ਪਹਿਲਾ ਟੈਸਟ : ਤੀਜੇ ਦਿਨ ਗੇਂਦਬਾਜ਼ਾਂ ਨੇ ਲਈਆਂ 18 ਵਿਕਟਾਂ, ਟੀਮ ਇੰਡੀਆ ਨੇ ਲਈ 146 ਦੌੜਾਂ ਦੀ ਬੜ੍ਹਤ

Updated: Wed, Dec 29 2021 13:50 IST
Cricket Image for ਪਹਿਲਾ ਟੈਸਟ : ਤੀਜੇ ਦਿਨ ਗੇਂਦਬਾਜ਼ਾਂ ਨੇ ਲਈਆਂ 18 ਵਿਕਟਾਂ, ਟੀਮ ਇੰਡੀਆ ਨੇ ਲਈ 146 ਦੌੜਾਂ ਦੀ ਬ (Image Source: Google)

ਸੇਂਚੁਰਿਅਨ ਦੇ ਸੁਪਰਸਪੋਰਟ ਪਾਰਕ 'ਚ ਮੰਗਲਵਾਰ ਨੂੰ ਪਹਿਲੇ ਟੈਸਟ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ 'ਤੇ ਭਾਰਤ ਨੇ ਦੂਜੀ ਪਾਰੀ 'ਚ 1 ਵਿਕਟ ਦੇ ਨੁਕਸਾਨ 'ਤੇ 16 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਖਿਲਾਫ ਮੈਚ 'ਚ 146 ਦੌੜਾਂ ਦੀ ਮਜ਼ਬੂਤ ​​ਬੜ੍ਹਤ ਹਾਸਲ ਕਰ ਲਈ ਹੈ।

ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ 'ਚ 197 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ ਭਾਰਤ ਨੇ 130 ਦੌੜਾਂ ਦੀ ਬੜ੍ਹਤ ਬਣਾ ਲਈ ਅਤੇ ਦੂਜੀ ਪਾਰੀ 'ਚ ਆਪਣੀ ਪਹਿਲੀ ਵਿਕਟ ਛੇਤੀ ਗੁਆ ਦਿੱਤੀ, ਜਦੋਂ ਮਯੰਕ ਅਗਰਵਾਲ (4) ਨੇ ਮਾਰਕੋ ਜੇਨਸਨ ਦੀ ਗੇਂਦ 'ਤੇ ਡੀ ਕੌਕ ਨੂੰ ਕੈਚ ਫੜਾ ਬੈਠੇ। 

ਇਸ ਤੋਂ ਬਾਅਦ ਦਿਨ ਦੀ ਸਮਾਪਤੀ ਤੱਕ ਭਾਰਤ ਨੇ 6 ਓਵਰਾਂ ਵਿੱਚ 16/1 ਦਾ ਸਕੋਰ ਬਣਾ ਲਿਆ। ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ (5) ਅਤੇ ਨਾਈਟਵਾਚ ਮੈਨ ਸ਼ਾਰਦੁਲ ਠਾਕੁਰ (4) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ।

ਇਸ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ 272/3 'ਤੇ ਕਰਦੇ ਹੋਏ ਦੱਖਣੀ ਅਫਰੀਕਾ ਨੇ ਪਹਿਲੀ ਪਾਰੀ 'ਚ ਭਾਰਤ ਨੂੰ 327 ਦੌੜਾਂ 'ਤੇ ਆਊਟ ਕਰ ਦਿੱਤਾ ਸੀ। ਭਾਰਤੀ ਬੱਲੇਬਾਜ਼ਾਂ ਨੇ ਪਹਿਲੇ ਸੈਸ਼ਨ 'ਚ 55 ਦੌੜਾਂ 'ਤੇ ਸੱਤ ਵਿਕਟਾਂ ਗੁਆ ਦਿੱਤੀਆਂ ਸਨ। ਜਿਸ ਵਿੱਚ ਭਾਰਤ ਲਈ ਕੇਐਲ ਰਾਹੁਲ (260 ਗੇਂਦਾਂ ਵਿੱਚ 123 ਦੌੜਾਂ) ਅਤੇ ਅਜਿੰਕਿਆ ਰਹਾਣੇ (102 ਗੇਂਦਾਂ ਵਿੱਚ 48 ਦੌੜਾਂ) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ, ਜਦੋਂ ਕਿ ਲੁੰਗੀ ਨਗਿਡੀ (6/71) ਅਤੇ ਕਾਗਿਸੋ ਰਬਾਡਾ (3/72) ਨੇ ਮੁੱਖ ਵਿਕਟਾਂ ਹਾਸਲ ਕੀਤੀਆਂ।

TAGS