁਨਿਵਰਸ ਬਾੱਸ ਕ੍ਰਿਸ ਗੇਲ ਨੇ ਭਰੀ ਹੁੰਕਾਰ, ਕਿਹਾ- ਪੰਜਾਬ ਦੀ ਟੀਮ ਜਿੱਤ ਸਕਦੀ ਹੈ ਬਾਕੀ ਬਚੇ ਸਾਰੇ ਮੈਚ

Updated: Mon, Nov 23 2020 13:08 IST
we can win remaining all seven matches in ipl 2020 says chris gayle (Chris Gayle)

ਮੌਜੂਦਾ ਆਈਪੀਐਲ ਸੀਜਨ ਵਿਚ ਕਿੰਗਜ ਇਲੈਵਨ ਪੰਜਾਬ ਦੀ ਟੀਮ ਪੁਆਇੰਟ ਟੇਬਲ ਵਿਚ ਸਭ ਤੋਂ ਹੇਠਾਂ ਹੈ. ਹੁਣ ਅਗਲਾ ਮੁਕਾਬਲਾ ਰਾਇਲ ਚੈਲੇਂਜਰਸ ਬੈਂਗਲੌਰ ਨਾਲ ਹੋਣਾ ਹੈ. ਇਸ ਮੈਚ ਤੋਂ ਪਹਿਲਾਂ ਪੰਜਾਬ ਦੇ ਪ੍ਰਸ਼ੰਸਕਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ. ਆਈਪੀਐਲ 2020 ਵਿਚ ਗੇਲ ਨੇ ਅਜੇ ਤੱਕ ਇਕ ਵੀ ਮੈਚ ਨਹੀਂ ਖੇਡਿਆ ਹੈ. ਹਾਲਾਂਕਿ, ਗੇਲ ਨੇ ਬੈਂਗਲੌਰ ਦੇ ਖਿਲਾਫ ਮੈਚ ਤੋਂ ਪਹਿਲਾਂ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ. ਕਿੰਗਜ ਇਲੈਵਨ ਦੇ ਆੱਫੀਸ਼ਿਅਲ ਪੇਜ ਤੇ ਗੇਲ ਦਾ ਇਕ ਵੀਡਿਉ ਜਾਰੀ ਕੀਤਾ ਗਿਆ ਹੈ ਜਿਸ ਵਿਚ ਗੇਲ ਬੈਂਗਲੌਰ ਦੇ ਖਿਲਾਫ ਮੈਚ ਦੇ ਲਈ ਤਿਆਰ ਨਜਰ ਆ ਰਹੇ ਹਨ.

ਇਸ ਵੀਡਿਉ ਵਿਚ ਗੇਲ ਕਹਿ ਰਹੇ ਹਨ ਕਿ, "ਮੇਰੇ ਫੈਂਸ ਦਾ ਇੰਤਜਾਰ ਹੁਣ ਖਤਮ ਹੋ ਚੁੱਕਾ ਹੈ. ਯੁਨਿਵਰਸ ਬਾੱਸ ਵਾਪਸ ਆ ਗਿਆ ਹੈ. ਮੈਨੂੰ ਪਤਾ ਹੈ ਕਿ ਤੁਸੀਂ ਸਭ ਬਹੁਤ ਬੇਸਬਰੀ ਨਾਲ ਇੰਤਜਾਰ ਕਰ ਰਹੇ ਹੋ, ਪਰ ਹੁਣ ਤੁਹਾਡਾ ਇੰਤਜਾਰ ਖਤਮ ਹੋ ਚੁੱਕਾ ਹੈ. ਇਹ ਹੁਣ ਵੀ ਹੋ ਸਕਦਾ ਹੈ, ਮੈਨੂੰ ਪਤਾ ਹੈ ਕਿ ਅਸੀਂ ਪੁਆਇੰਟ ਟੇਬਲ ਤੇ ਸਭ ਤੋਂ ਹੇਠਾਂ ਹਨ ਅਸੀਂ ਹੁਣ ਵੀ ਵਾਪਸੀ ਕਰ ਸਕਦੇ ਹਾਂ. ਅਜੇ 7 ਮੈਚ ਬਾਕੀ ਹਨ ਅਤੇ ਸਾਨੂੰ ਖੁੱਦ ਤੇ ਵਿਸ਼ਵਾਸ ਹੈ ਕਿ ਅਸੀਂ 7 ਦੇ 7 ਮੈਚ ਜਿੱਤ ਸਕਦੇ ਹਾਂ. ਅਸੀਂ ਹੁਣ ਵੀ ਵਾਪਸੀ ਕਰ ਸਕਦੇ ਹਾਂ."

ਗੇਲ ਨੇ ਆਪਣੇ ਚਾਹੁਣ ਵਾਲਿਆਂ ਅਤੇ ਆਪਣੀ ਟੀਮ ਦੇ ਖਿਡਾਰੀਆਂ ਤੋਂ ਅਪੀਲ ਵੀ ਕੀਤੀ ਕਿ ਉਹ ਟੀਮ ਅਤੇ ਖੁੱਦ ਤੇ ਵਿਸ਼ਵਾਸ ਰੱਖਣ. ਗੇਲ ਨੇ ਕਿਹਾ, "ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਖੁੱਦ ਤੇ ਵਿਸ਼ਵਾਸ ਰੱਖੋ, ਅਸੀਂ ਹੁਣ ਵੀ ਇਹ ਕੰਮ ਕਰ ਸਕਦੇ ਹਾਂ. ਇਸ ਸਥਿਤੀ ਤੋਂ ਅਸੀਂ ਸਿਰਫ ਉੱਪਰ ਜਾ ਸਕਦੇ ਹਾਂ. ਅਸੀਂ ਕਰਕੇ ਦਿਖਾਵਾਂਗੇ."

 

ਗੇਲ ਦੇ ਇਸ ਵੀਡਿਉ ਤੋਂ ਜਾਹਿਰ ਹੋ ਚੁੱਕਾ ਹੈ ਕਿ ਹੁਣ ਉਹ ਸਮਾਂ ਆ ਗਿਆ ਹੈ ਕਿ ਸਾਨੂੰ ਗੇਲ ਮੈਦਾਨ ਤੇ ਖੇਡਦੇ ਹੋਏ ਨਜਰ ਆਉਣਗੇ. ਇਸ ਖੱਬੇ ਹੱਥ ਦੇ ਬੱਲੇਬਾਜ ਦੇ ਆਉਣ ਨਾਲ ਟੀਮ ਦੀ ਬੱਲੇਬਾਜੀ ਨੂੰ ਮਜਬੂਤੀ ਮਿਲੇਗੀ ਅਤੇ ਕਪਤਾਨ ਕੇ ਐਲ ਰਾਹੁਲ ਦਾ ਦਬਾਅ ਵੀ ਘੱਟ ਹੋਵੇਗਾ. ਗੇਲ ਦਾ ਪਲੇਇੰਗ ਇਲੈਵਨ ਵਿਚ ਆਉਣ ਦਾ ਮਤਲਬ ਹੋਵੇਗਾ ਕਿ ਗਲੈਨ ਮੈਕਸਵੇਲ ਨੂੰ ਬਾਹਰ ਬੈਠਣਾ ਪਵੇਗਾ. ਇਸਦੇ ਨਾਲ ਹੀ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਕ੍ਰਿਸ ਗੇਲ ਨਾਲ ਦੂਜਾ ਓਪਨਰ ਮਯੰਕ ਅਗਰਵਾਲ ਹੁੰਦੇ ਹਨ ਜਾਂ ਖੁੱਦ ਕਪਤਾਨ ਕੇ ਐਲ ਰਾਹੁਲ. ਇਹਨਾਂ ਦੋਵਾਂ ਵਿਚੋਂ ਕਿਸੇ ਇਕ ਨੂੰ ਤੀਜੇ ਨੰਬਰ ਤੇ ਬੱਲੇਬਾਜੀ ਲਈ ਆਉਣਾ ਪਵੇਗਾ ਅਤੇ ਇਸਦਾ ਮਤਲਬ ਇਹ ਹੋਵੇਗਾ ਕਿ ਟੀਮ ਦੀ ਬੱਲੇਬਾਜੀ ਹੋਰ ਮਜਬੂਤ ਹੋ ਜਾਏਗੀ.

TAGS