IPL 2020: ਯੁਵਰਾਜ ਸਿੰਘ ਨੇ ਕਿਹਾ, ਸੁਪਰ ਓਵਰ ਵਿਚ ਪੋਲਾਰਡ ਨਾਲ ਹਾਰਦਿਕ ਨਹੀਂ ਬਲਕਿ ਇਸ ਖਿਡਾਰੀ ਨੂੰ ਆਉਣਾ ਚਾਹੀਦਾ ਸੀ
28 ਸਤੰਬਰ (ਸੋਮਵਾਰ) ਨੂੰ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਖੇਡੇ ਗਏ ਆਈਪੀਐਲ ਮੈਚ ਵਿਚ ਬੰਗਲੌਰ ਨੇ ਸੁਪਰ ਓਵਰ ਮੈਚ ਵਿਚ ਮੁੰਬਈ ਨੂੰ ਹਰਾ ਕੇ ਦੋ ਪੁਆਇੰਟ ਹਾਸਲ ਕਰ ਲਏ। ਸੁਪਰ ਓਵਰ ਵਿੱਚ ਰੋਹਿਤ ਸ਼ਰਮਾ ਦੀ ਟੀਮ ਨੇ ਬੰਗਲੌਰ ਦੇ ਸਾਹਮਣੇ 8 ਦੌੜਾਂ ਦਾ ਟੀਚਾ ਰੱਖਿਆ ਜੋ ਬੰਗਲੌਰ ਨੇ ਕਪਤਾਨ ਕੋਹਲੀ ਅਤੇ ਏਬੀ ਡੀਵਿਲੀਅਰਜ਼ ਦੀ ਮਦਦ ਨਾਲ ਹਾਸਲ ਕਰ ਲਿਆ.
ਹਾਲਾਂਕਿ, ਇਸ ਮੈਚ ਵਿੱਚ, ਬਹੁਤ ਸਾਰੇ ਲੋਕਾਂ ਨੇ ਮੁੰਬਈ ਇੰਡੀਅਨਜ਼ ਦੁਆਰਾ ਸੁਪਰ ਓਵਰ ਵਿੱਚ ਬੱਲੇਬਾਜ਼ੀ ਲਈ ਭੇਜੇ ਗਏ ਬੱਲੇਬਾਜ਼ਾਂ ਬਾਰੇ ਸਵਾਲ ਖੜੇ ਕੀਤੇ. ਈਸ਼ਾਨ ਕਿਸ਼ਨ, ਜਿਨ੍ਹਾਂ ਨੇ ਆਪਣੀ ਜ਼ਬਰਦਸਤ ਬੱਲੇਬਾਜ਼ੀ ਨਾਲ ਮੁੰਬਈ ਨੂੰ ਜਿੱਤ ਦੇ ਦਰਵਾਜ਼ੇ 'ਤੇ ਖੜ੍ਹਾ ਕਰ ਦਿੱਤਾ ਸੀ, ਉਹਨਾਂ ਦੇ ਸੁਪਰ ਓਵਰ ਵਿਚ ਬੱਲੇਬਾਜ਼ੀ ਲਈ ਨਾ ਆਉਣ ਤੇ ਪ੍ਰਸ਼ੰਸਕਾਂ ਵਿਚ ਨਿਰਾਸ਼ਾ ਦੇਖਣ ਨੂੰ ਮਿਲੀ.
ਤੁਹਾਨੂੰ ਦੱਸ ਦੇਈਏ ਕਿ ਬੰਗਲੌਰ ਖ਼ਿਲਾਫ਼ ਇਸ ਮੈਚ ਵਿੱਚ ਮੁੰਬਈ ਦੇ ਵਿਕਟ ਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੇ 58 ਗੇਂਦਾਂ ਵਿੱਚ 99 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ. ਕਿਸ਼ਨ ਨੇ ਪੋਲਾਰਡ (60 ਦੌੜਾਂ, 24 ਗੇਂਦਾਂ) ਨਾਲ ਮਿਲ ਕੇ 202 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੈਚ ਨੂੰ ਬਣਾ ਦਿੱਤਾ ਸੀ. ਆਖਰੀ ਓਵਰ ਵਿਚ 19 ਦੌੜ੍ਹਾਂ ਨਾ ਬਣਾਉਣ ਕਰਕੇ ਮੈਚ ਸੁਪਰ ਓਵਰ ਵਿਚ ਚਲਾ ਗਿਆ.
ਜਦੋਂ ਮੁੰਬਈ ਦੀ ਟੀਮ ਸੁਪਰ ਓਵਰ ਵਿਚ ਬੱਲੇਬਾਜ਼ੀ ਕਰਨ ਆਈ ਤਾਂ ਪੋਲਾਰਡ ਨਾਲ ਈਸ਼ਾਨ ਕਿਸ਼ਨ ਨਹੀਂ ਬਲਕਿ ਹਾਰਦਿਕ ਪਾਂਡਿਆ ਬੱਲੇਬਾਜ਼ੀ ਕਰਨ ਆਏ ਅਤੇ ਅਜਿਹੀ ਸਥਿਤੀ ਵਿੱਚ ਸਾਬਕਾ ਭਾਰਤੀ ਦਿੱਗਜ ਬੱਲੇਬਾਜ਼ ਯੁਵਰਾਜ ਸਿੰਘ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੇ ਲਿਖਿਆ, “ਮੈਂਨੂੰ ਲੱਗਦਾ ਹੈ ਕਿ ਕੀਰਨ ਪੋਲਾਰਡ ਨਾਲ ਈਸ਼ਾਨ ਕਿਸ਼ਨ ਨੂੰ ਸੁਪਰ ਓਵਰ ਵਿਚ ਬੱਲੇਬਾਜ਼ੀ ਲਈ ਆਉਣਾ ਚਾਹੀਦਾ ਸੀ. ਉਹ ਦੋਵੇਂ ਕ੍ਰੀਜ ਤੇ ਸੈਟ ਸੀ ਅਤੇ ਲੈਅ ਵਿਚ ਸਨ. ਆਰਸੀਬੀ ਇਸ ਨੂੰ ਵੇਖ ਕੇ ਖ਼ੁਸ਼ ਹੋਈ ਹੋਵੇਗੀ ਕਿਉਂਕਿ ਆਰਸੀਬੀ ਕੋਲ ਮਿਸਟਰ 360 ਹੈ.”
ਮੁੰਬਈ ਨੇ ਸੁਪਰ ਓਵਰ ਵਿਚ ਸਿਰਫ 7 ਦੌੜਾਂ ਬਣਾਈਆਂ ਅਤੇ ਬੁਮਰਾਹ ਦੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮੁੰਬਈ ਇਹ ਮੈਚ ਨਹੀਂ ਜਿੱਤ ਸਕੀ ਅਤੇ ਈਸ਼ਾਨ ਕਿਸ਼ਨ ਤੇ ਕੀਰਨ ਪੋਲਾਰਡ ਦੀ ਸ਼ਾਨਦਾਰ ਪਾਰੀਆਂ ਬੇਕਾਰ ਚਲੀ ਗਈਆੰ.