ਆਪਣੇ ਪਿਤਾ ਦੇ ਅੰਤਿਮ ਸੰਸਕਾਰ ਲਈ ਰਵਾਨਾ ਹੋਏ ਹਾਰਦਿਕ ਪਾਂਡਿਆ, ਭਰਾ ਕ੍ਰੂਨਲ ਪਾਂਡਿਆ ਵੀ ਬਾਇਓ-ਬੱਬਲ ਤੋੜ ਕੇ ਘਰ ਪਹੁੰਚਿਆ
ਟੀਮ ਇੰਡੀਆ ਦੇ ਸਟਾਰ ਆਲਰਾਉਂਡਰ ਹਾਰਦਿਕ ਪਾਂਡਿਆ ਅਤੇ ਕ੍ਰੂਨਲ ਪਾਂਡਿਆ ਆਪਣੇ ਪਿਓ ਨੂੰ ਗੁਆ ਚੁੱਕੇ ਹਨ। ਹਿਮਾਂਸ਼ੂ ਪਾਂਡਿਆ ਦੀ ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਿਤਾ ਦੇ ਅਚਾਨਕ ਦੇਹਾਂਤ ਹੋਣ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ। ਜਦੋਂ ਇਹ ਘਟਨਾ ਵਾਪਰੀ ਤਾਂ ਉਸੇ ਸਮੇਂ, ਕ੍ਰੁਨਾਲ ਪਾਂਡਿਆ, ਸਯਦ ਮੁਸ਼ਤਾਕ ਅਲੀ ਟਰਾਫੀ ਖੇਡ ਰਹੇ ਸੀ ਪਰ ਉਹ ਬਾਇਓ-ਬਬਲ ਨੂੰ ਛੱਡ ਕੇ ਘਰ ਲਈ ਰਵਾਨਾ ਹੋ ਗਏ।
ਕ੍ਰੂਨਲ ਪਾਂਡਿਆ ਹੁਣ ਸਯਦ ਮੁਸ਼ਤਾਕ ਅਲੀ ਟਰਾਫੀ 'ਚ ਨਹੀਂ ਖੇਡਣਗੇ। ਬੜੌਦਾ ਕ੍ਰਿਕਟ ਐਸੋਸੀਏਸ਼ਨ ਦੇ ਸੀਈਓ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਏਐਨਆਈ ਨਾਲ ਗੱਲਬਾਤ ਦੌਰਾਨ, ਉਹਨਾਂ ਨੇ ਕਿਹਾ, "ਹਾਂ, ਕ੍ਰੁਣਲ ਪਾਂਡਿਆ ਨਿੱਜੀ ਕਾਰਨਾਂ ਕਰਕੇ ਟੀਮ ਦਾ ਬਾਇਓ ਬਬਲ ਛੱਡ ਗਿਆ ਹੈ ਅਤੇ ਉਹ ਘਰ ਲਈ ਰਵਾਨਾ ਹੋ ਗਿਆ ਹੈ।"
ਇਸ ਦੇ ਨਾਲ ਹੀ ਹਾਰਦਿਕ ਪਾਂਡਿਆ ਵੀ ਨਿੱਜੀ ਜਹਾਜ਼ ਤੋਂ ਆਪਣੇ ਘਰ ਲਈ ਰਵਾਨਾ ਹੋ ਗਿਆ ਹੈ। ਅੱਜ, ਹਾਰਦਿਕ ਅਤੇ ਉਸ ਦਾ ਵੱਡਾ ਭਰਾ ਕ੍ਰੂਨਲ ਆਪਣੇ ਪਿਤਾ ਦੇ ਸੰਘਰਸ਼ ਅਤੇ ਕੁਰਬਾਨੀ ਦੇ ਕਰਕੇ ਹੀ ਇਸ ਪੜਾਅ 'ਤੇ ਹਨ। ਹਾਰਦਿਕ ਅਤੇ ਕ੍ਰੂਨਲ ਦੋਵਾਂ ਨੂੰ ਸਫਲ ਕ੍ਰਿਕਟਰ ਬਣਾਉਣ ਵਿੱਚ ਉਸਦੇ ਪਿਤਾ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।
ਹਾਰਦਿਕ ਅਤੇ ਉਸ ਦੇ ਵੱਡੇ ਭਰਾ ਕ੍ਰੂਨਲ ਦਾ ਉਨ੍ਹਾਂ ਦੇ ਪਿਤਾ ਨਾਲ ਡੂੰਘਾ ਲਗਾਅ ਸੀ, ਕਈ ਮੌਕਿਆਂ 'ਤੇ ਦੋਵੇਂ ਖਿਡਾਰੀ ਆਪਣੇ ਪਿਤਾ ਨਾਲ ਮਸਤੀ ਕਰਦੇ ਵੀ ਵੇਖੇ ਗਏ। ਹਾਰਦਿਕ ਅਕਸਰ ਆਪਣੇ ਪਿਤਾ ਨਾਲ ਫੋਟੋਆਂ ਅਤੇ ਵੀਡਿਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਇਹ ਖ਼ਬਰ ਦੋਵਾਂ ਭਰਾਵਾਂ ਨੂੰ ਤੋੜਨ ਵਾਲੀ ਹੈ।