IPL 2020: ਸਟੀਵ ਸਮਿਥ ਨੇ ਹਾਰ ਤੋਂ ਬਾਅਦ ਮੰਨ੍ਹੀ ਗਲਤੀ, ਕਿਹਾ ਜੋਫਰਾ ਆਰਚਰ ਨੂੰ ਤੀਜਾ ਓਵਰ ਦੇਣਾ ਚਾਹੀਦਾ ਸੀ
ਆਈਪੀਐਲ-13 ਵਿਚ ਵੀਰਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਤੋਂ ਮਿਲੀ ਹਾਰ ਤੋਂ ਬਾਅਦ ਰਾਜਸਥਾਨ ਰਾਇਲਜ਼ ਦੇ ਕਪਤਾਨ ਸਟੀਵ ਸਮਿਥ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਉਠਾ ਸਕੀ. ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਦੇ ਸਾਹਮਣੇ 155 ਦੌੜਾਂ ਦਾ ਟੀਚਾ ਰੱਖਿਆ ਸੀ. ਇਸਦੇ ਜਵਾਬ ਵਿਚ ਹੈਦਰਾਬਾਦ ਨੇ ਦੋ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ.
ਰਾਜਸਥਾਨ ਨੇ ਹੈਦਰਾਬਾਦ ਦੀਆਂ ਸ਼ੁਰੂਆਤੀ ਦੋ ਵਿਕਟਾਂ ਲੈ ਕੇ ਉਹਨਾਂ ਨੂੰ ਮੁਸੀਬਤ ਵਿੱਚ ਜਰੂਰ ਪਾ ਦਿੱਤਾ ਸੀ, ਪਰ ਮਨੀਸ਼ ਪਾਂਡੇ ਅਤੇ ਵਿਜੇ ਸ਼ੰਕਰ ਨੇ 100 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦਿਵਾ ਦਿੱਤੀ.
ਮੈਚ ਤੋਂ ਬਾਅਦ, ਸਮਿਥ ਨੇ ਕਿਹਾ, "ਮੇਰੇ ਖਿਆਲ ਸਾਡੇ ਲਈ ਚੰਗੀ ਸ਼ੁਰੂਆਤ ਹੋਈ. ਜੋਫਰਾ ਨੇ ਦੋ ਵਿਕਟਾਂ ਨਾਲ ਚੰਗਾ ਪ੍ਰਦਰਸ਼ਨ ਕੀਤਾ, ਪਰ ਅਸੀਂ ਇਸਨੂੰ ਬਰਕਰਾਰ ਨਹੀਂ ਰੱਖ ਸਕੇ. ਵਿਕਟ ਚੰਗਾ ਸੀ. ਮੇਰੇ ਦਿਮਾਗ ਵਿਚ ਆਰਚਰ ਦਾ ਤੀਜਾ ਓਵਰ ਸੀ. ਅਸੀਂ ਇਸ ਬਾਰੇ ਗੱਲ ਵੀ ਕਰ ਰਹੇ ਸੀ. ਮੇਰੇ ਖਿਆਲ ਵਿਚ ਆਰਚਰ ਨੂੰ ਲਗਾਤਾਰ ਤੀਜਾ ਓਵਰ ਦੇਣਾ ਚਾਹੀਦਾ ਸੀ."
ਤੁਹਾਨੂੰ ਦੱਸ ਦੇਈਏ ਕਿ ਪਾਂਡੇ ਨੇ ਅਜੇਤੂ 83 ਅਤੇ ਸ਼ੰਕਰ ਨੇ ਨਾਬਾਦ 52 ਦੌੜਾਂ ਬਣਾਈਆਂ ਅਤੇ ਤੀਜੀ ਵਿਕਟ ਲਈ 140 ਦੌੜਾਂ ਦੀ ਸਾਂਝੇਦਾਰੀ ਨਾਲ ਹੈਦਰਾਬਾਦ ਨੂੰ ਜਿੱਤ ਦਿਵਾਈ.
ਦੱਸ ਦੇਈਏ ਕਿ ਆਰਚਰ ਨੇ ਪਹਿਲੇ ਓਵਰ ਵਿੱਚ ਡੇਵਿਡ ਵਾਰਨਰ (4) ਅਤੇ ਦੂਜੇ ਓਵਰ ਵਿੱਚ ਜੌਨੀ ਬੇਅਰਸਟੋ (10) ਨੂੰ ਪਵੇਲੀਅਨ ਦਾ ਰਸਤਾ ਦਿਖਾਇਆ. ਜਿਸ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਕਪਤਾਨ ਸਮਿੱਥ ਉਹਨਾਂ ਨੂੰ ਪਾਵਰਪਲੇ ਵਿਚ ਤੀਜਾ ਓਵਰ ਦੇਣਗੇ, ਪਰ ਅਜਿਹਾ ਨਹੀਂ ਹੋਇਆ. ਮੈਚ ਦੌਰਾਨ ਕੁਮੈਂਟਰੀ ਕਰਨ ਵਾਲੇ ਕੁਮੈਂਟੇਟਰ ਵੀ ਸਮਿਥ ਦੇ ਫੈਸਲੇ ਤੋਂ ਹੈਰਾਨ ਸਨ.