IPL 2020 ਦਾ ਸ਼ੈਡਯੂਲ ਹੋਇਆ ਜਾਰੀ, ਮੁੰਬਈ-ਚੇਨਈ ਵਿਚਕਾਰ ਹੋਵੇਗਾ ਪਹਿਲਾ ਮੈਚ ਹੋਵੇਗਾ, ਦੇਖੋ ਪੂਰਾ ਸ਼ੈਡਯੂਲ

Updated: Sun, Sep 06 2020 17:22 IST
IPL 2020 ਦਾ ਸ਼ੈਡਯੂਲ ਹੋਇਆ ਜਾਰੀ, ਮੁੰਬਈ-ਚੇਨਈ ਵਿਚਕਾਰ ਹੋਵੇਗਾ ਪਹਿਲਾ ਮੈਚ ਹੋਵੇਗਾ, ਦੇਖੋ ਪੂਰਾ ਸ਼ੈਡਯੂਲ Images (BCCI)

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਯੂਏਈ ਵਿੱਚ ਖੇਡੀ ਜਾਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ 2020 ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਡਿਫੈਂਡਿੰਗ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ ਅਬੂ ਧਾਬੀ ਸਟੇਡੀਅਮ ਵਿੱਚ 19 ਸਤੰਬਰ ਨੂੰ ਖੇਡਿਆ ਜਾਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੈਚ ਸ਼ਾਮ 7.30 ਵਜੇ ਤੋਂ ਸ਼ੁਰੂ ਹੋਵੇਗਾ। ਹਾਲਾਂਕਿ, ਬੀਸੀਸੀਆਈ ਨੇ ਅਜੇ ਪਲੇਆਫ ਸ਼ੈਡਯੂਲ ਦੀ ਘੋਸ਼ਣਾ ਨਹੀਂ ਕੀਤੀ ਹੈ.

ਇਸ ਵਾਰ ਪਿਛਲੇ ਸੀਜ਼ਨ ਦੇ ਅਨੁਸਾਰ ਸਮਾਂ ਬਦਲਿਆ ਗਿਆ ਹੈ. ਦੁਪਹਿਰ ਦੇ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3.30 ਅਤੇ ਸ਼ਾਮ ਨੂੰ 7.30 ਵਜੇ ਖੇਡੇ ਜਾਣਗੇ।

ਆਈਪੀਐਲ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ਰਾਹੀਂ ਆਈਪੀਐਲ 2020 ਦੇ ਸ਼ੈਡਯੂਲ ਦੀ ਘੋਸ਼ਣਾ ਕੀਤੀ ਹੈ. ਆਈਪੀਐਲ 2020 ਵਿੱਚ ਪਲੇਆੱਫ ਸਮੇਤ ਕੁੱਲ 60 ਮੈਚ ਖੇਡੇ ਜਾਣਗੇ। ਸਾਰੇ ਮੈਚ ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਵਿਚ ਖੇਡੇ ਜਾਣਗੇ।

ਆਈਪੀਐਲ ਦੇ ਚੇਅਰਮੈਨ ਬ੍ਰਜੇਸ਼ ਪਟੇਲ ਨੇ ਸ਼ਨੀਵਾਰ ਨੂੰ ਹੀ ਇਸ ਦੀ ਘੋਸ਼ਣਾ ਕੀਤੀ ਸੀ ਕਿ ਇਸ ਦਾ ਪ੍ਰੋਗਰਾਮ 6 ਸਤੰਬਰ (ਐਤਵਾਰ) ਨੂੰ ਜਾਰੀ ਕੀਤਾ ਜਾਵੇਗਾ।

ਚੇਨਈ ਸੁਪਰ ਕਿੰਗਜ਼ ਦੇ 13 ਖਿਡਾਰਿਆਂ ਦੇ ਕੋਵਿਡ -19 ਦੇ ਪਾੱਜ਼ੀਟਿਵ ਹੋਣ ਤੋਂ ਬਾਅਦ  ਲੀਗ ਦੇ ਆਯੋਜਨ ਤੇ ਸਵਾਲ ਖੜ੍ਹੇ ਹੋ ਰਹੇ ਸੀ ਅਤੇ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਯੂਏਈ ਵਿੱਚ ਕੋਵਿਡ ਦੀ ਸਥਿਤੀ ਨੂੰ ਦੇਖਣ ਤੋਂ ਬਾਅਦ ਕਿਤੇ ਟੂਰਨਾਮੈਂਟ ਰੱਦ ਨਾ ਹੋ ਜਾਵੇ।

TAGS