ਰਵੀਚੰਦਰਨ ਅਸ਼ਵਿਨ ਦੀ ਸੱਟ ਬਾਰੇ ਆਇਆ ਅਪਡੇਟ, ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਉਹ ਅਗਲਾ ਮੈਚ……
ਦਿੱਲੀ ਕੈਪਿਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪੰਜਾਬ ਦੇ ਖਿਲਾਫ ਜਿੱਤ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਦੀ ਸੱਟ ਬਾਰੇ ਅਪਡੇਟ ਦਿੱਤਾ ਤੇ ਕਿਹਾ ਕਿ ਉਹ ਹੁਣ ਠੀਕ ਹਨ ਅਤੇ ਚੇਨੱਈ ਸੁਪਰ ਕਿੰਗਜ਼ ਖ਼ਿਲਾਫ਼ ਅਗਲੇ ਮੈਚ ਵਿੱਚ ਖੇਡਣ ਲਈ ਤਿਆਰ ਹਨ। ਜਿਸ ਸਮੇਂ ਅਸ਼ਵਿਨ ਮੈਦਾਨ 'ਤੇ ਜ਼ਖਮੀ ਹੋਏ ਸੀ, ਉਸ ਸਮੇਂ ਉਹ ਬਹੁਤ ਬੁਰੀ ਹਾਲਤ ਵਿੱਚ ਵੇਖੇ ਗਏ ਸੀ।
ਮੈਚ ਤੋਂ ਬਾਅਦ ਅਈਅਰਰ ਨੇ ਕਿਹਾ, “ਮੈਂ ਅਸ਼ਵਿਨ ਨਾਲ ਗੱਲ ਕੀਤੀ ਹੈ ਅਤੇ ਉਹ ਅਗਲੇ ਮੈਚ ਲਈ ਤਿਆਰ ਹਨ, ਪਰ ਆਖਰ ਵਿਚ ਫੀਜ਼ੀਓ ਨੇ ਉਹਨਾਂ ਨੂੰ ਲੈਕੇ ਫੈਸਲਾ ਲੈਣਾ ਹੈ।”
ਅਸ਼ਵਿਨ ਪੰਜਾਬ ਦੇ ਖਿਲਾਫ ਆਪਣੇ ਕੋਟੇ ਦਾ ਪਹਿਲਾ ਓਵਰ ਕਰ ਰਹੇ ਸੀ ਅਤੇ ਜਦੋਂ ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਗਲੇਨ ਮੈਕਸਵੈਲ ਨੇ ਓਵਰ ਦੀ ਆਖਰੀ ਗੇਂਦ 'ਤੇ ਇਕ ਸ਼ਾੱਟ ਮਾਰਿਆ ਤਾਂ ਅਸ਼ਵਿਨ ਨੇ ਉਸ ਨੂੰ ਰੋਕਣ ਲਈ ਡਾਈਵ ਮਾਰ ਦਿੱਤੀ ਅਤੇ ਇਸ ਦੌਰਾਨ ਉਹਨਾਂ ਦੇ ਖੱਬੇ ਮੋਢੇ ਤੇ ਸੱਟ ਲੱਗ ਗਈ। ਇਸ ਤੋਂ ਬਾਅਦ, ਉਹ ਦਰਦ ਨਾਲ ਕੁਰਲਾਉਂਦੇ ਹੋਏ ਵੇਖੇ ਗਏ ਅਤੇ ਉਹਨਾਂ ਨੂੰ ਤੁਰੰਤ ਮੈਦਾਨ ਤੋਂ ਬਾਹਰ ਜਾਣਾ ਪਿਆ.
ਹਾਲਾਂਕਿ, ਅਸ਼ਵਿਨ ਨੇ ਆਪਣੇ ਪਹਿਲੇ ਹੀ ਓਵਰ ਵਿੱਚ, ਪੰਜਾਬ ਦੇ ਦੋ ਬੱਲੇਬਾਜ਼ ਕਰੁਣ ਨਾਇਰ ਨੂੰ ਕੈਚ ਆਉਟ ਕਰਦੇ ਹੋਏ ਅਤੇ ਖੱਬੇ ਹੱਥ ਦੇ ਵਿਸਫੋਟਕ ਬੱਲੇਬਾਜ਼ ਨਿਕੋਲਸ ਪੂਰਨ ਨੂੰ ਕਲੀਨ ਬੋਲਡ ਕਰਕੇ ਪਵੇਲੀਅਨ ਦਾ ਰਸਤਾ ਦਿਖਾਇਆ. ਉਹਨਾਂ ਨੇ ਇਸ ਓਵਰ ਵਿੱਚ ਸਿਰਫ 2 ਦੌੜਾਂ ਦਿੱਤੀਆਂ ਸੀ।
ਦਿੱਲੀ ਕੈਪਿਟਲਸ ਆਪਣਾ ਅਗਲਾ ਮੈਚ 25 ਸਤੰਬਰ ਨੂੰ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਦੁਬਈ ਦੇ ਇਸੇ ਸਟੇਡੀਅਮ ਵਿੱਚ ਖੇਡੇਗੀ। ਜੇ ਅਸ਼ਵਿਨ ਇਸ ਮੈਚ ਲਈ ਫਿੱਟ ਹਨ ਤਾਂ ਇਹ ਦਿੱਲੀ ਦੀ ਟੀਮ ਲਈ ਵੱਡੀ ਖੁਸ਼ਖਬਰੀ ਹੋਵੇਗੀ।