BBL-10: ਮੀਂਹ ਦੇ ਕਾਰਣ ਸਕੋਰਚਰਸ ਅਤੇ ਸਟਾਰਸ ਦਾ ਮੈਚ ਹੋਇਆ ਡਰਾਅ, ਦੋਵਾਂ ਟੀਮਾਂ ਨੂੰ ਵੰਡਣੇ ਪੈਣੇ ਪੁਆਇੰਟਸ

Updated: Wed, Dec 16 2020 17:49 IST
big bash league 10 perth scorchers vs melbourne stars match ends in a draw because of rain (Perth Scorchers vs Melbourne Stars)

ਬਿਗ ਬੈਸ਼ ਲੀਗ ਦੇ 9ਵੇਂ ਮੁਕਾਬਲੇ ਵਿਚ ਭਾਰੀ ਮੀਂਹ ਦੇ ਚਲਦੇ ਮੈਲਬਰਨ ਸਟਾਰਜ਼ ਅਤੇ ਪਰਥ ਸਕੋਰਚਰਸ ਦਾ ਮੈਚ ਪੂਰਾ ਨਹੀਂ ਹੋ ਪਾਇਆ ਅਤੇ ਦੋਵਾਂ ਟੀਮਾਂ ਨੂੰ ਪੁਆਇੰਟ ਸਾਂਝਾ ਕਰਨੇ ਪਏ।

ਪਹਿਲੀ ਪਾਰੀ ਦੇ 17 ਵੇਂ ਓਵਰ ਵਿਚ ਮੀੰਹ ਆ ਗਿਆ ਅਤੇ ਖੇਡ ਨੂੰ ਰੋਕ ਦਿੱਤਾ ਗਿਆ। ਜਦੋਂ ਮੈਚ ਰੁੱਕਿਆ ਤਾਂ ਸਕੋਰਚਰਜ਼ ਇਕ ਮਜ਼ਬੂਤ ​​ਸਥਿਤੀ ਵਿਚ ਦਿਖ ਰਹੀ ਸੀ। ਜ਼ਿਆਦਾ ਬਾਰਿਸ਼ ਦੇ ਚਲਦੇ ਮੈਚ ਨੂੰ 6 ਓਵਰਾਂ ਦਾ ਕਰ ਦਿੱਤਾ ਗਿਆ ਅਤੇ ਸਟਾਰਸ ਨੂੰ ਛੇ ਓਵਰਾਂ ਵਿੱਚ 76 ਦੌੜਾਂ ਦਾ ਪਿੱਛਾ ਕਰਨ ਲਈ ਕਿਹਾ ਗਿਆ। ਹਾਲਾਂਕਿ, ਅਜੇ ਮੈਲਬਰਨ ਸਟਾਰਸ ਨੇ ਸਿਰਫ10 ਦੌੜਾਂ ਹੀ ਬਣਾਈਆਂ ਸੀ ਤੇ ਮਾਰਕਸ ਸਟੋਨੀਸ ਦੀ ਵਿਕਟ ਗਵਾ ਦਿੱਤੀ, ਪਰ ਉਸੇ ਸਮੇਂ ਬਾਰਿਸ਼ ਆ ਗਈ ਅਤੇ ਮੈਚ ਨੂੰ ਫਿਰ ਰੋਕਣਾ ਪਿਆ।

ਇਸ ਤੋਂ ਪਹਿਲਾਂ ਗਲੇਨ ਮੈਕਸਵੈਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸਕੋਰਚਰਜ਼ ਨੇ ਜੋਸ਼ ਇੰਗਲਿਸ ਦੀ ਵਿਕਟ ਜਲਦੀ ਗੁਆ ਦਿੱਤੀ ਅਤੇ ਇਸ ਤੋਂ ਬਾਅਦ ਕੋਲਿਨ ਮੁਨਰੋ ਅਤੇ ਜੋ ਕਲਾਰਕ ਨੇ ਗੇਂਦਬਾਜ਼ਾਂ 'ਤੇ ਹਮਲਾ ਕਰਦੇ ਹੋਏ ਪਾਰੀ ਨੂੰ ਸੰਭਾਲਿਆ। ਕਪਤਾਨ ਮਿਸ਼ੇਲ ਮਾਰਸ਼ ਗੋਲਡਨ ਡੱਕ 'ਤੇ ਆਉਟ ਹੋ ਗਏ, ਹਾਲਾਂਕਿ, ਐਸ਼ਟਨ ਟਰਨਰ ਨੇ ਸਕੋਰਿੰਗ ਰੇਟ ਨੂੰ ਵਧਉੰਦੇ ਹੋਏ ਪੰਜ ਛੱਕੇ ਲਗਾਏ।

ਕੈਮਰੁਨ ਬੈਨਕ੍ਰਾਫਟ ਅਤੇ ਝਾਈ ਰਿਚਰਡਸਨ ਕ੍ਰੀਜ਼ 'ਤੇ ਸਨ ਅਤੇ ਉਦੋਂ ਬਾਰਸ਼ ਦੇ ਕਾਰਨ ਮੈਚ ਨੂੰ ਰੋਕਣਾ ਪਿਆ।

ਸੰਖੇਪ ਸਕੋਰ:

ਪਰਥ ਸਕੋਰਚਰਸ - 17 ਓਵਰਾਂ ਵਿਚ 158/6 (ਕੋਲਿਨ ਮੁਨਰੋ, ਨਿਕ ਮੈਡੀਨਸਨ - 2/8)

ਮੈਲਬਰਨ ਸਟਾਰਜ਼ - 1.1 ਓਵਰਾਂ ਵਿੱਚ 10/1, ਮੈਚ ਡਰਾਅ

ਪੂਰਾ ਸਕੋਰਕਾਰਡ ਦੇਖਣ ਲਈ ਕਲਿਕ ਕਰੋ

TAGS