ਬਾਬਰ ਆਜ਼ਮ ਦੀ ਜਰਸੀ 'ਤੇ ਸ਼ਰਾਬ ਕੰਪਨੀ ਦੇ ਲੋਗੋ ਨਾਲ ਭੜਕੇ ਪਾਕਿਸਤਾਨੀ ਪ੍ਰਸ਼ੰਸਕ, ਟੀਮ ਨੇ ਹਟਾਉਣ ਦਾ ਕੀਤਾ ਫੈਸਲਾ
ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਅਤੇ ਸੀਮਤ ਓਵਰਾਂ ਦੀ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਹਮੇਸ਼ਾ ਸੁਰਖੀਆਂ ਵਿਚ ਰਹਿੰਦੇ ਹਨ। ਪਰ ਇਸ ਵਾਰ ਆਜ਼ਮ ਵਿਵਾਦਾਂ ਵਿੱਚ ਫਸ ਗਏ ਹਨ ਜਿਸ ਤੋਂ ਬਾਅਦ ਉਹਨਾਂ ਨੂੰ ਆਪਣੇ ਹੀ ਦੇਸ਼ ਦੇ ਕ੍ਰਿਕਟ ਪ੍ਰਸ਼ੰਸਕਾਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਰਅਸਲ, ਇੰਗਲੈਂਡ ਖਿਲਾਫ ਟੀ -20 ਸੀਰੀਜ਼ ਤੋਂ ਬਾਅਦ, ਬਾਬਰ ਆਜ਼ਮ ਇੰਗਲੈਂਡ ਵਿੱਚ ਚੱਲ ਰਹੇ ਟੀ -20 ਬਲਾਸਟ ਟੂਰਨਾਮੈਂਟ ਵਿੱਚ ਸਮਰਸੈਟ ਟੀਮ ਵਿੱਚ ਖੇਡ ਰਹੇ ਹਨ। ਸਮਰਸੈੱਟ ਲਈ ਖੇਡ ਰਹੇ ਬਾਬਰ ਆਜ਼ਮ ਦੀ ਜਰਸੀ ਤੇ ਸ਼ਰਾਬ ਕੰਪਨੀ ਨੇ ਆਪਣਾ ਲੋਗੋ ਲਗਾਇਆ ਹੋਇਾ ਹੈ. ਇਸਲਾਮ ਵਿਚ ਸ਼ਰਾਬ ਨੂੰ ਮਾੜੀ ਚੀਜ਼ ਮੰਨਿਆ ਜਾਂਦਾ ਹੈ, ਇਸ ਲਈ ਹੁਣ ਆਜ਼ਮ ਨੂੰ ਆਪਣੇ ਪ੍ਰਸ਼ੰਸਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ.
ਆਪਣੇ ਮਨਪਸੰਦ ਖਿਡਾਰੀ ਦੀ ਜਰਸੀ 'ਤੇ ਸ਼ਰਾਬ ਕੰਪਨੀ ਦਾ ਨਾਮ ਦੇਖ ਕੇ ਪਾਕਿਸਤਾਨ ਦੇ ਪ੍ਰਸ਼ੰਸਕ ਗੁੱਸੇ' ਚ ਆਏ ਅਤੇ ਟਵਿੱਟਰ 'ਤੇ ਉਹਨਾਂ ਨੇ ਬਾਬਰ ਆਜ਼ਮ ਨੂੰ ਚੰਗਾ-ਬੁਰਾ ਵੀ ਕਿਹਾ।
ਇਕ ਪ੍ਰਸ਼ੰਸਕ ਨੇ ਟਵੀਟ ਕੀਤਾ, “ਮੁਸਲਮਾਨ ਹੋਣ ਵਜੋਂ ਤੁਸੀਂ ਕਿਸੇ ਸ਼ਰਾਬ ਨੂੰ ਕਿਵੇਂ ਪ੍ਰਮੋਟ ਕਰ ਸਕਦੇ ਹੋ? ਬਹੁਤ ਸਾਰੇ ਪਾਕਿਸਤਾਨੀ ਖਿਡਾਰੀਆਂ ਨੇ ਸੀਪੀਐਲ ਵਿਚ ਆਪਣੀ ਜਰਸੀ 'ਤੇ ਸ਼ਰਾਬ ਕੰਪਨੀਆਂ ਦਾ ਨਾਮ ਲੁਕਾਇਆ ਹੈ ਅਤੇ ਮੈਨੂੰ ਨਹੀਂ ਲਗਦਾ ਕਿ ਤੁਹਾਨੂੰ ਇਹ ਕਰਨ ਵਿਚ ਕੋਈ ਪਰੇਸ਼ਾਨੀ ਹੋਵੇਗੀ।”
ਬਾਅਦ ਵਿਚ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਇਹ ਇਕ ਗਲਤੀ ਸੀ ਅਤੇ ਆਉਣ ਵਾਲੇ ਮੈਚਾਂ ਵਿਚ ਇਸ ਨੂੰ ਸੁਧਾਰਿਆ ਜਾਵੇਗਾ. ਸਮਰਸੈੱਟ ਦਾ ਪ੍ਰਬੰਧਨ ਸ਼ਰਾਬ ਕੰਪਨੀ ਦਾ ਨਾਮ ਬਾਬਰ ਆਜ਼ਮ ਦੀ ਜਰਸੀ ਤੋਂ ਹਟਾ ਦੇਵੇਗਾ.
ਇਕ ਪਾਕਿਸਤਾਨੀ ਪੱਤਰਕਾਰ ਸਾਜ ਸਾਦਿਕ ਨੇ ਟਵੀਟ ਕੀਤਾ ਕਿ "ਸ਼ਰਾਬ ਕੰਪਨੀ ਦਾ ਨਾਮ ਗਲਤੀ ਨਾਲ ਬਾਬਰ ਆਜ਼ਮ ਦੀ ਜਰਸੀ 'ਤੇ ਰਹਿ ਗਿਆ ਸੀ। ਸਮਰਸੈੱਟ ਆਪਣੇ ਅਗਲੇ ਮੈਚ ਤੋਂ ਪਹਿਲਾਂ ਇਸਨੂੰ ਆਪਣੀ ਜਰਸੀ ਤੋਂ ਹਟਾ ਦੇਵੇਗਾ।"
ਬਾਬਰ ਆਜ਼ਮ ਨੇ ਸਮਰਸੈਟ ਟੀਮ ਲਈ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ. ਉਸਨੇ ਵਰਸਟਰਸ਼ਾਇਰ ਖ਼ਿਲਾਫ਼ ਮੈਚ ਵਿੱਚ ਉਪਨਿੰਗ ਕਰਦਿਆਂ 35 ਗੇਂਦਾਂ ਵਿੱਚ 42 ਦੌੜਾਂ ਬਣਾਈਆਂ।