ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ਦੀ ਸ਼ੁਰੂਆਤ ਤੋਂ ਪਹਿਲਾਂ, ਦਿੱਲੀ ਕੈਪਿਟਲਸ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਇੰਗਲੈਂਡ ਦੇ ਵਿਸਫੋਟਕ ਬੱਲੇਬਾਜ਼ ਜੇਸਨ ਰਾੱਏ ਨੇ ਯੂਏਈ ਵਿੱਚ ਖੇਡੇ ਜਾਣ ਵਾਲੇ ਆਈਪੀਐਲ ਦੇ 13 ਵੇਂ ਸੀਜ਼ਨ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ।
ਦਿੱਲੀ ਕੈਪਿਟਲਸ ਨੇ ਆਸਟ੍ਰੇਲੀਆ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਡੇਨੀਅਲ ਸੈਮਸ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਦੱਸ ਦੇਈਏ ਕਿ ਰਾੱਏ ਨੂੰ ਬੁੱਧਵਾਰ (26 ਅਗਸਤ) ਨੂੰ ਅਭਿਆਸ ਦੌਰਾਨ ਸੱਟ ਲੱਗਣ ਕਾਰਨ ਪਾਕਿਸਤਾਨ ਖਿਲਾਫ ਟੀ -20 ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਰਾੱਏ ਇੰਗਲੈਂਡ ਅਤੇ ਦਿੱਲੀ ਕੈਪਿਟਲਸ ਦੇ ਆਈਪੀਐਲ 2020 ਤੋਂ ਬਾਹਰ ਜਾਣ ਵਾਲੇ ਦੂਜੇ ਖਿਡਾਰੀ ਹਨ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਕ੍ਰਿਸ ਵੋਕਸ ਨੇ ਨਿੱਜੀ ਕਾਰਨਾਂ ਕਰਕੇ ਆਪਣਾ ਨਾਮ ਵਾਪਸ ਲੈ ਲਿਆ ਸੀ। ਹਾਲ ਹੀ ਵਿੱਚ, ਉਹਨਾਂ ਦੀ ਜਗ੍ਹਾ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨੌਰਟਜੇ ਨੂੰ ਉਸਦੀ ਜਗ੍ਹਾ ਸ਼ਾਮਿਲ ਕੀਤਾ ਗਿਆ ਸੀ.
ਸੈਮਸ ਪਹਿਲੀ ਵਾਰ ਆਈਪੀਐਲ ਵਿੱਚ ਖੇਡਦੇ ਹੋਏ ਨਜਰ ਆਉਣਗੇ. ਸਿਡਨੀ ਥੰਡਰ ਲਈ ਖੇਡਦਿਆਂ, ਉਹਨਾਂ ਨੇ ਬਿਗ ਬੈਸ਼ ਲੀਗ 2019-20 ਵਿਚ ਸਭ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ ਸਨ. ਸੈਮਸ ਨੇ 17 ਮੈਚਾਂ ਵਿਚ 30 ਵਿਕਟਾਂ ਲਈਆਂ।
ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਆਈਪੀਐਲ 2020 ਦੀ ਨਿਲਾਮੀ ਵਿੱਚ, ਦਿੱਲੀ ਨੇ ਰਾੱਏ ਨੂੰ 1.50 ਕਰੋੜ ਦੀ ਕੀਮਤ ਵਿੱਚ ਖਰੀਦਿਆ ਸੀ। ਸੈਮਸ ਇੰਗਲੈਂਡ ਖਿਲਾਫ ਟੀ -20 ਅਤੇ ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਦੀ 21 ਮੈਂਬਰੀ ਟੀਮ ਦਾ ਹਿੱਸਾ ਹੈ।