ਚੇਤੇਸ਼ਵਰ ਪੁਜਾਰਾ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਕਿਉਂ ਬਣਾਇਆ ਗਿਆ ਉਪ ਕਪਤਾਨ? ਸਿਡਨੀ ਟੈਸਟ ਤੋਂ ਪਹਿਲਾਂ ਹੋਇਆ ਖੁਲਾਸਾ

Updated: Sat, Jan 02 2021 16:15 IST
Image Credit: Cricketnmore

ਰੋਹਿਤ ਸ਼ਰਮਾ ਨੂੰ ਆਸਟਰੇਲੀਆ ਖ਼ਿਲਾਫ਼ ਆਖਰੀ ਦੋ ਟੈਸਟ ਮੈਚਾਂ ਲਈ ਟੀਮ ਇੰਡੀਆ ਦਾ ਉਪ ਕਪਤਾਨ ਬਣਾਇਆ ਗਿਆ ਹੈ। ਹਾਲਾਂਕਿ, ਬੀਸੀਸੀਆਈ ਦੇ ਇਸ ਫੈਸਲੇ ‘ਤੇ ਆਵਾਜ਼ਾਂ ਵੀ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਰੋਹਿਤ ਸ਼ਰਮਾ 2019 ਤੋਂ ਪਹਿਲਾਂ ਟੈਸਟ ਟੀਮ ਵਿਚ ਆਪਣੀ ਜਗ੍ਹਾ ਲਈ ਲੜ੍ਹਾਈ ਕਰਦੇ ਹੋਏ ਨਜਰ ਆਉਂਦੇ ਸੀ, ਪਰ ਜਦੋਂ ਤੋਂ ਉਹਨਾਂ ਨੇ ਓਪਨਿੰਗ ਕਰਨੀ ਸ਼ੁਰੂ ਕੀਤੀ, ਉਦੋਂ ਤੋਂ ਉਹਨਾਂ ਦੀ ਅਤੇ ਭਾਰਤੀ ਟੀਮ ਦੀ ਕਿਸਮਤ ਬਦਲ ਗਈ ਹੈ।

ਪਰ ਅਚਾਨਕ ਚੇਤੇਸ਼ਵਰ ਪੁਜਾਰਾ ਨੂੰ ਹਟਾਉਣਾ ਅਤੇ ਰੋਹਿਤ ਨੂੰ ਉਪ ਕਪਤਾਨ ਬਣਾਉਣਾ ਕਈ ਪ੍ਰਸ਼ਨ ਖੜੇ ਕਰ ਰਿਹਾ ਹੈ। ਹੁਣ ਉਹ ਕਾਰਨ ਸਾਹਮਣੇ ਆ ਰਿਹਾ ਹੈ, ਜਿਸ ਕਾਰਨ ਰੋਹਿਤ ਨੂੰ ਬਾਕੀ ਦੋ ਟੈਸਟ ਮੈਚਾਂ ਵਿੱਚ ਉਪ ਕਪਤਾਨੀ ਸੌਂਪੀ ਗਈ ਹੈ। ਪੁਜਾਰਾ ਅਤੇ ਅਸ਼ਵਿਨ ਦੋਵੇਂ ਪਿਛਲੇ ਲਗਭਗ ਇੱਕ ਦਹਾਕੇ ਤੋਂ ਟੈਸਟ ਟੀਮ ਵਿੱਚ ਸਥਾਈ ਅਤੇ ਮਹੱਤਵਪੂਰਨ ਖਿਡਾਰੀ ਰਹੇ ਹਨ। ਪਰ ਇਹਨਾਂ ਦੋਵਾਂ ਤੇ ਰੋਹਿਤ ਨੂੰ ਤੱਵਜੋ ਦਿੱਤੀ ਗਈ ਹੈ।

ਪੁਜਾਰਾ ਮੌਜੂਦਾ ਸੀਰੀਜ਼ ਦੇ ਦੂਜੇ ਟੈਸਟ ਲਈ ਉਪ ਕਪਤਾਨ ਵੀ ਸੀ, ਪਰ ਰੋਹਿਤ ਦੇ ਆਉਣ ਨਾਲ ਉਹਨਾਂ ਨੂੰ ਆਖਿਰੀ ਦੋ ਟੈਸਟ ਮੈਚਾਂ ਵਿੱਚ ਉਪ-ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਇਸ ਮਾਮਲੇ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਖੁਲਾਸਾ ਕੀਤਾ ਹੈ ਕਿ ਰੋਹਿਤ ਨੂੰ ਆਉਣ ਵਾਲੇ ਦੋਵੇਂ ਮੈਚਾਂ ਲਈ ਉਪ ਕਪਤਾਨ ਕਿਉਂ ਬਣਾਇਆ ਗਿਆ ਹੈ।

ਇਸ ਬਾਰੇ ਬੋਲਦਿਆਂ, ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ, 'ਵਿਰਾਟ ਦੇ ਬਰੇਕ ਲੈਣ ਤੋਂ ਬਾਅਦ ਅਤੇ ਅਜਿੰਕਿਆ ਨੂੰ ਕਪਤਾਨ ਬਣਾਏ ਜਾਣ ਤੋਂ ਬਾਅਦ, ਇਸ ਬਾਰੇ ਕਦੇ ਕੋਈ ਸ਼ੱਕ ਨਹੀਂ ਸੀ ਕਿ ਕੌਣ ਭਾਰਤ ਦਾ ਉਪ ਕਪਤਾਨ ਹੋਵੇਗਾ। ਉਪ ਕਪਤਾਨ ਲਈ ਰੋਹਿਤ ਅਤੇ ਪੁਜਾਰਾ ਹਮੇਸ਼ਾ ਪਹਿਲੀ ਪਸੰਦ ਸੀ।

ਉਹਨਾਂ ਨੇ ਅੱਗੇ ਕਿਹਾ, "ਰੋਹਿਤ ਭਾਰਤ ਲਈ ਲੰਬੇ ਸਮੇਂ ਤੋਂ ਸਫੇਦ ਗੇਂਦ ਦੇ ਉਪ ਕਪਤਾਨ ਰਹੇ ਹਨ, ਇਸ ਲਈ ਇਹ ਜ਼ਰੂਰੀ ਸੀ ਕਿ ਵਿਰਾਟ ਦੀ ਗੈਰਹਾਜ਼ਰੀ ਵਿੱਚ ਉਹ ਟੀਮ ਦੇ ਲੀਡਰਸ਼ਿਪ ਸਮੂਹ ਦਾ ਹਿੱਸਾ ਬਣਨ।"

ਰੋਹਿਤ ਨੇ ਸਾਲ 2019 ਵਿਚ ਘਰੇਲੂ ਸੀਜ਼ਨ ਤੋਂ ਬਾਅਦ ਕੋਈ ਟੈਸਟ ਨਹੀਂ ਖੇਡਿਆ ਹੈ। ਚੇਤੇਸ਼ਵਰ ਪੁਜਾਰਾ ਅਤੇ ਰਵੀਚੰਦਰਨ ਅਸ਼ਵਿਨ ਵਰਗੇ ਸਥਾਈ ਖਿਡਾਰੀਆਂ ਤੋਂ ਪਹਿਲਾਂ ਉਹਨਾਂ ਨੂੰ ਉਪ ਕਪਤਾਨ ਵਜੋਂ ਅੱਗੇ ਵਧਾਉਣ ਦੇ ਫੈਸਲੇ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ ਹੈ।

TAGS