ਕੀ ਟੀ -20 ਵਿਸ਼ਵ ਕੱਪ 'ਚ ਓਪਨਿੰਗ ਕਰਣਗੇ ਵਿਰਾਟ ਕੋਹਲੀ? ਭਾਰਤ ਦੇ ਸਾਬਕਾ ਕ੍ਰਿਕਟਰ ਨੇ ਦਿੱਤਾ ਸਭ ਤੋਂ ਵੱਡੇ ਸਵਾਲ ਦਾ ਜਵਾਬ
ਆਈਸੀਸੀ ਟੀ -20 ਵਰਲਡ ਕੱਪ ਨੂੰ ਅਜੇ ਚਾਰ ਮਹੀਨੇ ਬਾਕੀ ਹਨ, ਪਰ ਪ੍ਰਸ਼ੰਸਕ ਪਹਿਲਾਂ ਤੋਂ ਹੀ ਇਹ ਜਾਣਨ ਲਈ ਉਤਸੁਕ ਹਨ ਕਿ ਰੋਹਿਤ ਸ਼ਰਮਾ ਦੇ ਨਾਲ ਕੌਣ ਇਸ ਟੂਰਨਾਮੈਂਟ ਵਿੱਚ ਭਾਰਤ ਲਈ ਓਪਨਿੰਗ ਕਰੇਗਾ। ਬਹੁਤ ਸਾਰੇ ਪ੍ਰਸ਼ੰਸਕ ਇਹ ਜਾਣਨਾ ਚਾਹੁੰਦੇ ਹਨ ਕਿ ਕੀ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੀ ਜੋੜੀ ਇਸ ਮੈਗਾ ਈਵੈਂਟ ਵਿੱਚ ਓਪਨਿੰਗ ਕਰਦੇ ਹੋਏ ਵੇਖੀ ਜਾ ਸਕਦੀ ਹੈ ਜਾਂ ਨਹੀਂ।
ਹੁਣ ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਮਸ਼ਹੂਰ ਕਮੇਂਟੇਟਰ ਦੀਪ ਦਾਸਗੁਪਤਾ ਨੇ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਦੀਪ ਦਾਸਗੁਪਤਾ ਮਹਿਸੂਸ ਕਰਦੇ ਹਨ ਕਿ ਟੀ 20 ਵਰਲਡ ਕੱਪ ਵਿਚ ਵਿਰਾਟ ਦਾ ਓਪਨਿੰਗ ਕਰਨਾ ਕੇ ਐਲ ਰਾਹੁਲ ਦੀ ਫੌਰਮ ‘ਤੇ ਨਿਰਭਰ ਕਰੇਗਾ।
ਦੀਪ ਨੇ ਆਪਣੇ ਯੂਟਿਯੂਬ ਚੈਨਲ 'ਤੇ ਬੋਲਦਿਆਂ ਕਿਹਾ, "ਇਹ ਸੰਭਵ ਹੈ ਅਤੇ ਵਿਰਾਟ ਨੇ ਆਖਰੀ ਲੜੀ ਦੌਰਾਨ ਇਹ ਵੀ ਕਿਹਾ ਸੀ ਕਿ ਉਹ ਰੋਹਿਤ ਨਾਲ ਓਪਨਿੰਗ ਕਰਨ ਬਾਰੇ ਗੰਭੀਰਤਾ ਨਾਲ ਸੋਚ ਰਿਹਾ ਹੈ, ਜੋ ਵੀ ਉਸਨੇ ਕਿਹਾ ਮੈਨੂੰ ਨਹੀਂ ਪਤਾ ਕਿ ਇਸ ਨਾਲ ਅੱਗੇ ਜਾਣਾ ਸਹੀ ਹੋਵੇਗਾ ਜਾਂ ਨਹੀਂ? ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਕੇ ਐਲ ਰਾਹੁਲ ਦਾ ਫੌਰਮ ਕਿਵੇਂ ਹੈ।"
ਅੱਗੇ ਬੋਲਦੇ ਹੋਏ ਸਾਬਕਾ ਭਾਰਤੀ ਵਿਕਟਕੀਪਰ ਨੇ ਕਿਹਾ, “ਜੇ ਕੇਐਲ ਰਾਹੁਲ ਇਕ ਸਾਲ ਪਹਿਲਾਂ ਦੀ ਤਰ੍ਹਾਂ ਬੱਲੇਬਾਜ਼ੀ ਕਰ ਰਿਹਾ ਹੈ ਤਾਂ ਮੈਨੂੰ ਵਿਰਾਟ ਦੇ ਓਪਨਿੰਗ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਫਿਰ ਰੋਹਿਤ ਅਤੇ ਕੇਐਲ ਓਪਨ ਕਰ ਸਕਦੇ ਹਨ, ਅਤੇ ਵਿਰਾਟ ਤਿੰਨ 'ਤੇ ਆ ਸਕਦੇ ਹਨ। ਮੈਂ ਇਹ ਨਹੀਂ ਕਹਾਂਗਾ ਕਿ ਵਿਰਾਟ ਅਤੇ ਰੋਹਿਤ ਇਸ ਸਮੇਂ ਓਪਨਿੰਗ ਕਰ ਸਕਦੇ ਹਨ, ਪਰ ਮੈਂ ਕਹਾਂਗਾ ਕਿ ਵਿਕਲਪ ਅਜੇ ਵੀ ਖੁੱਲਾ ਹੈ।"