IPL 2020: ਰਾਹੁਲ ਤੇਵਟਿਆ ਨੇ ਲਗਾਏ ਇਕ ਓਵਰ ਵਿਚ ਪੰਜ ਛੱਕੇ ਤਾਂ ਯੁਵਰਾਜ ਸਿੰਘ ਨੇ ਡਰਦੇ ਹੋਏ ਕਿਹਾ, 'ਨਾ ਭਾਈ ਨਾ'
ਰਾਜਸਥਾਨ ਰਾਇਲਜ਼ ਨੇ ਆਈਪੀਐਲ ਦੇ 9 ਵੇਂ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੂੰ 4 ਵਿਕਟਾਂ ਨਾਲ ਹਰਾ ਕੇ ਇਸ ਸੀਜ਼ਨ ਵਿਚ ਆਪਣੀ ਦੂਜੀ ਜਿੱਤ ਹਾਸਿਲ ਕਰ ਲਈ. ਇਸ ਮੈਚ ਵਿੱਚ ਦੋਵਾਂ ਟੀਮਾਂ ਵੱਲੋਂ ਛੱਕਿਆਂ ਅਤੇ ਚੌਕਿਆਂ ਦੀ ਜ਼ਬਰਦਸਤ ਬਾਰਿਸ਼ ਹੋਈ.
ਰਾਜਸਥਾਨ ਦੀ ਪਾਰੀ ਦੇ ਦੌਰਾਨ, ਰਾਹੁਲ ਤੇਵਟਿਆ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਢੇਰ ਸਾਰੇ ਛੱਕਿਆਂ ਦੀ ਬਾਰਿਸ਼ ਕਰਦੇ ਹੋਏ ਫੈਂਸ ਦਾ ਬਹੁਤ ਮਨੋਰੰਜਨ ਕੀਤਾ. ਆਪਣੀ ਪਾਰੀ ਦੌਰਾਨ, ਉਹਨਾਂ ਨੇ ਕੁੱਲ 7 ਛੱਕੇ ਲਗਾਏ, ਜਿਨ੍ਹਾਂ ਵਿਚੋਂ ਪੰਜ ਛੱਕੇ ਇਕੱਲੇ ਸ਼ੈਲਡਨ ਕੋਟਰੇਲ ਦੇ ਓਵਰ ਵਿਚ ਲਗਾਏ ਜਦੋਂ ਉਹ ਪਾਰੀ ਦਾ 18 ਵਾਂ ਓਵਰ ਕਰ ਰਹੇ ਸੀ.
ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ, ਜਿਹਨਾਂ ਨੇ 2007 ਟੀ -20 ਵਰਲਡ ਕੱਪ ਦੌਰਾਨ ਇੰਗਲੈਂਡ ਦੇ ਗੇਂਦਬਾਜ਼ ਸਟੂਅਰਟ ਬ੍ਰਾਡ ਦੇ ਇਕੋ ਓਵਰ ਵਿਚ 6 ਛੱਕੇ ਲਗਾਏ ਸਨ, ਨੇ ਤੇਵਟਿਆ ਦੇ ਇੱਕ ਓਵਰ ਵਿੱਚ ਪੰਜ ਛੱਕੇ ਲਗਾਉਣ ਤੋਂ ਬਾਅਦ ਆਪਣੇ ਟਵੀਟ ਰਾਹੀਂ ਇਕ ਗੇਂਦ ਛੱਡਣ ਤੇ ਤੇਵਟਿਆ ਦਾ ਸ਼ੁਕਰਿਆ ਕਿਹਾ. ਇਸ ਤੋਂ ਇਲਾਵਾ ਯੁਵੀ ਨੇ ਪੰਜਾਬ ਦੇ ਬੱਲੇਬਾਜ਼ ਮਯੰਕ ਅਗਰਵਾਲ ਅਤੇ ਰਾਜਸਥਾਨ ਦੇ ਸੰਜੂ ਸੈਮਸਨ ਦੀ ਵੀ ਪ੍ਰਸ਼ੰਸਾ ਕੀਤੀ.
ਯੁਵਰਾਜ ਨੇ ਤੇਵਟਿਆ ਦੀ ਪਾਰੀ ਤੇ ਚੁਟਕੀ ਲੈਂਦੇ ਹੋਏ ਟਵੀਟ ਕੀਤਾ, "ਰਾਹੁਲ ਤੇਵਟਿਆ ਨਾ ਭਾਈ ਨਾ, ਇਕ ਗੇਂਦ ਛੱਡਣ ਲਈ ਤੁਹਾਡਾ ਧੰਨਵਾਦ. ਕਿੰਨਾ ਵਧੀਆ ਮੈਚ ਹੋਇਆ, ਰਾਜਸਥਾਨ ਦੀ ਟੀਮ ਨੂੰ ਜਿੱਤ ਲਈ ਵਧਾਈ. ਮਯੰਕ ਅਗਰਵਾਲ ਸ਼ਾਨਦਾਰ ਪਾਰੀ ਅਤੇ ਸੰਜੂ ਸੈਮਸਨ ਤੁਹਾਡੀ ਵੀ.”