ਭਾਰਤ ਦੇ ਸਾਬਕਾ ਕਪਤਾਨ ਐਮ ਐਸ ਧੋਨੀ ਦੇ ਮੈਂਟਰ ਦੇਵਲ ਸਹਾਏ ਦਾ ਰਾਂਚੀ ਵਿੱਚ ਹੋਇਆ ਦੇਹਾਂਤ
ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ, ਜਿਹਨਾਂ ਨੇ ਭਾਰਤ ਨੂੰ ਦੋ ਵਾਰ ਦਾ ਵਿਸ਼ਵ ਕੱਪ ਜੇਤੂ ਬਣਾਇਆ, ਉਹਨਾਂ ਦੇ ਮੈਂਟਰ ਰਹੇ ਦੇਵਲ ਸਹਾਏ ਦੀ ਮੰਗਲਵਾਰ ਨੂੰ ਰਾਂਚੀ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਸਹਾਏ ਨੂੰ ਰਾਂਚੀ ਦੇ ਮੈਦਾਨ ਦੀ ਪਿੱਚ ਤਿਆਰ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ. ਉਹ 73 ਸਾਲਾਂ ਦੇ ਸੀ. ਉਹ ਆਪਣੇ ਪਿੱਛੇ ਪਤਨੀ, ਇੱਕ ਬੇਟੀ ਅਤੇ ਇੱਕ ਬੇਟਾ ਛੱਡ ਗਏ ਹਨ.
ਸਹਾਏ, ਜਿਹਨਾਂ ਦਾ ਪਹਿਲਾ ਨਾਮ ਦੇਵਬ੍ਰਤ ਸੀ, ਪਰ ਲੋਕਾਂ ਨੇ ਉਹਨਾਂ ਨੂੰ ਦੇਵਲ ਕਹਿ ਕੇ ਬੁਲਾਉਂਦੇ ਸੀ। ਸਾਹ ਲੈਣ ਵਿਚ ਤਕਲੀਫ ਹੋਣ ਦੇ ਕਾਰਨ ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਨੂੰ 9 ਅਕਤੂਬਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ।
ਸਹਾਏ ਦੇ ਬੇਟੇ ਅਭਿਨਵ ਅਕਾਸ਼ ਸਹਾਏ ਨੇ ਆਈਏਐਨਐਸ ਨਾਲ ਗੱਲ ਕਰਦਿਆਂ ਦੱਸਿਆ, “ਘਰ ਵਿਚ ਤਕਰੀਬਨ 10 ਦਿਨ ਬਿਤਾਉਣ ਤੋਂ ਬਾਅਦ, ਉਹਨਾਂ ਨੂੰ ਫਿਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੂੰ ਮੁਸ਼ਕਲਾਂ ਪੈਦਾ ਹੋ ਗਈਆਂ ਅਤੇ ਅੱਜ ਤੜਕੇ 3 ਵਜੇ ਰਾਂਚੀ ਵਿਚ ਉਹਨਾਂ ਦਾ ਦੇਹਾਂਤ ਹੋ ਗਿਆ।”
ਸਹਾਏ ਦੀ ਬੇਟੀ ਮੀਨਾਕਸ਼ੀ ਜੋ ਕਿ ਅਮਰੀਕਾ ਵਿਚ ਰਹਿੰਦੀ ਹੈ, ਉਹ ਵੀ ਰਾਂਚੀ ਵਿਚ ਹੀ ਹੈ। ਉਹਨਾਂ ਦਾ ਅੰਤਿਮ ਸੰਸਕਾਰ ਦੁਪਹਿਰ 1 ਵਜੇ ਦੇ ਕਰੀਬ ਰਾਂਚੀ ਵਿੱਚ ਹੀ ਕੀਤਾ ਜਾਵੇਗਾ। ਇਲੈਕਟ੍ਰੀਕਲ ਇੰਜੀਨੀਅਰ ਦੇਵਲ ਸਹਾਏ ਨੇ ਰਾਂਚੀ ਮੈਦਾਨ ਦੀ ਪਿੱਚ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ.