VIDEO: 'ਦਿੱਲ ਜਿੱਤ ਲਵੇਗਾ ਹਾਰਦਿਕ ਦਾ ਇਹ ਰਿਐਕਸ਼ਨ', ਕ੍ਰੁਣਾਲ ਪਾਂਡਿਆ ਦੀ ਹਾਫ ਸੇਂਚੁਰੀ ਤੋਂ ਬਾਅਦ ਭਾਵੁਕ ਹੋਇਆ ਛੋਟਾ ਭਰਾ

Updated: Tue, Mar 23 2021 18:55 IST
Image Source: Twitter

ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਕ੍ਰੁਣਾਲ ਪਾਂਡਿਆ ਟੀਮ ਇੰਡੀਆ ਲਈ ਡੈਬਿਯੂ ਕਰ ਰਹੇ ਹਨ। ਕ੍ਰੂਣਾਲ ਪਾਂਡਿਆ ਨੇ ਆਪਣੇ ਡੈਬਿਯੂ ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਾਰਿਆਂ ਨੂੰ ਪ੍ਰਭਾਵਤ ਕੀਤਾ। 7 ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਕ੍ਰੂਣਾਲ ਪਾਂਡਿਆ ਨੇ ਤੇਜ਼ੀ ਨਾਲ ਅਰਧ ਸੈਂਕੜਾ ਜੜ੍ਹ ਦਿੱਤਾ।

ਹਾਲਾਂਕਿ, ਜਿਵੇਂ ਹੀ ਉਸਦੀ ਹਾਫ਼ ਸੇਂਚੁਰੀ ਪੂਰੀ ਹੋਈ, ਉਸ ਦੇ ਭਰਾ ਹਾਰਦਿਕ ਪਾਂਡਿਆ ਨੇ ਬਾਹਰੋਂ ਅਜਿਹੀ ਪ੍ਰਤੀਕ੍ਰਿਆ ਦਿੱਤੀ, ਜਿਹਨੂੰ ਵੇਖ ਕੇ ਤੁਸੀਂ ਵੀ ਭਾਵੁਕ ਹੋ ਜਾਉਗੇ ਅਤੇ ਇਨ੍ਹਾਂ ਦੋਵਾਂ ਭਰਾਵਾਂ ਦੀ ਸਫਲਤਾ ਲਈ ਖੁਸ਼ ਵੀ ਹੋਵੋਗੇ। ਦਰਅਸਲ, ਜਿਵੇਂ ਹੀ ਕ੍ਰੂਣਾਲ ਨੇ ਪੰਜਾਹ ਦੌੜ੍ਹਾਂ ਪੂਰੀਆਂ ਕੀਤੀਆਂ ਤਾਂ ਉਸਨੇ ਬੜੇ ਜੋਸ਼ ਨਾਲ ਹਵਾ ਵਿੱਚ ਪੰਚ ਮਾਰਿਆ ਅਤੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਉੱਪਰ ਨੂੰ ਵੇਖਿਆ।

ਇਸ ਤੋਂ ਬਾਅਦ, ਜਦੋਂ ਛੋਟੇ ਭਰਾ ਹਾਰਦਿਕ ਪਾਂਡਿਆ ਨੂੰ ਕੈਮਰੇ 'ਤੇ ਦੇਖਿਆ ਗਿਆ, ਉਹ ਵੀ ਬਹੁਤ ਭਾਵੁਕ ਦਿਖਾਈ ਦਿੱਤਾ ਅਤੇ ਭਰਾ ਦੀ ਹਾਫ਼ ਸੇਂਚੁਰੀ ਤੇ ਮਿੱਠੀ ਮੁਸਕਾਨ ਦਿੰਦਿੰਆਂ ਦਿਖਾਈ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਪ੍ਰਸ਼ੰਸਕ ਇਨ੍ਹਾਂ ਦੋਹਾਂ ਭਰਾਵਾਂ ਦੀ ਪ੍ਰਸ਼ੰਸਾ ਕਰ ਰਹੇ ਹਨ।

ਇਸ ਦੇ ਨਾਲ ਹੀ, ਜੇਕਰ ਇਸ ਪਹਿਲੇ ਮੈਚ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ਦੇ ਨੁਕਸਾਨ 'ਤੇ 317 ਦੌੜਾਂ ਬਣਾਈਆਂ ਹਨ। ਟੀਮ ਇੰਡੀਆ ਲਈ ਇਸ ਮੈਚ ਵਿੱਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸਭ ਤੋਂ ਵੱਧ 98 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕੇਐਲ ਰਾਹੁਲ 62 ਦੌੜਾਂ ਬਣਾ ਕੇ ਨਾਬਾਦ, ਕ੍ਰੂਣਾਲ ਪਾਂਡਿਆ 58 ਅਤੇ ਕਪਤਾਨ ਵਿਰਾਟ ਕੋਹਲੀ ਨੇ 56 ਦੌੜਾਂ ਦੀ ਪਾਰੀ ਖੇਡੀ ਸੀ।

TAGS