IPL : ਔਰੇਂਜ ਕੈਪ ਤੇ ਰਿਹਾ ਹੈ ਵਿਦੇਸ਼ੀ ਖਿਡਾਰੀਆਂ ਦਾ ਕਬਜ਼ਾ, ਸਿਰਫ਼ 3 ਵਾਰ ਹੀ ਆਈ ਹੈ, ਭਾਰਤੀ ਬੱਲੇਬਾਜਾਂ ਦੇ ਹੱਥ

Updated: Fri, Sep 18 2020 11:34 IST
IPL : ਔਰੇਂਜ ਕੈਪ ਤੇ ਰਿਹਾ ਹੈ ਵਿਦੇਸ਼ੀ ਖਿਡਾਰੀਆਂ ਦਾ ਕਬਜ਼ਾ, ਸਿਰਫ਼ 3 ਵਾਰ ਹੀ ਆਈ ਹੈ, ਭਾਰਤੀ ਬੱਲੇਬਾਜਾਂ ਦੇ ਹੱਥ Im (Google Search)

ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈਪੀਲ ਭਲੇ ਹੀ ਪੂਰੀ ਤਰ੍ਹਾਂ ਭਾਰਤੀ ਲੀਗ ਮੰਨੀ ਜਾੰਦੀ ਹੈ ਪਰ ਜੇ ਹਰ ਸਾਲ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬਲਬੇਬਾਜਾਂ ਦੀ ਗੱਲ ਕਰੀਏ ਤਾਂ ਵਿਦੇਸ਼ੀ ਬੱਲੇਬਾਜ਼ਾਂ ਦਾ ਬੋਲਬਾਲਾ ਰਿਹਾ ਹੈ। ਹੁਣ ਤੱਕ ਕੁੱਲ 12 ਆਈਪੀਐਲ ਸੀਜ਼ਨ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਸਿਰਫ਼ 3 ਵਾਰ ਭਾਰਤੀ ਬੱਲੇਬਾਜ਼ਾਂ ਨੇ ਔਰੇੰਜ ਕੈਪ ਜਿੱਤੀ ਹੈ ਅਤੇ 9 ਵਾਰ ਵਿਦੇਸ਼ੀ ਬੱਲੇਬਾਜ਼ਾਂ ਨੇ ਬਾਜ਼ੀ ਮਾਰੀ ਹੈ.

ਸਾਲ 2008 ਵਿੱਚ ਆਈਪੀਐਲ ਦੇ ਪਹਿਲੇ ਸੀਜ਼ਨ ਵਿੱਚ ਆਸਟਰੇਲੀਆ ਦੇ ਖੱਬੇ ਹੱਥ ਦੇ ਓਪਨਿੰਗ ਬੱਲੇਬਾਜ਼ ਸ਼ੌਨ ਮਾਰਸ਼ ਨੇ ਕਿੰਗਜ਼ ਇਲੈਵਨ ਪੰਜਾਬ ਦੇ ਲਈ ਖੇਡਦੇ ਹੋਏ 616 ਦੌੜਾਂ ਬਣਾਈਆਂ ਸਨ ਅਤੇ ਔਰੇਂਜ ਕਾਪ ਤੇ ਆਪਣਾ ਕਬਜ਼ਾ ਕੀਤਾ ਸੀ.

2008 ਸੀਜ਼ਨ ਤੋਂ ਬਾਅਦ ਵਾਰੀ ਆਈ 2009 ਸੀਜ਼ਨ ਦੀ, ਆਸਟਰੇਲੀਆ ਦੇ ਪੂਰਵ ਵਿਸਫੋਟਕ ਓਪਨਰ ਮੈਥਿਯੂ ਹੇਡਨ ਨੇ ਚੇਨਈ ਸੁਪਰ ਕਿੰਗਜ਼ ਦੇ ਲਈ ਖੇਡਦੇ ਹੋਏ ਆਈਪੀਐਲ 2009 ਵਿੱਚ ਸਭ ਤੋਂ ਵੱਧ 572 ਦੌੜਾਂ ਬਣਾਈਆਂ ਅਤੇ ਔਰੇਂਜ ਕੈਪ ਜਿੱਤੀ.

2010 ਵਿੱਚ, ਆਈਪੀਐਲ ਦੇ ਤੀਜੇ ਸੀਜ਼ਨ ਵਿੱਚ, ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਬੱਲੇ ਨੇ ਖੂਬ ਦੌੜ੍ਹਾਂ ਬਰਸਾਈਆਂ ਅਤੇ ਉਹਨਾਂ ਨੇ ਉਸ ਸਾਲ ਮੁੰਬਈ ਇੰਡੀਅਨਜ਼ ਲਈ ਖੇਡਦੇ ਹੋਏ ਟੂਰਨਾਮੈਂਟ ਵਿੱਚ 618 ਦੌੜਾਂ ਬਣਾਈਆਂ ਜਿਸ ਲਈ ਉਹਨਾਂ ਨੂੰ ਔਰੇਂਜ ਕੈਪ ਨਾਲ ਸਨਮਾਨਤ ਕੀਤਾ ਗਿਆ।

ਵੈਸਟਇੰਡੀਜ਼ ਦੇ ਧਾਕੜ੍ਹ ਬੱਲੇਬਾਜ਼ ਕ੍ਰਿਸ ਗੇਲ ਨੇ ਚੌਥੇ ਸੀਜ਼ਨ ਵਿਚ ਰਾਇਲ ਚੈਲੇਂਜਰਜ਼ ਬੰਗਲੌਰ ਲਈ ਖੇਡਦੇ ਹੋਏ 608 ਦੌੜਾਂ ਅਤੇ ਪੰਜਵੇਂ ਸੀਜ਼ਨ ਵਿਚ 733 ਦੌੜਾਂ ਬਣਾਈਆਂ ਅਤੇ ਔਰੇਂਜ ਕੈਪ ਤੇ ਕਬਜ਼ਾ ਕੀਤਾ.

ਆਸਟਰੇਲੀਆ ਦੇ ਖੱਬੇ ਹੱਥ ਦੇ ਬੱਲੇਬਾਜ਼ ਮਾਈਕਲ ਹਸੀ ਨੇ 2013 ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਲਈ 733 ਦੌੜਾਂ ਬਣਾਈਆਂ, ਭਾਰਤ ਦੇ ਰੌਬਿਨ ਉਥੱਪਾ ਨੇ 2014 ਆਈਪੀਐਲ ਵਿੱਚ ਕੇਕੇਆਰ ਦੇ ਲਈ 660 ਦੌੜਾਂ ਬਣਾਈਆਂ ਸਨ ਅਤੇ 2015 ਦੇ ਆਈਪੀਐਲ ਵਿੱਚ ਆਸਟਰੇਲੀਆ ਦੇ ਖੱਬੇ ਹੱਥ ਦੇ ਵਿਸਫੋਟਕ ਓਪਨਰ ਡੇਵਿਡ ਵਾਰਨਰ ਨੇ ਸਨਰਾਈਜ਼ਰਸ ਹੈਦਰਾਬਾਦ ਲਈ 562 ਦੌੜਾਂ ਬਣਾਈਆਂ ਅਤੇ ਔਰੇਂਜ ਕੈਪ ਜਿੱਤੀ.

ਸਾਲ 2016 ਵਿੱਚ ਖੇਡੇ ਗਏ ਆਈਪੀਐਲ ਦੇ 9 ਵੇਂ ਸੀਜ਼ਨ ਵਿੱਚ, ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਟੂਰਨਾਮੈਂਟ ਵਿੱਚ ਕੁੱਲ 973 ਦੌੜਾਂ ਬਣਾਈਆਂ ਜੋ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ। ਇਸ ਰਿਕਾੱਰਡ ਦੇ ਨਾਲ-ਨਾਲ ਉਹਨਾਂ ਨੇ ਔਰੇਂਜ ਕੈਪ ਵੀ ਆਪਣੇ ਨਾਮ ਕਰ ਲਈ.

ਸਾਲ 2017 ਵਿਚ ਸਨਰਾਈਜ਼ਰਸ ਹੈਦਰਾਬਾਦ ਲਈ ਖੇਡਦੇ ਹੋਏ ਡੇਵਿਡ ਵਾਰਨਰ ਨੇ ਫਿਰ ਆਪਣੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 643 ਦੌੜਾਂ ਬਣਾਈਆਂ ਅਤੇ ਔਰੇਂਜ ਕੈਪ ਜਿੱਤੀ।

2018 ਆਈਪੀਐਲ ਵਿੱਚ, ਨਿਉਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਜੋ ਕਿ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਵੀ ਸੀ, ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 735 ਦੌੜਾਂ ਬਣਾਕੇ ਔਰੇਂਜ ਕੈਪ ਆਪਣੇ ਨਾਮ ਕੀਤੀ।

ਆਈਪੀਐਲ ਦੇ 12 ਵੇਂ ਸੀਜ਼ਨ ਵਿੱਚ ਸਨਰਾਈਜ਼ਰਸ ਹੈਦਰਾਬਾਦ ਲਈ ਖੇਡਦੇ ਹੋਏ ਡੇਵਿਡ ਵਾਰਨਰ ਨੇ ਇੱਕ ਵਾਰ ਫਿਰ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 692 ਦੌੜਾਂ ਬਣਾਈਆਂ ਅਤੇ ਇਕ ਵਾਰ ਫਿਰ ਔਰੇਂਜ ਕੈਪ ਜਿੱਤੀ.

TAGS